ਸ੍ਰੀ ਅਨੰਦਪੁਰ ਸਾਹਿਬ ਲੰਗਰ ਲਾਉਣ ਲਈ ਰਸਦ ਤੇ ਸੰਗਤ ਰਵਾਨਾ
ਦਰਸ਼ਨ ਸਿੰਘ ਚੀਚਾ, ਪੰਜਾਬੀ ਜਾਗਰਣ ਘਰਿੰਡਾ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।
Publish Date: Thu, 26 Feb 2026 04:26 PM (IST)
Updated Date: Thu, 26 Feb 2026 04:28 PM (IST)

ਦਰਸ਼ਨ ਸਿੰਘ ਚੀਚਾ, ਪੰਜਾਬੀ ਜਾਗਰਣ ਘਰਿੰਡਾ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਹੋਲੇ ਮਹੱਲੇ ਦੇ ਸਮਾਗਮਾਂ ਵਿਚ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਪੁੱਜ ਕੇ ਸ੍ਰੀ ਕੇਸਗੜ੍ਹ ਸਾਹਿਬ ਜੀ ਨਤਮਸਤਕ ਹੁੰਦੀਆਂ ਹਨ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਵੱਖ-ਵੱਖ ਸੰਪ੍ਰਦਾਵਾਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ’ਤੇ ਲੰਗਰ ਲਾਏ ਜਾਂਦੇ ਹਨ। ਇਸੇ ਤਰ੍ਹਾਂ ਸੰਪਰਦਾ ਸਤਲਾਣੀ ਸਾਹਿਬ ਦੇ ਸੇਵਾਦਾਰ ਬਾਬਾ ਗੁਰਪਿੰਦਰ ਸਿੰਘ ਵਡਾਲਾ, ਬਾਬਾ ਇੰਦਰਬੀਰ ਸਿੰਘ ਵਡਾਲਾ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 27 ਫਰਵਰੀ ਤੋਂ 5 ਮਾਰਚ ਤੱਕ ਲੰਗਰ ਲਾਏ ਜਾਣਗੇ। ਬਾਬਾ ਗੁਰਪਿੰਦਰ ਸਿੰਘ ਵਡਾਲਾ ਵੱਲੋਂ ਡੇਰਾ ਬਾਬਾ ਕੂੰਮਾ ਹੁਸ਼ਿਆਰ ਨਗਰ ਤੋਂ ਰਸਦਾ ਰਵਾਨਾ ਕੀਤੀਆਂ ਤੇ ਉਨ੍ਹਾਂ ਕਿਹਾ ਕਿ ਸੰਗਤਾਂ ਵੱਧ ਤੋਂ ਵੱਧ ਆਪਣੇ ਪਰਿਵਾਰਾਂ ਨਾਲ ਹੋਲੇ ਮੁਹੱਲੇ ਦੇ ਸਮਾਗਮਾਂ ਵਿਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਬਾਬਾ ਸੂਬਾ ਸਿੰਘ, ਹੀਰਾ ਸਿੰਘ, ਕਾਬਲ ਸਿੰਘ, ਸਤਨਾਮ ਸਿੰਘ, ਇੰਦਰਪਾਲ ਸਿੰਘ, ਅਵਤਾਰ ਸਿੰਘ ਅਟਾਰੀ, ਬਾਬਾ ਕਾਬਲ ਸਿੰਘ, ਬਾਬਾ ਨਿਰਵੈਰ ਸਿੰਘ, ਸਨੀ ਹੁਸ਼ਿਆਰ ਨਗਰ, ਰਣਬੀਰ ਸਿੰਘ, ਡਾ. ਨਿਰਵੈਰ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ, ਕਰਨਬੀਰ ਜਾਂਦੀ ਕਨੇਡਾ, ਬੂਰਾ ਚੀਚਾ, ਕਸ਼ਮੀਰ ਸਿੰਘ ਚੀਚਾ, ਗੁਰਮੁਖ ਸਿੰਘ ਧਨੋਆ ਗੋਲਾ ਭਲਵਾਨ, ਅਰਮਾਨ ਆਦਿ ਹਾਜ਼ਰ ਸਨ।