ਦਾਣਾ ਮੰਡੀ ਰਈਆ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪਿਛਲੇ ਕੁਝ ਦਿਨਾਂ ਤੋਂ ਚੱਲਦੀ ਆ ਰਹੀ ਹੜਤਾਲ ਤੋਂ ਬਾਅਦ ਦਾਣਾ ਮੰਡੀ ਰਈਆ ਵਿਖੇ ਐਸਡੀਐਮ ਜਸ਼ਨਜੀਤ ਸਿੰਘ, ਚੇਅਰਮੈਨ ਸੁਰਜੀਤ ਸਿੰਘ ਕੰਗ, ਪ੍ਰਧਾਨ ਪ੍ਰਿਤਪਾਲ ਸਿੰਘ ਪੱਡਾ, ਡਿਪਟੀ ਡੀਐਮਓ ਬਿਕਰਮਜੀਤ
Publish Date: Thu, 16 Apr 2026 06:20 PM (IST)
Updated Date: Thu, 16 Apr 2026 06:24 PM (IST)

ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪਿਛਲੇ ਕੁਝ ਦਿਨਾਂ ਤੋਂ ਚੱਲਦੀ ਆ ਰਹੀ ਹੜਤਾਲ ਤੋਂ ਬਾਅਦ ਦਾਣਾ ਮੰਡੀ ਰਈਆ ਵਿਖੇ ਐਸਡੀਐਮ ਜਸ਼ਨਜੀਤ ਸਿੰਘ, ਚੇਅਰਮੈਨ ਸੁਰਜੀਤ ਸਿੰਘ ਕੰਗ, ਪ੍ਰਧਾਨ ਪ੍ਰਿਤਪਾਲ ਸਿੰਘ ਪੱਡਾ, ਡਿਪਟੀ ਡੀਐਮਓ ਬਿਕਰਮਜੀਤ ਸਿੰਘ, ਇੰਸਪੈਕਟਰ ਹਰਦੀਪ ਸਿੰਘ, ਵਿਕਰਮਜੀਤ ਸਿੰਘ ਪੱਡਾ, ਅਮਰਜੀਤ ਸਿੰਘ ਮਾਰਕੀਟ ਕਮੇਟੀ, ਹਰਮਨਦੀਪ ਸਿੰਘ ਪੰਨਗ੍ਰੇਨ, ਡਾ. ਸਿਵ ਦੇਵ, ਰਾਕੇਸ਼ ਗੋਰਾ ਪਨਸਪ ਹਰਜੀਤ ਕੌਰ ਵੇਅਰਹਾਊਸ, ਪੁਸ਼ਪਿੰਦਰ ਸਿੰਘ ਮਾਰਕਫੈਡ ਅਤੇ ਸਮੂਹ ਆੜ੍ਹਤੀਆਂ ਸਾਹਬਾਨਾਂ ਵੱਲੋਂ ਮੰਡੀ ਦੀ ਖ੍ਰੀਦ ਸੇਖੋਂ ਟ੍ਰੇਡਿੰਗ ਕੰਪਨੀ ਤੋਂ ਕਣਕ ਦੀ ਖ੍ਰੀਦ ਸ਼ੁਰੂ ਕਰਵਾਈ ਗਈ, ਜਿਸ ਨਾਲ ਕਿਸਾਨਾਂ ਵੱਡੀ ਰਾਹਤ ਮਿਲੀ ।ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀਆਂ ਦੀ ਖ੍ਰੀਦ ਨਿਰਵਿਘਨ ਕਰਵਾਈ ਜਾਵੇਗੀ ਅਤੇ ਕਿਸਾਨਾਂ ਕਿਸੇ ਵੀ ਤਰ੍ਹਾਂ ਦੀ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ। ਕੰਗ ਅਤੇ ਪੱਡਾ ਨੇ ਕਿਹਾ ਕਿ ਜੇਕਰ ਕਿਸੇ ਵੀ ਆੜ੍ਹਤੀਏ, ਕਿਸਾਨ, ਮਜਦੂਰ ਅਤੇ ਮੁਲਾਜਮ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਹੋਵੇ ਤਾਂ ਉਹ ਮਾਰਕੀਟ ਕਮੇਟੀ ਦਫਤਰ ਜਾਂ ਮੰਡੀ ਪ੍ਰਧਾਨ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀ 24 ਘੰਟ ਹਾੜੀ ਦੇ ਸੀਜਨ ਵਿਚ ਮੰਡੀ ਵਿਚ ਮੌਜੂਦ ਰਹਾਂਗੇ ਅਤੇ ਮੰਡੀਆਂ ਦੇ ਸਾਰੇ ਪ੍ਰਬੰਧ ਪਹਿਲਾ ਹੀ ਮੁਕੰਮਲ ਕਰ ਲਏ ਗਏ ਹਨ। ਇਸ ਮੌਕ ਸਰਪ੍ਰਸਤ ਕੋਮਲ ਸਿੰਘ ਮਾਨ, ਗੁਰਮੇਜ ਸਿੰਘ ਪੱਡਾ, ਪਿਆਰਾ ਸਿੰਘ ਸੇਖੋਂ, ਨਿਮਰਲ ਸਿੰਘ ਪੱਡਾ,ਸੁਖਜਿੰਦਰ ਸਿੰਘ ਲਵਲੀ, ਪਰਮਿੰਦਰ ਸਿੰਘ ਪਾਰੋਵਾਲ, ਰਾਜੇਸ਼ ਟਾਗਰੀ, ਦਵਿੰਦਰ ਸਿੰਘ ਭੰਗੂ, ਸੁਰਿੰਦਰ ਕੁਮਾਰ, ਰਾਮ ਲੁਭਾਇਆ ਮੀਆਂਵਿੰਡ, ਅਭੂ ਜੋਸ਼ੀ, ਜਸਬੀਰ ਸਿੰਘ ਨਾਹਰਾ, ਰਾਜਨ ਵਰਮਾ, ਬਾਊ ਤਿਲਕ ਰਾਜ, ਜਸਵਿੰਦਰ ਸਿੰਘ ਢਿੱਲੋਂ, ਮਾਸਟਰ ਸੰਤੋਖ ਸਿੰਘ ਚੀਮਾਂ, ਜੈਮਲ ਸਿੰਘ ਖੋਜਕੀਪੁਰ, ਹਰੀਪਾਲ ਉੱਪਲ, ਬਲਕਾਰ ਸਿੰਘ, ਗੱਜਣ ਸਿੰਘ ਧੂਲਕਾ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਕੰਵਲਜੀਤ ਕਿਸਾਨ ਟ੍ਰੇਡਿੰਗ, ਮਾਨ ਬ੍ਰਦਰਜ਼, ਗੁਰਦੇਵ ਸਿੰਘ ਖਾਲਸਾ, ਗੁਰਦੇਵ ਸਿੰਘ ਆਦਿ ਆਗੂ ਹਾਜ਼ਰ ਸਨ।