ਸ਼ਾਹਿਜਾਦਾ ਨੰਦ ਕਾਲਜ ਵੱਲੋਂ ਗੁਰੂ ਰਾਮਦਾਸ ਓਲਡ ਏਜ ਹੋਮ ’ਚ ਵਿਸ਼ੇਸ਼ ਸੰਗੀਤਮਈ ਸਮਾਗਮ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਦੀ ‘ਸਾਡੇ ਬਜ਼ੁਰਗ, ਸਾਡਾ ਮਾਣ’ ਪਹਿਲ ਅਧੀਨ ਸ਼ਾਹਿਜਾਦਾ ਨੰਦ ਕਾਲਜ, ਗ੍ਰੀਨ ਐਵੀਨਿਊ ਅੰਮ੍ਰਿਤਸਰ ਦੇ ਸੰਗੀਤ ਵਿਭਾਗ ਵੱਲੋਂ ਗੁਰੂ ਰਾਮਦਾਸ ਓਲਡ ਏਜ ਹੋਮ, ਅੰਮ੍ਰਿਤਸਰ ਵਿਚ ‘ਸਦਾਬਹਾਰ
Publish Date: Fri, 27 Feb 2026 04:26 PM (IST)
Updated Date: Fri, 27 Feb 2026 04:28 PM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਦੀ ‘ਸਾਡੇ ਬਜ਼ੁਰਗ, ਸਾਡਾ ਮਾਣ’ ਪਹਿਲ ਅਧੀਨ ਸ਼ਾਹਿਜਾਦਾ ਨੰਦ ਕਾਲਜ, ਗ੍ਰੀਨ ਐਵੀਨਿਊ ਅੰਮ੍ਰਿਤਸਰ ਦੇ ਸੰਗੀਤ ਵਿਭਾਗ ਵੱਲੋਂ ਗੁਰੂ ਰਾਮਦਾਸ ਓਲਡ ਏਜ ਹੋਮ, ਅੰਮ੍ਰਿਤਸਰ ਵਿਚ ‘ਸਦਾਬਹਾਰ ਅਫਸਾਨੇ’ ਨਾਮਕ ਵਿਸ਼ੇਸ਼ ਸੰਗੀਤਮਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਸਮਾਗਮ ਕਾਲਜ ਦੀ ਪ੍ਰਧਾਨ ਸੁਸ਼ਮਾ ਮਹਿਰਾ ਦੀ ਸਰਪ੍ਰਸਤੀ ਤੇ ਪ੍ਰਿੰਸੀਪਲ ਡਾ. ਰੀਨਾ ਤਲਵਾੜ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ। ਇਹ ਉਪਰਾਲਾ ਪੰਜਾਬ ਸਰਕਾਰ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਦਫ਼ਤਰ ਵੱਲੋਂ ਸੀਨੀਅਰ ਨਾਗਰਿਕਾਂ ਲਈ ਤਿਆਰ ਕੀਤੇ ਗਏ ਐਕਸ਼ਨ ਪਲਾਨ ਦਾ ਹਿੱਸਾ ਸੀ। ਵਿਸ਼ਵਕਰਮਾ ਵੈਲਫੇਅਰ ਟਰੱਸਟ ਵੱਲੋਂ ਸੰਚਾਲਿਤ ਇਸ ਸੰਸਥਾ ਵਿਚ ਆਯੋਜਿਤ ਸਮਾਗਮ ਪੀੜ੍ਹੀਆਂ ਦਰਮਿਆਨ ਪਿਆਰ, ਸਾਂਝ ਤੇ ਸਨਮਾਨ ਦਾ ਪ੍ਰਤੀਕ ਬਣਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ ਅਤੇ ਡਾਇਰੈਕਟਰ ਚਮਨ ਲਾਲ ਦੀ ਵਿਸ਼ੇਸ਼ ਹਾਜ਼ਰੀ ਰਹੀ। ਸੁਸ਼ਮਾ ਮਹਿਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਬਜ਼ੁਰਗ ਸਾਡੀ ਸੰਸਕ੍ਰਿਤੀ ਦੇ ਜੀਵੰਤ ਖਜ਼ਾਨੇ ਹਨ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣਾ ਸਿਰਫ਼ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਵਿਿਦਆਰਥੀਆਂ ਲਈ ਇਕ ਅਨਮੋਲ ਅਨੁਭਵ ਹੈ। ਉਨ੍ਹਾਂ ਨੇ ਸੰਸਥਾ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਾਲਜ ਨੂੰ ਇਹ ਨੇਕ ਮੌਕਾ ਪ੍ਰਦਾਨ ਦਿੱਤਾ। ਕਾਲਜ ਡਾਇਰੈਕਟਰ ਚਮਨ ਲਾਲ ਨੇ ਕਿਹਾ ਕਿ ਸੰਗੀਤ ਇੱਕ ਵਿਸ਼ਵ ਭਰ ਦੀ ਭਾਸ਼ਾ ਹੈ ਜੋ ਦਿਲਾਂ ਨੂੰ ਜੋੜਦੀ ਅਤੇ ਅੰਦਰੂਨੀ ਖੁਸ਼ੀ ਪ੍ਰਦਾਨ ਕਰਦੀ ਹੈ। ਸਮਾਗਮ ਦੌਰਾਨ ਵਿਿਦਆਰਥੀਆਂ ਵੱਲੋਂ ਭਜਨ, ਭਗਤੀ ਗੀਤ, ਪੁਰਾਣੀਆਂ ਹਿੰਦੀ ਫਿਲਮਾਂ ਦੇ ਪ੍ਰਸਿੱਧ ਗੀਤ, ਪੰਜਾਬੀ ਲੋਕ ਗੀਤ ਅਤੇ ਦੇਸ਼-ਭਗਤੀ ਦੇ ਗੀਤ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਬੁਜ਼ੁਰਗਾਂ ਨੂੰ ਯਾਦਾਂ ਦੀ ਦੁਨੀਆਂ ਵਿਚ ਲੈ ਜਾ ਕੇ ਮਾਹੌਲ ਨੂੰ ਭਾਵੁਕ ਅਤੇ ਰੰਗੀਨ ਬਣਾ ਦਿੱਤਾ। ਕਈ ਬਜ਼ੁਰਗ ਤਾਲੀਆਂ ਵਜਾਉਂਦੇ ਅਤੇ ਗੁਣਗੁਣਾਉਂਦੇ ਨਜ਼ਰ ਆਏ। ਇਸ ਦੌਰਾਨ ਸੁਸ਼ਮਾ ਮਹਿਰਾ ਨੇ ਵੀ ਟੱਪੇ ਗਾ ਕੇ ਸਮਾਗਮ ਦੀ ਰੌਣਕ ਵਧਾਈ। ਗਾਇਕ ਹਰਦੀਪ, ਦਿਲਜਾਨ, ਸਵਰਅਰਪਾਲ ਸਿੰਘ ਅਤੇ ਅਭਿਸ਼ੇਕ ਰੱਤਨ ਨੇ ਸੁਰੀਲੀਆਂ ਪ੍ਰਸਤੁਤੀਆਂ ਦਿੱਤੀਆਂ, ਜਦਕਿ ਹਰਸ਼ਦੀਪ ਸਿੰਘ ਨੇ ਗਿਟਾਰ, ਕੈਸਿਓ ਅਤੇ ਤਬਲੇ ‘ਤੇ ਸੰਗੀਤਮਈ ਸਾਥ ਨਿਭਾਇਆ। ਬੁਜ਼ੁਰਗਾਂ ਦੀ ਭਾਗੀਦਾਰੀ ਨੂੰ ਸਨਮਾਨਿਤ ਕਰਦਿਆਂ ਕਾਲਜ ਵੱਲੋਂ ਉਨ੍ਹਾਂ ਨੂੰ ‘ਕਾਰਵਾਂ’ ਰੇਡੀਓ ਵਰਗੇ ਯਾਦਗਾਰੀ ਤੋਹਫ਼ੇ ਭੇਟ ਕੀਤੇ ਗਏ। ਸਮਾਗਮ ਦੇ ਅੰਤ ‘ਤੇ ਸਾਰੇ ਮਹਿਮਾਨਾਂ ਅਤੇ ਨਿਵਾਸੀਆਂ ਲਈ ਵਿਸ਼ੇਸ਼ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ। ਪ੍ਰੋਗਰਾਮ ਦੇ ਸੰਯੋਜਕ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਰਮਨਦੀਪ ਅਤੇ ਸਹਿ-ਸੰਯੋਜਕ ਪ੍ਰੋ. ਸੋਨੀਆ ਪੁਰੀ, ਮੁਖੀ ਇਤਿਹਾਸ ਵਿਭਾਗ ਦੁਆਰਾ ਇਹ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਡਾ. ਕਵਲਜੀਤ ਕੌਰ, ਮੀਨਾਕਸ਼ੀ, ਮਨਿੰਦਰ, ਰੀਤੂ ਅਤੇ ਹਰਸ਼ ਨੇ ਸਰਾਹਣਯੋਗ ਸਹਿਯੋਗ ਦਿੱਤਾ। ਵਿਸ਼ਵਕਰਮਾ ਵੈਲਫੇਅਰ ਟਰੱਸਟ ਦੀ ਸੰਚਾਲਕ ਪੂਨਮ, ਰੁਪਿੰਦਰ ਕੌਰ ਅਤੇ ਟਰੱਸਟੀ ਮੈਂਬਰ ਤਰਜੀਤ ਸਿੰਘ ਭੁੱਲਰ ਅਤੇ ਬੀਬਾ ਸੰਧੂ ਨੇ ਕਾਲਜ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਬੀਬਾ ਸੰਧੂ ਨੇ ਸੁਸ਼ਮਾ ਮਹਿਰਾ ਨੂੰ ਸਿਰੋਪਾਓ ਅਤੇ ਗੁਰੂ ਰਾਮਦਾਸ ਜੀ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ। ਇਹ ਸਮਾਗਮ ਬਜ਼ੁਰਗਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਅਤੇ ਵਿਿਦਆਰਥੀਆਂ ਵਿੱਚ ਸੇਵਾ, ਸੰਵੇਦਨਾ ਅਤੇ ਸਾਂਝ ਦੀ ਭਾਵਨਾ ਮਜ਼ਬੂਤ ਕਰਨ ਵਿੱਚ ਸਫਲ ਸਾਬਤ ਹੋਇਆ।