ਰਈਆ ਖੁਰਦ 'ਚ ਸਨਸਨੀ: ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਹੱਥ ਬੰਨ੍ਹ ਕੇ ਲਾਸ਼ ਡਰੇਨ ਕਿਨਾਰੇ ਸੁੱਟੀ; ਪੁਲਿਸ ਵੱਲੋਂ ਕਾਤਲਾਂ ਦੀ ਪਛਾਣ ਦਾ ਦਾਅਵਾ
ਬੀਤੀ ਰਾਤ ਰਈਆ ਖੁਰਦ ਵਿਖੇ ਕੋਈ ਅਣਪਛਾਤਿਆਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਡਰੇਨ ਕਿਨਾਰੇ ਸੁੱਟ ਦਿਤਾ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ, ਜੋ ਆਪਣੇ ਨਾਨਾ ਮਾਨ ਸਿੰਘ ਕੋਲ ਰਈਆ ਖੁਰਦ ਵਿਖੇ ਰਹਿ ਰਿਹਾ ਸੀ। ਹਾਲਾਕਿ ਮ੍ਰਿਤਕ ਦੀ ਲਾਸ਼ ਉਤੇ ਕੋਈ ਜਖਮ ਦਾ ਨਿਸ਼ਾਨ ਨਹੀਂ ਸੀ।
Publish Date: Wed, 10 Jun 2026 11:53 AM (IST)
Updated Date: Wed, 10 Jun 2026 11:57 AM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ - ਬੀਤੀ ਰਾਤ ਰਈਆ ਖੁਰਦ ਵਿਖੇ ਕੋਈ ਅਣਪਛਾਤਿਆਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਡਰੇਨ ਕਿਨਾਰੇ ਸੁੱਟ ਦਿਤਾ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ, ਜੋ ਆਪਣੇ ਨਾਨਾ ਮਾਨ ਸਿੰਘ ਕੋਲ ਰਈਆ ਖੁਰਦ ਵਿਖੇ ਰਹਿ ਰਿਹਾ ਸੀ। ਹਾਲਾਕਿ ਮ੍ਰਿਤਕ ਦੀ ਲਾਸ਼ ਉਤੇ ਕੋਈ ਜਖਮ ਦਾ ਨਿਸ਼ਾਨ ਨਹੀਂ ਸੀ।
ਪ੍ਰਤੱਖਦਰਸ਼ੀਆਂ ਅਨੁਸਾਰ ਮ੍ਰਿਤਕ ਦੀਆਂ ਬਾਹਵਾਂ ਕਥਿਤ ਤੌਰ ਤੇ ਰੱਸੀ ਨਾਲ ਬੰਨੀਆਂ ਹੋਈਆਂ ਸਨ ਤੇ ਮ੍ਰਿਤਕ ਦੇ ਕੱਪੜਿਆਂ ਤੇ ਖੂਨ ਵੀ ਲੱਗਾ ਹੋਇਆ ਸੀ।ਮ੍ਰਿਤਕ ਦੇ ਮੂੰਹ ਤੇ ਝੱਗ ਵੀ ਲੱਗੀ ਹੋਈ ਸੀ ਸ਼ਾਇਦ ਉਸ ਨੂੰ ਬੇਹੋਸ਼ ਕਰਨ ਲਈ ਕੋਈ ਜਹਿਰੀਲੀ ਚੀਜ ਦਿਤੀ ਗਈ ਹੋਵੇ। ਪੁਲੀਸ ਨੇ ਲਾਸ਼ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰ ਸੂਤਰਾਂ ਅਨੁਸਾਰ ਪੁਲਿਸ ਨੇ ਕਾਤਲਾਂ ਦਾ ਪਤਾ ਲਗਾ ਲਿਆ ਹੈ, ਜਿਸ ਦਾ ਖੁਲਾਸਾ ਜਲਦ ਕੀਤੇ ਜਾਣ ਦੀ ਸੰਭਾਵਨਾ ਹੈ।