ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੋ ਪਹੀਆ ਵਾਹਨ ਭੇਟ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੀਵੀਐਸ ਕੰਪਨੀ ਵੱਲੋਂ ਚਾਰ ਦੋ ਵਾਹੀਆ ਵਾਹਨ ਭੇਟ ਕੀਤੇ ਗਏ। ਇਸ ਵਿਚ 1 ਅਪਾਚੇ ਆਰਟੀਐਕਸ ਮੋਟਰਸਾਈਕਲ, 1 ਟੀਵੀਐਸ ਜੂਪੀਟਰ, 1 ਟੀਵੀਐਸ ਐਨ ਟੋਰਕ ਅਤੇ 1
Publish Date: Fri, 27 Feb 2026 04:16 PM (IST)
Updated Date: Fri, 27 Feb 2026 04:19 PM (IST)

ਸ਼੍ਰੋਮਣੀ ਕਮੇਟੀ ਵੱਲੋਂ ਟੀਵੀਐਸ ਕੰਪਨੀ ਦੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੀਵੀਐਸ ਕੰਪਨੀ ਵੱਲੋਂ ਚਾਰ ਦੋ ਵਾਹੀਆ ਵਾਹਨ ਭੇਟ ਕੀਤੇ ਗਏ। ਇਸ ਵਿਚ 1 ਅਪਾਚੇ ਆਰਟੀਐਕਸ ਮੋਟਰਸਾਈਕਲ, 1 ਟੀਵੀਐਸ ਜੂਪੀਟਰ, 1 ਟੀਵੀਐਸ ਐਨ ਟੋਰਕ ਅਤੇ 1 ਬੈਟਰੀ ਵਾਲੀ ਆਰਬਿਟ ਸਕੂਟੀ ਸ਼ਾਮਲ ਹੈ। ਇਨ੍ਹਾਂ ਵਾਹਨਾਂ ਦੀਆਂ ਚਾਬੀਆਂ ਟੀਵੀਐਸ ਕੰਪਨੀ ਦੇ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੂੰ ਸੌਂਪੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿਥੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਸੇਵਾਵਾਂ ਵਿਚ ਹਿੱਸਾ ਪਾਇਆ ਜਾਂਦਾ ਹੈ, ਉਥੇ ਹੀ ਬਹੁਤ ਸਾਰੀਆਂ ਕੰਪਨੀਆਂ ਵੀ ਆਪਣੇ ਨਵੇਂ ਵਹੀਕਲ ਭੇਟ ਕਰਕੇ ਸ਼ਰਧਾ ਪ੍ਰਗਟਾਉਂਦੀਆਂ ਹਨ। ਇਸੇ ਤਹਿਤ ਹੀ ਅੱਜ ਟੀਵੀਐਸ ਕੰਪਨੀ ਵੱਲੋਂ ਚਾਰ ਦੋ ਪਹੀਆ ਵਾਹਨ ਭੇਟਾ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਟੀਵੀਐਸ ਕੰਪਨੀ ਅਤੇ ਅੰਮ੍ਰਿਤਸਰ ਵਿਚਲੇ ਵਿਕਰੇਤਾ ਨਾਵਲਟੀ ਟੀਵੀਐਸ, ਪ੍ਰਭਾਵ ਟੀਵੀਐਸ ਅਤੇ ਬਾਲਾ ਜੀ ਟੀਵੀਐਸ ਵੱਲੋਂ ਪੁੱਜੇ ਲਵਤੇਜ ਸਿੰਘ ਸਚਦੇਵਾ, ਵਿਮਲ ਸੁੰਬਲੀ, ਸ਼ਿਵ ਸਵਰੂਪ ਜੌਹਰੀ, ਵਿਕਾਸ ਸਿੱਕਾ ਅਤੇ ਅਯੂਸ ਜੈਨ ਤੇ ਹੋਰ ਅਧਿਕਾਰੀਆਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੈਨੇਜਰ ਸਤਨਾਮ ਸਿੰਘ ਰਿਆੜ, ਰਾਜਿੰਦਰ ਸਿੰਘ, ਜਸਪਾਲ ਸਿੰਘ ਢੱਡੇ, ਗੁਰਤਿੰਦਰਪਾਲ ਸਿੰਘ ਕਾਦੀਆਂ ਵੀ ਮੌਜੂਦ ਸਨ।