150 ਨਸ਼ੇ ਦੀਆਂ ਗੋਲੀਆਂ ਬਰਾਮਦ
150 ਨਸ਼ੀਲੀਆਂ ਗੋਲੀਆਂ ਬਰਾਮਦ
Publish Date: Wed, 21 Jan 2026 04:48 PM (IST)
Updated Date: Wed, 21 Jan 2026 04:51 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ 150 ਨਸ਼ੇ ਦੀਆਂ ਗੋਲੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਪਾਰਟੀ ਚੈਕਿੰਗ ਦੌਰਾਨ ਦਾਣਾ ਮੰਡੀ ਹੰਡਿਆਇਆ ਪੁੱਜੀ ਤਾਂ ਦਾਣਾ ਮੰਡੀ, ਹੰਡਿਆਇਆ ’ਚ ਇੱਕ ਨੌਜਵਾਨ ਵਿਅਕਤੀ ਬਾਥਰੂਮਾਂ ਦੇ ਪਿੱਛੇ ਬੈਠਾ ਸੀ, ਜੋ ਆਪਣੀ ਪਹਿਣੀ ਹੋਈ ਲੋਅਰ ਦੀ ਜੇਬ ਦੀ ਫਰੋਲਾ ਫਰੋਲੀ ਕਰਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਇਕਦਮ ਘਬਰਾ ਗਿਆ। ਪੁਲਿਸ ਨੇ ਪਰਵੇਸ ਪੁੱਤਰ ਜੈਪਾਲ ਵਾਸੀ ਗਲੀ ਨੰਬਰ 05 ਸੇਖਾ ਰੋਡ ਬਰਨਾਲਾ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ 150 ਨਸ਼ੇ ਦੀਆਂ ਗੋਲੀਆਂ ਬਰਾਮਦ ਕਰਵਾਈਆਂ।