318 ਪਾਬੰਦੀਸ਼ੁਦਾ ਗੋਲੀਆਂ ਬਰਾਮਦ
318 ਪਾਬੰਦੀਸੁਦਾ ਗੋਲੀਆਂ ਬਰਾਮਦ
Publish Date: Wed, 25 Feb 2026 04:33 PM (IST)
Updated Date: Wed, 25 Feb 2026 04:37 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਭਦੌੜ ਦੀ ਪੁਲਿਸ ਨੇ 318 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸ਼ਤ ਪੁਲਿਸ ਪਾਰਟੀ ਪੱਥਰਾ ਵਾਲਾ ਮੰਦਰ ਭਦੌੜ ਤੋਂ ਵਿਧਾਤਾ ਰੋਡ ਨੂੰ ਜਾ ਰਹੀ ਸੀ ਪੁਲਿਸ ਪਾਰਟੀ ਨੇ ਸ਼ਮਸ਼ਾਨਘਾਟ ਅੰਦਰ ਜਾ ਕੇ ਦੇਖਿਆ ਤਾਂ 04 ਵਿਅਕਤੀ ਵਰਾਂਡੇ ਦੇ ਪੁਲ ਉਹਲੇ ਬੈਠੇ ਆਪਣੇ ਹੱਥ ’ਚ ਪਾਰਦਰਸੀ ਲਿਫਾਫੀ ਪਲਾਸਟਿਕ ਵਿਚਾਲੇ ਰੱਖ ਨਸ਼ੇ ਦੀਆਂ ਗੋਲੀਆਂ ਰੰਗ ਬਾਵਾ ਦੀ ਗਿਣਤੀ ਕਰਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਘਬਰਾਕੇ ਭੱਜਣ ਲੱਗੇ, ਜਿਨ੍ਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਜਿਨ੍ਹਾਂ ਨੇ ਆਪਣਾ ਨਾਮ ਗਗਨਦੀਪ ਸਿੰਘ ਪੁੱਤਰ ਜਿੰਦਰ ਸਿੰਘ ਵਾਸੀ ਮਾਣੂਕੇ ਗਿੱਲ ਜਿਲਾ ਮੋਗਾ, ਲਵਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭਦੌੜ, ਬਲਵੰਤ ਸਿੰਘ ਪੁੱਤਰ ਭਾਰਾ ਸਿੰਘ ਵਾਸੀ ਕੋਠੇ ਬਾਬਾ ਭਾਨ ਸਿੰਘ ਭਦੌੜ, ਹਰਜੀਤ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਚੂੰਘਾ, ਜਿੰਨਾ ਪਾਸੋਂ ਬਰਾਮਦ ਲਿਫਾਫੀ ਪਲਾਸਟਿਕ ਜਿਸ ’ਚ ਨਸ਼ੇ ਦੀਆਂ ਗੋਲੀਆਂ ਰੰਗ ਬਾਵਾ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ।