ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਨੌਜਵਾਨ ਨੇ ਕੀਤੀ ਕੁਰਲੀ, ਵੀਡੀਓ ਵਾਇਰਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਕਿਨਾਰੇ ਬੈਠ ਕੇ ਇਕ ਨੌਜੁਆਨ ਨੇ ਕੁਰਲੀ ਕੀਤੀ, ਹੱਥ ਪੈਰ ਵੀ ਸਾਫ ਕੀਤੇ ਅਤੇ ਇਸ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਈਰਲ ਕਰ ਦਿੱਤੀ। ਸ਼੍ਰੋਮਣੀ ਕਮੇਟੀ ਇਸ ਦੀ ਜਾਂਚ ਕਰ ਰਹੀ ਹੈ ਕਿ ਇਹ ਇਕ ਸ਼ਰਾਰਤ ਹੈ ਜਾਂ ਫਿਰ ਮਰਿਆਦਾ ਤੋਂ ਅਣਜਾਨ ਇਸ ਨੋਜੁਆਨ ਵੱਲੋਂ ਇਸ ਤਰਾਂ ਕੀਤਾ ਗਿਆ ਹੈ।
Publish Date: Fri, 16 Jan 2026 06:47 PM (IST)
Updated Date: Fri, 16 Jan 2026 07:10 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਕਿਨਾਰੇ ਬੈਠ ਕੇ ਇਕ ਨੌਜੁਆਨ ਨੇ ਕੁਰਲੀ ਕੀਤੀ, ਹੱਥ ਪੈਰ ਵੀ ਸਾਫ ਕੀਤੇ ਅਤੇ ਇਸ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਈਰਲ ਕਰ ਦਿੱਤੀ। ਸ਼੍ਰੋਮਣੀ ਕਮੇਟੀ ਇਸ ਦੀ ਜਾਂਚ ਕਰ ਰਹੀ ਹੈ ਕਿ ਇਹ ਇਕ ਸ਼ਰਾਰਤ ਹੈ ਜਾਂ ਫਿਰ ਮਰਿਆਦਾ ਤੋਂ ਅਣਜਾਨ ਇਸ ਨੋਜੁਆਨ ਵੱਲੋਂ ਇਸ ਤਰਾਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਪਰਿਕਰਮਾ ਵਿਚ ਤਾਇਨਾਤ, ਮੈਨੇਜਰ, ਸੁਪਰਵਾਈਜਰ, ਇੰਚਾਰਜ ਅਤੇ ਸੇਵਾਦਾਰਾਂ ਨੂੰ ਇਸ ਤਰਾਂ ਦੀਆ ਹਰਕਤਾਂ ਕਰਨ ਲਈ ਵਿਸ਼ੇਸ਼ ਧਿਆਨ ਦੇਣ ਲਈ ਕਹਿ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਵਿਚ ਇਕ ਨੌਜੁਆਨ ਵੱਲੋਂ ਮਰਿਆਦਾ ਦੇ ਉਲਟ ਜਾ ਕੇ ਕੀਤੀ ਹਰਕਤ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਕ ਪਾਵਨ ਮਰਿਆਦਾ ਹੈ ਅਤੇ ਇਸ ਮਰਿਆਦਾ ਦੇ ਵਿਰੁੱਧ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀਆਂ ਹਨ। ਉਨ੍ਹਾਂ ਹਰ ਧਰਮ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਸਮੇਂ ਇਥੋਂ ਦੀ ਪਾਵਨ ਮਰਿਆਦਾ ਦਾ ਧਿਆਨ ਰੱਖਿਆ ਜਾਵੇ।
ਵਜੂ ਕਰਨ ਦੀ ਵੀਡੀਓ ਵਾਇਰਲ ਵਾਲੇ ਮੁਸਲਿਮ ਨੌਜੁਆਨ ਨੇ ਮੰਗੀ ਮੁਆਫੀ
ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਤੇ ਵਜੂ ਕਰਨ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਸ ਸਬੰਧਤ ਨੇ ਵੀਡੀਓ ਜਾਰੀ ਕਰ ਕੇ ਆਪਣੀ ਸਫਾਈ ਦਿੱਤੀ ਹੈ। ਨੌਜੁਆਨ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਸ੍ਰੀ ਹਰਿੰਮਦਰ ਸਾਹਿਬ ਜਾਣਾ ਚਾਹੁੰਦਾ ਸੀ ਅਤੇ ਉਹ ਸਤਿਕਾਰ ਨਾਲ ਉੱਥੇ ਤਿੰਨ ਦਿਨ ਪਹਿਲਾਂ ਪਹੁੰਚਿਆ ਸੀ। ਉਸ ਵੱਲੋਂ ਸਰੋਵਰ ਵਿਚ ਵਜੂ ਕੀਤਾ ਗਿਆ, ਪਰ ਵਜੂ ਦੇ ਦੌਰਾਨ ਗਲਤੀ ਨਾਲ ਉਸ ਕੋਲੋਂ ਕੁਰਕੀ ਸਰੋਵਰ ਵਿਚ ਡਿੱਗ ਗਈ। ਨੌਜਵਾਨ ਨੇ ਮੰਨਿਆ ਕਿ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਬਾਰੇ ਪੂਰੀ ਜਾਣਕਾਰੀ ਨਹੀਂ ਸੀ। ਉਸ ਨੇ ਮਾਫੀ ਮੰਗਦਿਆਂ ਕਿਹਾ ਕਿ ਉਹ ਜਲਦੀ ਹੀ ਸ੍ਰੀ ਹਰਿਮੰਦਰ ਸਾਹਿਬ ਆ ਕੇ ਖੁਦ ਮਾਫੀ ਮੰਗੇਗਾ।