ਕਿਡਸ ਪ੍ਰਾਈਡ ਸਕੂਲ ’ਚ ਮਨਾਈ ਵਿਸਾਖੀ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਡਸ ਪ੍ਰਾਈਡ ਸਕੂਲ ਵਿਖੇ ਐੱਮਡੀ ਸ਼ਾਂਤੀ ਜੈਨ ਅਤੇ ਪ੍ਰਿੰਸੀਪਲ ਪੈ੍ਰਟੀ ਜੈਨ ਦੀ ਅਗਵਾਈ ਹੇਠ ਵਿਸਾਖੀ ਦਾ ਦਿਹਾੜਾ ਧੂੰਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਿਦਆਰਥੀਆਂ ਵੱਲੋਂ ਰੰਗਾ-ਰੰਗ ਸੱਭਿਆਚਾਰਕ
Publish Date: Wed, 15 Apr 2026 04:09 PM (IST)
Updated Date: Wed, 15 Apr 2026 04:12 PM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਡਸ ਪ੍ਰਾਈਡ ਸਕੂਲ ਵਿਖੇ ਐੱਮਡੀ ਸ਼ਾਂਤੀ ਜੈਨ ਅਤੇ ਪ੍ਰਿੰਸੀਪਲ ਪੈ੍ਰਟੀ ਜੈਨ ਦੀ ਅਗਵਾਈ ਹੇਠ ਵਿਸਾਖੀ ਦਾ ਦਿਹਾੜਾ ਧੂੰਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਿਦਆਰਥੀਆਂ ਵੱਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਛੋਟੇ ਛੋਟੇ ਬੱਚਿਆਂ ਦੀਆਂ ਕਵਿਤਾਵਾਂ, ਭਾਸ਼ਣ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ’ਤੇ ਬੱਚਿਆਂ ਦੇ ਮਾਪੇ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਤੇ ਸਕੂਲ ਪ੍ਰਬੰਧਕਾਂ ਵਲੋਂ ਢੋਲ ਦੇ ਡਗੇ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਬੱਚਿਆਂ ਦਾ ਸੱਭਿਆਚਰਕ ਪੰਜਾਬੀ ਪਹਿਰਾਵਾ ਸਭ ਦਾ ਦਿੱਲ ਖਿਚਵਾਂ ਕੇਂਦਰ ਸੀ। ਵਿਿਦਆਰਥੀ ਵੱਲੋਂ ਵਿਸਾਖੀ ਦੇ ਇਤਿਹਾਸ ਨੂੰ ਦਰਸਾਉਂਦੀਆਂ ਹੋਈ ਕਵਿਤਾਵਾਂ ਅਤੇ ਭਾਸ਼ਣ ਵਿਚ ਦੱਸਿਆ ਗਿਆ ਕਿ ਕਿਵੇਂ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ ਪੰਥ’ ਦੀ ਸਾਜਨਾ ਕੀਤੀ ਸੀ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਬਾਰੇ ਜਾਣੂ ਕਰਵਾਇਆ। ਪ੍ਰਿੰਸੀਪਲ ਪ੍ਰੈਟੀ ਜੈਨ ਵੱਲੋਂ ਵਿਿਦਆਰਥੀਆਂ ਨੂੰ ਦੱਸਿਆ ਕਿ ਇਸ ਦਿਨ 13 ਅਪ੍ਰੈਲ 1699 ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਧਰਮ ਅਤੇ ਸਮਾਜ ਦੇ ਸਰਬੱਤ ਦੀ ਭਲਾਈ ਲਈ ਆਨੰਦਪੁਰ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ। ਇਸ ਉਪਰੰਤ 13 ਅਪੈ੍ਰਲ 1919 ਈਸਵੀ ਨੂੰ ਜੱਲ੍ਹਿਆਂਵਾਲੇ ਬਾਗ ਵਿਖੇ ਹੋਏ ਖੂਨੀ ਹੱਤਿਆਕਾਂਡ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਵਿਤਾ, ਮੀਨਾਕਸ਼ੀ, ਨਰਿੰਦਰ ਕੌਰ, ਨੇਹਾ, ਪ੍ਰਿਯਾ, ਪਰਮਿੰਦਰ ਕੌਰ, ਹਰਮੀਤ ਕੌਰ, ਕ੍ਰਿਿਸ਼ਕਾ, ਸਲੋਨੀ, ਦੀਪਿਕਾ, ਗਗਨਦੀਪ ਕੌਰ, ਗੁਰਲੀਨ ਕੌਰ, ਮੋਨਿਕਾ, ਪ੍ਰਿਯਾ, ਆਰਤੀ, ਬਬੀਤਾ, ਸ਼ਿਵਾਨੀ, ਸੰਦੀਪ, ਨੰਦਿਨੀ, ਕੋਮਲ ਅਤੇ ਸਪੋਰਟਸ ਅਧਿਆਪਕ ਗੁਰਿੰਦਰ ਸਿੰਘ ਆਦਿ ਸਟਾਫ ਮੌਜੂਦ ਸੀ।