ਪੱਤਰਕਾਰ ਹਰਜੀਤ ਗਰੇਵਾਲ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 12 ਨੂੰ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : 3 ਜਨਵਰੀ ਨੂੰ ਸੜਕ ਹਾਦਸੇ ਦੌਰਾਨ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸੀਨੀਅਰ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਹੋਈ ਬੇਵੱਕਤੀ ਮੌਤ ਦੇ ਕਾਰਨ ਪਰਿਵਾਰ ਅਤੇ ਪੱਤਰਕਾਰ ਭਾਈਚਾਰੇ ਨੂੰ ਕਦੇ ਨਾ ਪੂਰਾ
Publish Date: Thu, 08 Jan 2026 04:22 PM (IST)
Updated Date: Thu, 08 Jan 2026 04:27 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : 3 ਜਨਵਰੀ ਨੂੰ ਸੜਕ ਹਾਦਸੇ ਦੌਰਾਨ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਸੀਨੀਅਰ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਹੋਈ ਬੇਵੱਕਤੀ ਮੌਤ ਦੇ ਕਾਰਨ ਪਰਿਵਾਰ ਅਤੇ ਪੱਤਰਕਾਰ ਭਾਈਚਾਰੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਹਰਜੀਤ ਸਿੰਘ ਗਰੇਵਾਲ ਦੇ ਦੇਹਾਂਤ ’ਤੇ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਪ੍ਰਿੰਟ, ਇਲੈਕਟ੍ਰਾਨਿਕਸ, ਸ਼ੋਸ਼ਲ ਮੀਡੀਆ ਅਤੇ ਵੈਬ ਪੱਤਰਕਾਰਤਾ ਦੇ ਨਾਲ ਜੁੜੇ ਪੱਤਰਕਾਰ ਭਾਈਚਾਰੇ, ਪੱਤਰਕਾਰ ਜੱਥੇਬੰਦੀਆਂ ਦੇ ਸਰਕਦਾ ਅਹੁੱਦੇਦਾਰਾਂ ਤੇ ਮੈਂਬਰਾਂ, ਪ੍ਰੈਸ ਕਲੱਬਾਂ, ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ, ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ, ਸਰਹੱਦ-ਏ-ਪੰਜਾਬ ਸਪੋਰਟਸ ਕਲੱਬ, ਗ੍ਰੇਟ ਸਪੋਰਟਸ ਐਂਡ ਕਲਚਰ ਕਲੱਬ, ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ, ਨਿਊ ਜੈਨਰੇਸ਼ਨ ਕਲੱਬ ਤੋਂ ਇਲਾਵਾ ਸਮਾਜ ਸੇਵੀ ਤੇ ਧਾਰਮਿਕ ਸੰਗਠਨਾ ਦੇ ਸਰਕਦਾ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਨਾਮ ਸ਼ਾਮਲ ਹਨ। ਸਵ. ਹਰਜੀਤ ਸਿੰਘ ਗਰੇਵਾਲ ਦਾ ਅੰਤਿਮ ਸਸਕਾਰ ਜੀਟੀ ਰੋਡ ਛੇਹਰਟਾ ਸਥਿਤ ਘਣੂੰਪੁਰ ਕਾਲੇ ਰੋਡ ਤੇ ਬਣੇ ਸ਼ਮਸ਼ਾਨ ਘਾਟ ਵਿਖੇ ਪੂਰੀਆਂ ਸਿੱਖ ਧਾਰਮਿਕ ਰਸਮਾਂ-ਰਿਵਾਜਾਂ ਮੁਤਾਬਕ ਕੀਤਾ ਗਿਆ। ਉਨ੍ਹਾਂ ਦੇ ਮ੍ਰਿਤਕ ਸ਼ਰੀਰ ਨੂੰ ਮੁੱਖ ਅਗਨੀ ਵੱਡੇ ਬੇਟੇ ਵੱਲੋਂ ਦਿੱਤੀ ਗਈ। ਪਰਿਵਾਰਕ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਵ. ਹਰਜੀਤ ਸਿੰਘ ਗਰੇਵਾਲ ਦੀ ਆਤਮਿਕ ਸ਼ਾਂਤੀ ਨਮਿਤ ਸ੍ਰੀ ਅਖੰਡ ਸਾਹਿਬ ਜੀ ਦੇ ਪਾਠ ਦੇ ਭੋਗ 12 ਜਨਵਰੀ ਦਿਨ ਸੋਮਵਾਰ ਨੂੰ ਉਨ੍ਹਾਂ ਦੇ ਜੱਦੀ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਕੀਰਤਨ ਦੁਪਹਿਰ 1 ਤੋਂ 2 ਵਜੇ ਤੱਕ ਗੁਰਦੁਆਰਾ ਧੰਨ-ਧੰਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਨੇੜੇ ਪੁਲਿਸ ਚੌਂਕੀ ਕਾਲੇ ਘਣੰੂਪੁਰ ਬਾਈਪਾਸ ਵਿਖੇ ਹੋਵੇਗਾ। ਉਪਰੰਤ ਸ਼ਰਧਾਂਜਲੀ ਸਮਾਗਮ ਦੇ ਦੌਰਾਨ ਹਰਜੀਤ ਸਿੰਘ ਗਰੇਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਕੈਪਸ਼ਨ: ਸਵ. ਹਰਜੀਤ ਸਿੰਘ ਗਰੇਵਾਲ ਦੀ ਫਾਈਲ ਫੋਟੋ।