ਇਯੂਰੋ-ਕਿਡਸ ਸਕੂਲ ’ਚ ‘ਵਿਸਾਖੀ ਸੈਲੀਬ੍ਰੇਸ਼ਨ’ ਹੋਈ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਣਜੀਤ ਐਵੀਨਿਊ ਦੇ ਏ ਬਲਾਕ ਸਥਿਤ ਇਯੂਰੋ-ਕਿਡਸ ਪ੍ਰੀ-ਸਕੂਲ ਵਿਖੇ ਡਾਇਰੈਕਟਰ ਹਰਬਿੰਦ ਸਿੰਘ ਅਤੇ ਪ੍ਰਿੰਸੀਪਲ ਕੀਰਤੀ ਮਾਟਾ ਦੀ ਅਗਵਾਈ ਵਿਚ ‘ਵਿਸਾਖੀ ਸੈਲੀਬ੍ਰੇਸ਼ਨ’ ਮੇਲਾ ਮਨਾਇਆ ਗਿਆ। ਇਸ ਮੌਕੇ
Publish Date: Thu, 16 Apr 2026 04:09 PM (IST)
Updated Date: Thu, 16 Apr 2026 04:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਣਜੀਤ ਐਵੀਨਿਊ ਦੇ ਏ ਬਲਾਕ ਸਥਿਤ ਇਯੂਰੋ-ਕਿਡਸ ਪ੍ਰੀ-ਸਕੂਲ ਵਿਖੇ ਡਾਇਰੈਕਟਰ ਹਰਬਿੰਦ ਸਿੰਘ ਅਤੇ ਪ੍ਰਿੰਸੀਪਲ ਕੀਰਤੀ ਮਾਟਾ ਦੀ ਅਗਵਾਈ ਵਿਚ ‘ਵਿਸਾਖੀ ਸੈਲੀਬ੍ਰੇਸ਼ਨ’ ਮੇਲਾ ਮਨਾਇਆ ਗਿਆ। ਇਸ ਮੌਕੇ ਨੰਨੇ ਬੱਚੇ ਬਹੁਤ ਹੀ ਸੁੰਦਰ ਪੰਜਾਬੀ ਪਹਿਰਾਵਿਆਂ ਵਿਚ ਸੱਜ ਕੇ ਸਕੂਲ ਪਹੁੰਚੇ ਸਨ। ਉਨ੍ਹਾਂ ਵੱਖ-ਵੱਖ ਪੰਜਾਬੀ ਗੀਤਾਂ ’ਤੇ ਡਾਂਸ ਕਰਦੇ ਹੋਏ ਵਿਸਾਖੀ ਮੇਲੇ ਦਾ ਆਨੰਦ ਮਾਣਿਆ। ਡਾਇਰੈਕਟਰ ਹਰਬਿੰਦ ਸਿੰਘ ਅਤੇ ਪ੍ਰਿੰਸੀਪਲ ਕੀਰਤੀ ਨੇ ਬੱਚਿਆਂ ਨੂੰ ਵਿਸਾਖੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਇਸ ਦਿਨ 13 ਅਪ੍ਰੈਲ 1699 ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਰਬੱਤ ਦੀ ਭਲਾਈ ਲਈ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉਨਾਂ੍ਹ ਬੱਚਿਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਜੱਲ੍ਹਿਆਂਵਾਲੇ ਬਾਗ ਵਿਖੇ ਹੋਏ ਖੂਨੀ ਹੱਤਿਆਕਾਂਡ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਉਪਰੰਤ ਬੱਚਿਆਂ ਦੀ ਆਰਟ-ਕਰਾਫਟ ਪ੍ਰਤੀਯੋਗਤਾ ਵੀ ਕਰਵਾਈ ਗਈ ਅਤੇ ਬੱਚਿਆਂ ਨੇ ਬਹੁਤ ਸੁੰਦਰ ਕਲਾਕ੍ਰਿਤੀਆਂ ਬਣਾਈਆਂ। ਕੈਪਸ਼ਨ : ਇਯੂਰੋ-ਕਿਡਸ ਪ੍ਰੀ-ਸਕੂਲ ਵਿਖੇ ਵਿਸਾਖੀ ਸਮਾਰੋਹ ਦੌਰਾਨ ਬੱਚਿਆਂ ਨਾਲ ਪ੍ਰਿੰਸੀਪਲ ਕੀਰਤੀ ਮਾਟਾ।