ਬੀਐਲਓ ਦੀ ਡਿਊਟੀ ਨਿਭਾ ਰਹੇ ਅਧਿਆਪਕਾਂ ਵੱਲੋਂ ਵਾਧੂ ਪਾਏ ਬੋਝ ਦਾ ਵਿਰੋਧ
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਨਗਰ ਕੌਸਲਾਂ, ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੋਟਾਂ ਦੀ ਸੁਧਾਈ ਲਈ ਆਖਰੀ ਮਿਤੀ ਦਿੱਤੀ ਗਈ ਸੀ। ਜਿਸ ਵਿਚ ਵੱਖ-ਵੱਖ ਅਧਿਆਪਕਾਂ ਵੱਲੋਂ ਸਰਕਾਰ ਦੀਆਂ
Publish Date: Sat, 25 Apr 2026 04:23 PM (IST)
Updated Date: Sat, 25 Apr 2026 04:25 PM (IST)

ਆਪਣੀ ਡਿਊਟੀ ਤੋ ਇਲਾਵਾ ਹੋਰ ਕੋਈ ਕੰਮ ਨਹੀ ਕਰਾਂਗੇ : ਯੂਨੀਅਨ ਆਗੂ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਨਗਰ ਕੌਸਲਾਂ, ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੋਟਾਂ ਦੀ ਸੁਧਾਈ ਲਈ ਆਖਰੀ ਮਿਤੀ ਦਿੱਤੀ ਗਈ ਸੀ। ਜਿਸ ਵਿਚ ਵੱਖ-ਵੱਖ ਅਧਿਆਪਕਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਤੌਰ ਬੀਐੱਲਓ ਦੀ ਡਿਊਟੀ ਨਿਭਾਈ ਜਾ ਰਹੀ ਹੈ। ਪਰ ਹੁਣ ਐਸਡੀਐਮ ਦਫਤਰ ਮਜੀਠਾ ਵੱਲੋ ਉਨ੍ਹਾਂ ਤੇ ਹੋਰ ਵਾਧੂ ਬੋਝ ਪਾਇਆ ਜਾ ਰਿਹਾ ਹੈ,ਜਿਸ ਦਾ ਅਧਿਆਪਕਾਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਬੀਐਲਓ ਯੂਨੀਅਨ ਦੇ ਆਗੂ ਹਰਚਰਨ ਸਿੰਘ ਸੋਹੀ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਉਹ ਆਪੋ ਆਪਣੇ ਸਕੂਲਾਂ ਵਿਚ ਇਸ ਡਿਊਟੀ ਦੇ ਨਾਲ-ਨਾਲ ਪੜ੍ਹਾਈ ਵੀ ਕਰਵਾ ਰਹੇ ਹਨ। ਪਰ ਅੱਜ ਐਸਡੀਐਮ ਦਫਤਰ ਮਜੀਠਾ ਵੱਲੋਂ ਉਨ੍ਹਾਂ ਤੇ ਹੋਰ ਬੋਝ ਪਾਉਂਦੀਆਂ ਉਨ੍ਹਾਂ ਨੂੰ ਹੋਰ ਡਿਊਟੀਆਂ ਕਰਨ ਲਈ ਕਿਹਾ ਜਾ ਰਿਹਾ ਹੈ। ਜਿਸ ਨਾਲ ਸਕੂਲਾਂ ਦੀ ਪੜ੍ਹਾਈ ਖਰਾਬ ਹੋਵੇਗੀ ਅਤੇ ਨਾਲ ਹੀ ਉਨ੍ਹਾਂ ਸਭ ਦੀ ਪ੍ਰੇਸ਼ਾਨੀ ਵੀ ਵੱਧ ਜਾਵੇਗੀ। ਯੂਨੀਅਨ ਆਗੂ ਨੇ ਕਿਹਾ ਕਿ ਬਤੌਰ ਬੀਐਲਓ ਡਿਊਟੀ ਕਰਦਿਆਂ ਅਧਿਆਪਕਾਂ ਨੇ ਵਧੀਆ ਕਾਰਗੁਜ਼ਾਰੀ ਦਿਖਾਉਦਿਆਂ ਅੰਮ੍ਰਿਤਸਰ ਜਿਲ੍ਹੇ ਵਿਚ ਨਾਮਣਾ ਖੱਟਿਆ ਹੈ। ਜਿਸ ਦੇ ਨਤੀਜੇ ਵਜੋਂ ਹੁਣ ਇਨ੍ਹਾਂ ਅਧਿਆਪਕਾਂ ’ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਸਕੂਲਾਂ ਵਿਚ ਇਕ ਜਾਂ ਦੋ ਅਧਿਆਪਿਕ ਹੀ ਹਨ ਅਤੇ ਉਹ ਵੀ ਬੀਐਲਓ ਦੀ ਡਿਊਟੀ ਕਰ ਰਹੇ ਹਨ। ਕਈ ਸਕੂਲਾਂ ਵਿਚ ਇੱਕ ਹੀ ਅਧਿਆਪਕ ਹੈ ਤੇ ਉਹ ਵੀ ਇਹ ਡਿਊਟੀ ਕਰ ਰਿਹਾ ਹੈ, ਜਿਸ ਨਾਲ ਬਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਬੀਐਲਓ ਦੀ ਡਿਊਟੀ ਅਤੇ ਸਕੂਲਾਂ ਦੀ ਪੜ੍ਹਾਈ ਤੋ ਇਲਾਵਾ ਹੋਰ ਕੋਈ ਵਾਧੂ ਕੰਮ ਨਹੀ ਕਰਨਗੇ। ਉਨ੍ਹਾਂ ਕਿਹਾ ਕਿ ਅਗਰ ਕਿਸੇ ਅਧਿਆਪਕ ਨੇ ਆਪਣੀ ਸਵੈ ਇਛਾ ਨਾਲ ਵਾਧੂ ਡਿਊਟੀ ਕਰਨੀ ਹੈ ਤਾਂ ਉਹ ਉਸ ਨੂੰ ਨਹੀਂ ਰੋਕਣਗੇ। ਪਰ ਅਗਰ ਪ੍ਰਸ਼ਾਸ਼ਨ ਨੇ ਉਨ੍ਹਾਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮਜਬੂਰਨ ਅਸੀਂ ਸੰਘਰਸ਼ ਕਰਾਂਗੇ। ਜਿਸ ਤੇ ਐਸਡੀਐਮ ਮਜੀਠਾ ਨੇ ਅਧਿਆਪਕਾਂ ਦੀ ਮੰਗ ਸਵੀਕਰਦੇ ਹੋਏ ਕਿਹਾ ਕਿ ਜਿਹੜੇ ਅਧਿਆਪਕ ਆਪਣੀ ਸਵੈ ਇੱਛਾ ਨਾਲ ਵਾਧੂ ਡਿਊਟੀ ਦੇਣਾ ਚਾਹੁਣ ਦੇ ਸਕਦੇ ਹਨ ਕਿਸੇ ਨਾਲ ਜਬਰਦਸਤੀ ਨਹੀ ਕੀਤੀ ਜਾਵੇਗੀ।