ਵੈੱਲਫੇਅਰ ਸੁਸਾਇਟੀ ਨੇ ਕਰਵਾਇਆ ਸਨਮਾਨ ਸਮਾਗਮ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ (ਐੱਨਜੀਓ) ਵੱਲੋਂ ਵੱਖ-ਵੱਖ
Publish Date: Sun, 19 Apr 2026 04:30 PM (IST)
Updated Date: Sun, 19 Apr 2026 04:33 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ (ਐੱਨਜੀਓ) ਵੱਲੋਂ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਹੋਣਹਾਰ ਤੇ ਉਦਮੀ ਧੀਆਂ ਭੈਣਾਂ ਤੇ ਔਰਤਾਂ ਨੂੰ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਤਹਿਤ ਕੁਝ ਹੋਰ ਨਾ ਨੂੰ ਵੀ ਵਿਸ਼ੇਸ਼ ਤੌਰ ਤੇ ਨਿਵਾਜਿਆ ਗਿਆ। ਇਸ ਸਬੰਧੀ ਸੋਸਾਇਟੀ ਦੀ ਚੀਫ ਪੈਟਰਨ ਪ੍ਰਿੰਸੀਪਲ ਕੁਸੁਮ ਮਲਹੋਤਰਾ (ਯੂਐਸਏ) ਦੇ ਦਿਸ਼ਾ ਨਿਰਦੇਸ਼ਾਂ, ਕੋਆਰਡੀਨੇਟਰ ਐਨਮ ਸੰਧੂ ਦੀ ਨਿਗਰਾਨੀ ਤੇ ਪ੍ਰਿੰਸੀਪਲ ਪ੍ਰਦੀਪ ਕੌਰ ਪੰਨੂ ਦੇ ਮਿਸਾਲੀ ਪ੍ਰਬੰਧਾਂ ਹੇਠ ਤਹਿਸੀਲ ਅਜਨਾਲਾ ਦੇ ਪਿੰਡ ਤਲਵੰਡੀ ਨਾਹਰ ਵਿਖੇ ਸਥਿਤ ਭਾਈ ਗੁਰਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੇ ਦੌਰਾਨ ਦਿਹਾਤੀ ਖੇਤਰ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਮਹਿਲਾ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਸਨਮਾਨਿਤ ਕਰਨ ਦੀ ਰਸਮ ਸੁਸਾਇਟੀ ਦੀ ਤਹਿਸੀਲ ਅਜਨਾਲਾ ਦੀ ਕਾਰਜਕਾਰੀ ਪ੍ਰਧਾਨ ਲਵਜੀਤ ਕੌਰ ਸੋਨਾ, ਸੰਸਥਾਪਕ ਤੇ ਆਰਗੇਨਾਈਜਿੰਗ ਸੈਕਟਰੀ ਜੀਐਸ ਸੰਧੂ, ਸਕੂਲ ਪ੍ਰਬੰਧਕੀ ਕਮੇਟੀ ਦੇ ਸਰਕਦਾ ਅਹੁਦੇਦਾਰ ਪਿਆਰਾ ਸਿੰਘ ਪੰਨੂ, ਹਰਭੇਜ ਸਿੰਘ ਪੰਨੂ ਤੇ ਕਈ ਹੋਰ ਨਾਮਵਰ ਵਿਅਕਤੀ ਵਿਸ਼ੇਸ਼ਾਂ ਦੇ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ। ਇਸ ਦੌਰਾਨ ਭਾਈ ਗੁਰਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਪ੍ਰਦੀਪ ਕੌਰ ਪੰਨੂ, ਅੰਮ੍ਰਿਤਸਰ ਓਵਰਸੀਜ ਦੀ ਐਮਡੀ ਰਾਜਵੰਤ ਕੌਰ ਸਿਮਰਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਬਕਾ ਵਿਿਦਆਰਥਨ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਤਾ ਤੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਲੱਗੀ ਅਮਰਜੀਤ ਕੌਰ ਸਰਫ ਕੋਟ, ਖਾਲਸਾ ਕਾਲਜ ਪਬਲਿਕ ਸਕੂਲ ਜੀਟੀ ਰੋਡ ਅੰਮ੍ਰਿਤਸਰ ਦੀ ਕੌਮਾਤਰੀ ਜਿਮਨਾਸਟਿਕ ਖਿਡਾਰਨ ਨੈਨਪ੍ਰੀਤ ਕੌਰ, ਪਿੰਡ ਦੇ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਰਾਜਬੀਰ ਕੌਰ, ਡੀਡੀਆਈ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਰੋਡ ਦੀ ਵਿਿਦਆਰਥਣ ਮਨਮੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀ ਐਕਟ ਵਿਭਾਗ ਦੀ ਵਿਿਦਆਰਥਣ ਪ੍ਰਭਜੋਤ ਕੌਰ ਮਜੀਠਾ, ਬੇਬੀ ਨਿਮਰਤ ਵਿਰਕ, ਗੁਰਲੀਨ ਕੌਰ ਕੈਨੇਡਾ,ਦਮਨਦੀਪ ਕੌਰ, ਨਵਰੋਜ ਪ੍ਰੀਤ ਕੌਰ ਨਾਗ, ਪੀਐਚਡੀ ਸਕਾਲਰ ਸਿਮਰਨਦੀਪ ਕੌਰ ਤੋਂ ਇਲਾਵਾ ਦਰਜਨਾ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ। ਇਸ ਸਬੰਧੀ ਆਪਣੀ ਸੰਬੋਧਨ ਦੇ ਵਿੱਚ ਚੀਪ ਪੈਟਰਨ ਪ੍ਰਿੰਸੀਪਲ ਕੁਸੁਮ ਮਲਹੋਤਰਾ ਯੂਐਸਏ ਨੇ ਕਿਹਾ ਕਿ ਮਹਿਲਾਵਾਂ ਦੇ ਮਾਣ ਸਨਮਾਨ ਤੇ ਹੱਕਾਂ ਤੇ ਅਧਿਕਾਰਾਂ ਨੂੰ ਲੈ ਕੇ ਸਰਕਾਰੀ ਤੇ ਗੈਰ ਸਰਕਾਰੀ ਪੱਧਰ ਤੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਪਰ ਜਮੀਨੀ ਪੱਧਰ ਤੇ ਸੱਚਾਈ ਕੁਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਮਹਿਲਾ ਵਰਗ ਅੱਜ ਜਿਸ ਵੀ ਮੁਕਾਮ ਤੇ ਪੁਜਿਆ ਹੈ ਉਸ ਪਿੱਛੇ ਮਹਿਲਾ ਵਰਗ ਦੀ ਆਪਣੀ ਸਾਰਥਿਕ ਸੋਚ, ਮਿਹਨਤ ਤੇ ਲਗਨ ਸਾਫ ਝੱਲਕਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਮਹਿਲਾਵਾਂ ਨੂੰ ਉਹ ਬਣਦਾ ਮਾਣ ਸਨਮਾਨ ਤੇ ਹੱਕ ਅਧਿਕਾਰ ਹਾਸਿਲ ਨਹੀਂ ਹੋ ਰਹੇ ਜਿਸ ਦੀਆ ਉਹ ਅਸਲੀ ਹੱਕਦਾਰ ਹਨ। ਉਨ੍ਹਾਂ ਕਿਹਾ ਮਹਿਲਾ ਸੰਗਠਨਾ ਦਾ ਹੌਂਦ ਵਿੱਚ ਆਉਣਾ ਸ਼ੌਂਕ ਨਹੀਂ ਬਲਕਿ ਮਜਬੂਰੀ ਹੈ। ਅੱਜ ਵੀ ਬਹੁਤ ਸਾਰੀਆਂ ਉਦਮੀ ਤੇ ਹੋਣਹਾਰ ਮਹਿਲਾਵਾਂ ਬਹੁਤ ਸਾਰੇ ਪੱਖਾਂ ਤੋਂ ਵਾਂਝੀਆਂ ਤੇ ਨਜ਼ਰ ਅੰਦਾਜ਼ ਕੀਤੀਆਂ ਗਈਆਂ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਸੰਘਰਸ਼ਾਂ ਨੂੰ ਤਸਦੀਕ ਕਰਨ ਦੇ ਲਈ ਹੌਲੀ ਸਿਟੀ ਵੁਮੈਨ ਵੈਲਫੇਅਰ ਸੋਸਾਇਟੀ ਨੂੰ ਅੱਜ ਤੋਂ 16 ਵਰੇ ਪਹਿਲਾਂ ਮੈਦਾਨ ਵਿੱਚ ਨਿੱਤਰਨਾ ਪਿਆ। ਪ੍ਰਿੰਸੀਪਲ ਕੁਸੁਮ ਮਲਹੌਤਰਾ ਯੂਐਸਏ ਅਨੁਸਾਰ ਹੁਣ ਤੱਕ ਹਜ਼ਾਰਾਂ ਧੀਆਂ ਭੈਣਾਂ ਤੇ ਮਹਿਲਾਵਾਂ ਸੰਸਥਾ ਦੇ ਕੋਲੋਂ ਮਾਣ ਸਨਮਾਨ ਹਾਸਲ ਕਰ ਚੁੱਕੀਆਂ ਹਨ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਪ੍ਰੋ ਡਾ. ਪ੍ਰਿੰ ਅਮਨਪ੍ਰੀਤ ਕੌਰ, ਡਾ ਗੁਰਿੰਦਰ ਕੌਰ, ਡਾ. ਸਬੀਆ ਅਰੋੜਾ, ਡਾ. ਗਗਨਦੀਪ ਕੌਰ,ਵਨੀਤਾ ਕਾਲੀਆ,ਬਿੰਦੂ ਸੋਨੀ, ਅੰਸ਼ੂਲਾ, ਰੀਆ, ਸ਼ਗੁਨ, ਕੰਵਲਜੀਤ ਕੌਰ, ਸਰਬਜੀਤ ਕੌਰ,ਆਦਿ ਦੇ ਵੱਲੋਂ ਸੰਸਥਾ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਗਈ ਹੈ ਤੇ ਭਵਿੱਖ ਵਿਚ ਇਸ ਸਿਲਸਲੇ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦੀ ਅਪੀਲ ਵੀ ਕੀਤੀ ਹੈ।