ਸੇਂਟ ਸੋਲਜਰ ਦੀਆਂ ਲੜਕੀਆਂ ਨੇ ਐਵਾਰਡ ਦੇ ਨਾਲ 7500 ਰੁਪਏ ਦਾ ਇਨਾਮ ਵੀ ਜਿੱਤਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਪੰਜਾਬ ਸਰਕਾਰ ਦੁਆਰਾ ਕਰਵਾਏ ਗਏ ਵੇਸਟ ਟੂ ਬੈਸਟ ਇਨੋਵੇਸ਼ਨ ਚੈਲਜ ਜਿਸ ਅਧੀਨ ਧਰਤੀ, ਪਾਣੀ ਅਤੇ ਹਵਾ ਸਮੇਤ ਵਾਤਾਵਰਨ ਦੀ ਸਾਂਭ ਸੰਭਾਲ ਸਬੰਧੀ ਕਵਿਤਾ ਮੁਕਾਬਲੇ ਅਤੇ ਵੇਸਟ ਟੂ ਬੈਸਟ, ਵਿਅਰਥ
Publish Date: Sat, 25 Apr 2026 04:15 PM (IST)
Updated Date: Sat, 25 Apr 2026 04:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਪੰਜਾਬ ਸਰਕਾਰ ਦੁਆਰਾ ਕਰਵਾਏ ਗਏ ਵੇਸਟ ਟੂ ਬੈਸਟ ਇਨੋਵੇਸ਼ਨ ਚੈਲਜ ਜਿਸ ਅਧੀਨ ਧਰਤੀ, ਪਾਣੀ ਅਤੇ ਹਵਾ ਸਮੇਤ ਵਾਤਾਵਰਨ ਦੀ ਸਾਂਭ ਸੰਭਾਲ ਸਬੰਧੀ ਕਵਿਤਾ ਮੁਕਾਬਲੇ ਅਤੇ ਵੇਸਟ ਟੂ ਬੈਸਟ, ਵਿਅਰਥ ਚੀਜ਼ਾਂ ਨੂੰ ਰੀਸਾਈਕਲ ਕਰਕੇ ਮਾਡਲ ਬਣਾਉਣ ਦਾ ਪ੍ਰੋਜੈਕਟ ਦਿੱਤਾ ਗਿਆ। ਜਿਲ੍ਹਾ ਸਿੱਖਿਆ ਅਫਸਰ ਰਾਜੇਸ਼ ਸ਼ਰਮਾ ਦੀ ਯੋਗ ਅਗਵਾਈ ਵਿਚ ਇਸ ਪ੍ਰੋਗਰਾਮ ਵਿਚ ਲਗਭਗ 45 ਸਕੂਲਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦਾ ਸਿਰਲੇਖ ‘ਹਵਾ ਪਾਣੀ ਜਮੀਨ ਪੰਜਾਬ ਰੱਖੇ ਹਸੀਨ’ ਸੀ। ਇਸ ਮੁਕਾਬਲੇ ਵਿਚ ਸੇਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀਆਂ ਵਿਿਦਆਰਥਣਾਂ ਨੇ ਕਵਿਤਾ ਮੁਕਾਬਲੇ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵੇਸਟ ਟੂ ਬੈਸਟ ਮੁਕਾਬਲੇ ਵਿਚ ਸਕੂਲ ਦੀਆਂ ਵਿਿਦਆਰਥਣਾਂ ਇਬਾਦਤ ਕੌਰ, ਪਵਨਦੀਪ ਕੌਰ ਅਤੇ ਰਵਰੋਜ ਕੌਰ ਨੇ ਪਲਾਸਟਿਕ ਦੀਆਂ ਟਾਈਲਾਂ, ਜੋ ਕਿ ਘਰ ਵਿਚ ਇਸਤੇਮਾਲ ਹੋ ਜਾਂਦੀਆਂ ਹਨ ਅਤੇ ਰਬੜ ਤੋਂ ਰਬੜ ਸੜਕ ਬਣਾਈ ਜੋ ਕਿ ਖੇਡ ਮੈਦਾਨਾਂ ’ਚ ਇਸਤੇਮਾਲ ਕੀਤੀ ਜਾ ਸਕਦੀ ਹੈ ਅਤੇ ਗੰਨੇ ਦੇ ਛਿਲਕੇ ਤੋਂ ਡਿਸਪੋਜੀਬਲ ਪਲੇਟਸ ਤੇ ਕੱਪ ਬਣਾਏ ਗਏ। ਫੁੱਲਾਂ ਤੋਂ ਪਰਫਿਊਮ, ਕਲਰ ਪ੍ਰਿੰਟਿੰਗ ਅਤੇ ਖੂਬਸੂਰਤੀ ਵਧਾਉਣ ਵਾਸਤੇ ਫੇਸ ਮਾਸਕ ਵੀ ਬਣਾਏ ਗਏ। ਬੱਚਿਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਇਸ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਿਲ ਕੀਤਾ। ਇਨ ਸਪੋਕਸਮੈਨ ਟੀਮ ਵੱਲੋਂ ਮੌਕੇ ਤੇ ਹੀ ਟਰੋਫੀ ਅਤੇ ਨਾਲ 7500 ਰੁਪਏ ਦਾ ਚੈੱਕ ਦਿੱਤਾ ਗਿਆ। ਜਿਸ ਵਾਸਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਰਾਜੇਸ਼ ਸ਼ਰਮਾ (ਡੀਈਓ ਅੰਮ੍ਰਿਤਸਰ) ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਦੇ ਯਤਨਾਂ ਸਦਕਾ ਬੱਚਿਆਂ ਨੂੰ ਪ੍ਰੋਜੈਕਟ ਬਣਾ ਕੇ ਆਪਣੀ ਕਲਾ ਨੂੰ ਵਿਖਾਉਣ ਦਾ ਮੌਕਾ ਮਿਿਲਆ। ਸਕੂਲ ਪਹੁੰਚਣ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ, ਸਮੂਹ ਸਟਾਫ ਅਤੇ ਬੱਚਿਆਂ ਨੇ ਜੇਤੂ ਬੱਚਿਆਂ ਦਾ ਸ਼ਾਨਦਾਰ ਸਵਾਗਤ ਕੀਤਾ। ਸਕੂਲ ਮੈਨੇਜਮੈਂਟ ਵੱਲੋਂ ਜੇਤੂ ਬੱਚਿਆਂ ਨੂੰ ਸ਼ਾਬਾਸ਼ੀ ਅਤੇ ਵਧਾਈ ਦਿੱਤੀ ਗਈ ਅਤੇ ਸਬੰਧਤ ਅਧਿਆਪਕਾਂ ਦੀ ਮਿਹਨਤ ਨੂੰ ਵੀ ਸਰਾਹਿਆ ਗਿਆ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸੰਦੀਪ ਸ਼ਰਮਾ, ਸ਼ਿਲਪਾ ਸ਼ਰਮਾ ਕੁਆਰਡੀਨੇਟਰ, ਨੀਲਾਕਸ਼ੀ ਗੁਪਤਾ ਕੁਆਰਡੀਨੇਟਰ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।