ਨਸ਼ੀਲਾ ਪਾਊਡਰ ਤੇ 3 ਪਾਬੰਦੀਸੁਦਾ ਸ਼ੀਸ਼ੀਆਂ ਬਰਾਮਦ
15 ਗ੍ਰਾਮ ਨਸ਼ੀਲਾ ਪਾਊਡਰ ਤੇ 03 ਪਾਬੰਦੀਸੁਦਾ ਸ਼ੀਸ਼ੀਆਂ ਬਰਾਮਦ
Publish Date: Wed, 11 Feb 2026 05:38 PM (IST)
Updated Date: Wed, 11 Feb 2026 05:41 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ 15 ਗ੍ਰਾਮ ਨਸ਼ੀਲਾ ਪਾਊਡਰ ਤੇ 3 ਪਾਬੰਦੀਸੁਦਾ ਸ਼ੀਸ਼ੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਤੇਜਿੰਦਰ ਸਿੰਘ ਉਰਫ ਕਾਕੂ ਪੁੱਤਰ ਨਾਰਾਇਣ ਦਾਸ ਵਾਸੀ ਨੇੜੇ ਰੇਲਵੇ ਸਟੇਸਨ ਅਕਾਲਗੜ ਬਸਤੀ ਬਰਨਾਲਾ ਅਤੇ ਸੋਨੀ ਸਿੰਘ ਉਰਫ ਸੋਨੀ ਪੁੱਤਰ ਚਰਨਾ ਸਿੰਘ ਵਾਸੀ ਬੈਕਸਾਈਡ ਬੱਸ ਸਟੈਂਡ ਬਰਨਾਲਾ ਜੋ ਸ਼ਹਿਰ ਬਰਨਾਲਾ ’ਚ ਤੁਰ ਫਿਰ ਕੇ ਨਸ਼ੀਲਾ ਪਾਊਡਰ ਤੇ ਪਾਬੰਦੀਸੁਦਾ ਸ਼ੀਸ਼ੀਆਂ ਵੇਚਣ ਦਾ ਧੰਦਾ ਕਰਦੇ ਹਨ, ਇਨ੍ਹਾਂ ਨੂੰ ਨਸ਼ੀਲਾ ਪਾਊਡਰ ਅਤੇ ਪਾਬੰਦੀਸੁਦਾ ਸ਼ੀਸ਼ੀਆਂ ਅਮਨਦੀਪ ਸਿੰਘ ਉਰਫ ਮਨੀ ਪੁੱਤਰ ਨਾਰਾਇਣ ਦਾਸ ਵਾਸੀ ਨੇੜੇ ਰੇਲਵੇ ਸਟੇਸਨ ਅਕਾਲਗੜ ਬਸਤੀ ਬਰਨਾਲਾ ਸਪਲਾਈ ਕਰਦਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 15 ਗ੍ਰਾਮ ਨਸੀਲਾ ਪਾਊਡਰ ਰੰਗ ਚਿੱਟਾ, 03 ਨਸ਼ੇ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ।