ਕਿਡਸ ਹੈਬੀਟੇਟ ਸਕੂਲ ’ਚ ਸਪੋਰਟਸ-ਡੇ ਮਨਾਇਆ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਡਸ ਹੈਬੀਟੇਟ ਸਕੂਲ ਵਿਚ ਸਪੋਰਟਸ-ਡੇ ਬੜੀ ਧੂੰਮਧਾਮ ਨਾਲ ਪ੍ਰਿੰਸੀਪਲ ਅਮਨਦੀਪ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਅਮਨਦੀਪ ਕੌਰ ਸਪੋਰਟਸ-ਡੇ ਦਾ ਉਦਘਾਟਨ ਕੀਤਾ। ਉਨ੍ਹਾਂ
Publish Date: Thu, 26 Feb 2026 04:28 PM (IST)
Updated Date: Thu, 26 Feb 2026 04:31 PM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਡਸ ਹੈਬੀਟੇਟ ਸਕੂਲ ਵਿਚ ਸਪੋਰਟਸ-ਡੇ ਬੜੀ ਧੂੰਮਧਾਮ ਨਾਲ ਪ੍ਰਿੰਸੀਪਲ ਅਮਨਦੀਪ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਅਮਨਦੀਪ ਕੌਰ ਸਪੋਰਟਸ-ਡੇ ਦਾ ਉਦਘਾਟਨ ਕੀਤਾ। ਉਨ੍ਹਾਂ ਬੱਚਿਆਂ ਨੂੰ ਖੇਡਾਂ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਖੇਡਾਂ ਜ਼ਰੀਏ ਛੋਟੀ ਉਮਰ ਤੋਂ ਹੀ ਵਿਦਿਆਰਥੀ ਫੁਰਤੀਲਾ ਤੇ ਲਚਕੀਲਾ ਬਣਦੇ ਹਨ। ਉਨ੍ਹਾਂ ਕਿਹਾ ਸਾਡਾ ਮੁੱਖ ਮਕਸਦ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ-ਨਾਲ ਖੇਡਾਂ ਵਿਚ ਵੀ ਮਾਹਰ ਬਣਾਉਣਾ ਹੈ। ਇਹ ਬੱਚੇ ਛੋਟੀ ਉਮਰ ਤੋਂ ਹੀ ਮਾਹਰ ਬਣ ਕੇ ਜਦ ਸਮਾਰੋਹ ਵਿਚ ਆਪਣੀ ਕਲਾ ਦਾ ਹੁਨਰ ਦਿਖਾਉਂਦੇ ਹਨ ਤਾਂ ਬੱਚਿਆਂ ਦੇ ਮਾਪੇ ਖੁਸ਼ ਹੁੰਦੇ ਹਨ। ਉਨ੍ਹਾਂ ਕਿਹਾ ਸਕੂਲ ਦੇ ਅਧਿਆਪਕ ਹਮੇਸ਼ਾਂ ਹੀ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਯਤਨਸ਼ੀਲ਼ ਰਹਿੰਦੇ ਹਨ। ਉਨ੍ਹਾਂ ਕਿਹਾ ਸਕੂਲ ਦੇ ਅਧਿਆਪਕਾਂ ਵਲੋਂ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਕਲਾ ਨੂੰ ਵੀ ਨਿਖਾਰਿਆ ਜਾਂਦਾ ਹੈ। ਸਕੂਲ ਵਿਚ ਹਾਸਲ ਕੀਤੀ ਸਿੱਖਿਆ ਹੀ ਬੱਚਿਆਂ ਨੂੰ ਸਮਾਜਿਕ ਤੌਰ ਤੇ ਇਕ ਚੰਗਾ ਨਾਗਰਿਕ ਬਣਾਉਂਦੀ ਹੈ। ਇਸ ਦੌਰਾਨ ਬੱਚਿਆਂ ਨੇ ਵੱਖ-ਵੱਖ ਖੇਡ ਗਤੀਵਿਧੀਆਂ ਜਰੀਏ ਆਪਣਾ ਹੁਨਰ ਦਿਖਾਇਆ ਅਤੇ ਇਨਾਮ ਪ੍ਰਾਪਤ ਕੀਤੇ। ਪ੍ਰਿੰਸੀਪਲ ਅਮਨਦੀਪ ਕੌਰ ਵਲੋਂ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਮੈਡਲ ਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਬੱਚਿਆਂ ਨੇ ਸਪੋਰਟਸ-ਡੇ ਦਾ ਖੂਬ ਆਨੰਦ ਮਾਣਿਆ ਤੇ ਖੁਸ਼ੀ ਮਹਿਸੂਸ ਕੀਤੀ।