ਸ਼ਿਵਾਏ ਨੇ ਧਰਤੀ ਨੂੰ ਬਚਾਉਣ ਦਾ ਦਿੱਤਾ ਸੁਨੇਹਾ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਧਰਤੀ ਦਿਵਸ 'ਤੇ ਭਵਨ ਐਸਐਲ ਇਸਲਾਮਾਬਾਦ ਸਕੂਲ ਵਿਚ ਪਹਿਲੀ ਜਮਾਤ ਦੇ ਵਿਿਦਆਰਥੀ ਸ਼ਿਵਾਏ ਮਹਿਰਾ ਨੇ ਲੋਕਾਂ ਨੂੰ ਧਰਤੀ ਦੇ ਵਾਤਾਵਰਣ ਦੀ ਸੁਰੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇਕ
Publish Date: Thu, 23 Apr 2026 04:38 PM (IST)
Updated Date: Thu, 23 Apr 2026 04:43 PM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਧਰਤੀ ਦਿਵਸ ਤੇ ਭਵਨ ਐਸਐਲ ਇਸਲਾਮਾਬਾਦ ਸਕੂਲ ਵਿਚ ਪਹਿਲੀ ਜਮਾਤ ਦੇ ਵਿਿਦਆਰਥੀ ਸ਼ਿਵਾਏ ਮਹਿਰਾ ਨੇ ਲੋਕਾਂ ਨੂੰ ਧਰਤੀ ਦੇ ਵਾਤਾਵਰਣ ਦੀ ਸੁਰੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇਕ ਪ੍ਰੋਜੈਕਟ ਬਣਾਇਆ। ਇਸ ਪ੍ਰੋਜੈਕਟ ਵਿਚ ਇਹ ਦਰਸਾਇਆ ਗਿਆ ਕਿ ਸਾਨੂੰ ਰੁੱਖ ਲਗਾ ਕੇ ਧਰਤੀ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਅਤੇ ਪਾਣੀ ਦੀ ਸਹੀ ਵਰਤੋਂ ਵੀ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਧਰਤੀ ਸੁਰੱਖਿਅਤ ਰਹੇ। ਭਵਨ ਐੱਸਐੱਲ ਪਬਲਿਕ ਇਸਲਾਮਾਬਾਦ ਸਕੂਲ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਸਕੂਲ ਵਿਚ ਅਜਿਹੇ ਪ੍ਰੋਗਰਾਮ ਆਯੋਜਿਤ ਕਰਦਾ ਹੈ। ਸ਼ਿਵਾਏ ਮਹਿਰਾ ਪਹਿਲਾਂ ਹੀ ਆਪਣੇ ਮਾਪਿਆਂ ਨਾਲ ਵਾਤਾਵਰਣ ਲਈ ਰੁੱਖ ਲਗਾਉਣਾ, ਪੰਛੀਆਂ ਨੂੰ ਦਾਣਾ-ਪਾਣੀ ਪਾਉਣਾ, ਗਊ ਮਾਤਾ ਦੀ ਸੇਵਾ ਕਰਨਾ ਅਤੇ ਬੇਜੁਬਾਨ ਜਾਨਵਰਾਂ ਦੀ ਸੇਵਾ ਕਰਨਾ ਆਦਿ ਉਪਰਾਲੇ ਕਰਦਾ ਰਹਿੰਦਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਰੋਹਨ ਮਹਿਰਾ ਅਤੇ ਹਨੀ ਮਹਿਰਾ ਨੇ ਦੱਸਿਆ ਕਿ ਛੋਟੀ ਉਮਰ ਤੋਂ ਹੀ ਸ਼ਿਵਾਏ ਮਹਿਰਾ ਨੇ ਬੂਟਿਆਂ ਨਾਲ ਦੋਸਤੀ ਕਰਨ ਦੇ ਨਾਲ-ਨਾਲ ਜਾਨਵਰਾਂ ਤੇ ਪੰੰਛੀਆਂ ਨਾਲ ਪਿਆਰ ਬਣਾ ਲਿਆ। ਇਹੀ ਕਾਰਨ ਹੈ ਕਿ ਹਰ ਰੋਜ ਘਰ ਛੱਤ ’ਤੇ ਉਸ ਵਲੋਂ ਪਾਇਆ ਜਾਂਦਾ ਦਾਣਾ-ਪਾਣੀ ਪੰਛੀਆਂ ਨੂੰ ਆਪਣੇ ਆਪ ਹੀ ਖਿੱਚ ਲਿਆਉਂਦਾ ਹੈ। ਸ਼ਿਵਾਏ ਆਪਣੇ ਜਨਮ ਦਿਨ ਮੌਕੇ ਵੀ ਬੂਟੇ ਲਗਾਉਂਦਾ ਹੈ। ਸ਼ਿਵਾਏ ਮਹਿਰਾ ਕੁਦਰਤ ਨਾਲ ਬੇਹੱਦ ਮੋਹ ਰੱਖਦਾ ਹੈ। ਦੱਸਣਯੋਗ ਹੈ ਕਿ ਸ਼ਿਵਾਏ ਦੇ ਪਿਤਾ ਡਾ. ਰੋਹਨ ਮਹਿਰਾ ਰਾਸ਼ਟਰੀ ਗਊ ਸੁਰੱਖਿਆ ਮਹਾਂਸੰਘ ਅਤੇ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਹਨ। ਡਾ. ਰੋਹਨ ਮਹਿਰਾ ਆਪਣੀ ਸੰਸਥਾ ਵਲੋਂ ਲਗਭਗ 14 ਸਾਲਾਂ ਤੋਂ ਸੜਕਾਂ ਤੇ ਘੁੰਮ ਰਹੀਆਂ ਜ਼ਖਮੀ ਅਤੇ ਬੀਮਾਰ ਗਾਵਾਂ ਦਾ ਮੁਫਤ ਇਲਾਜ ਕਰਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਗਊਸ਼ਾਲਾ ਤੱਕ ਪਹੁੰਚਾਉਂਦੇ ਹਾਂ। ਇਸੇ ਕਾਰਨ ਸ਼ਿਵਾਏ ਦਾ ਗਊਆਂ ਅਤੇ ਪਸ਼ੂ ਪੰਛੀਆਂ ਨਾਲ ਬੇਹੱਦ ਲਗਾਵ ਹੋਣ ਦਾ ਮੋਹ ਉਸ ਨੂੰ ਆਪਣੇ ਪਿਤਾ ਤੋਂ ਵਿਰਸੇ ਵਿਚ ਹੀ ਮਿਿਲਆ ਹੈ। ਸ਼ਿਵਾਏ ਦੇ ਪਿਤਾ ਡਾ. ਰੋਹਨ ਅਤੇ ਮਾਂ ਹਨੀ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੋਤਾ ਬੇਟਾ ਸ਼ਿਵਾਏ ਐੱਸਐੱਲ ਭਵਨਜ਼ ਸਕੂਲ ਵਿਚ ਯੂਕੇਜੀ ਕਲਾਸ ਦਾ ਵਿਿਦਆਰਥੀ ਹੈ। ਸ਼ਿਵਾਏ ਨੂੰ ਡਾਂਸ ਤੇ ਐਕਟਿੰਗ ਦਾ ਬਹੁਤ ਸ਼ੌਂਕ ਹੈ। ਇਸੇ ਲਈ ਉਸ ਨੇ ਕਈ ਇਨਾਮ ਵੀ ਜਿੱਤੇ ਹਨ। ਕੈਪਸ਼ਨ : ਧਰਤੀ ਦੀ ਸੁਰੱਖਿਆ ਦਾ ਸੁਨੇਹਾ ਦਿੰਦਾ ਸ਼ਿਵਾਏ ਮਹਿਰਾ।