ਵਰਲਡ ਟੇਬਲ ਟੈਨਿਸ ਡੇ ਮਨਾਇਆ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਵਰਲਡ ਟੇਬਲ ਟੈਨਿਸ ਡੇ ਬੜੇ ਉਤਸ਼ਾਹ ਨਾਲ ਜੇ.ਜੇ.ਐੱਸ ਸਕਾਈ ਹਾਕ ਟੇਬਲ ਟੈਨਿਸ ਅਕੈਡਮੀ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਲਵਾ ਦੀ ਅਗਵਾਈ
Publish Date: Fri, 24 Apr 2026 04:08 PM (IST)
Updated Date: Fri, 24 Apr 2026 04:10 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਵਰਲਡ ਟੇਬਲ ਟੈਨਿਸ ਡੇ ਬੜੇ ਉਤਸ਼ਾਹ ਨਾਲ ਜੇ.ਜੇ.ਐੱਸ ਸਕਾਈ ਹਾਕ ਟੇਬਲ ਟੈਨਿਸ ਅਕੈਡਮੀ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਲਵਾ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਵਿੱਚ ਰੋਹਿਤ ਮਹਾਜਨ, ਹਰਜੀਤ ਸਿੰਘ, ਸਾਹਿਲ, ਸੁਮੀਤ ਪੁਰੀ ਅਤੇ ਰੀਤੂ ਪੁਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਸਾਰੀਆਂ ਸ਼ਖਸੀਅਤਾਂ ਨੇ ਨੌਜਵਾਨ ਖਿਡਾਰੀਆਂ ਨੂੰ ਟੇਬਲ ਟੈਨਿਸ ਪ੍ਰਤੀ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਅਨੁਸ਼ਾਸਨ, ਸਮਰਪਣ ਅਤੇ ਨਿਰੰਤਰ ਅਭਿਆਸ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਟੇਬਲ ਟੈਨਿਸ ਨਾ ਸਿਰਫ਼ ਸਰੀਰਕ ਤੰਦਰੁਸਤੀ ਵਧਾਉਂਦਾ ਹੈ, ਸਗੋਂ ਮਾਨਸਿਕ ਇਕਾਗਰਤਾ ਅਤੇ ਆਤਮ-ਵਿਸ਼ਵਾਸ ਵੀ ਪੈਦਾ ਕਰਦਾ ਹੈ। ਇਹ ਆਯੋਜਨ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਵੀਂ ਪ੍ਰਤਿਭਾ ਨੂੰ ਅੱਗੇ ਲਿਆਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਪਹਿਲ ਸਾਬਤ ਹੋਇਆ।