ਸਵਿੰਦਰ ਤਨੇਲ ਤੇ ਮਨਜੀਤ ਕੌਰ ਬਣੇ ਕਾਂਗਰਸ ਦਿਹਾਤੀ ਦੇ ਜਨਰਲ ਸਕੱਤਰ
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਜ਼ਿਲ੍ਹਾ ਵਾਰ ਜਾਰੀ ਕੀਤੀ ਜ਼ਿਲ੍ਹਾ ਕਾਂਗਰਸ ਦਿਹਾਤੀ ਅੰਮ੍ਰਿਤਸਰ ਦੇ ਅਹੁਦੇਦਾਰਾਂ ਦੀ ਸੂਚੀ ਵਿਚ ਹਲਕਾ ਮਜੀਠਾ ਦੇ ਹਰ ਵਰਗ ਤੇ ਮਿਹਨਤੀ ਆਗੂਆਂ ਤੇ ਵਰਕਰਾਂ ਦਾ ਧਿਆਨ ਰੱਖਦੇ ਹੋਏ
Publish Date: Thu, 23 Apr 2026 04:40 PM (IST)
Updated Date: Thu, 23 Apr 2026 04:43 PM (IST)

ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਜ਼ਿਲ੍ਹਾ ਵਾਰ ਜਾਰੀ ਕੀਤੀ ਜ਼ਿਲ੍ਹਾ ਕਾਂਗਰਸ ਦਿਹਾਤੀ ਅੰਮ੍ਰਿਤਸਰ ਦੇ ਅਹੁਦੇਦਾਰਾਂ ਦੀ ਸੂਚੀ ਵਿਚ ਹਲਕਾ ਮਜੀਠਾ ਦੇ ਹਰ ਵਰਗ ਤੇ ਮਿਹਨਤੀ ਆਗੂਆਂ ਤੇ ਵਰਕਰਾਂ ਦਾ ਧਿਆਨ ਰੱਖਦੇ ਹੋਏ ਐਸਸੀ ਭਾਈਚਾਰੇ ਨਾਲ ਸਬੰਧਤ ਪਿੰਡ ਪੁਰਾਣਾ ਤਨੇਲ ਦੇ ਸਾਬਕਾ ਸਰਪੰਚ ਸਵਿੰਦਰ ਸਿੰਘ ਤੇ ਪਿੰਡ ਨਾਗ ਕਲਾਂ ਦੀ ਬੀਬੀ ਮਨਜੀਤ ਕੌਰ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ਤੇ ਹਲਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੋਵਾਂ ਆਗੂਆਂ ਨੇ ਜਿੱਥੇ ਕਾਂਗਰਸ ਦੀ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ, ਉੱਥੇ ਨਾਲ ਹੀ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕਰਦਿਆਂ ਇਸ ਅਹਿਮ ਆਹੁਦਿਆਂ ਲਈ ਸਾਡੇ ਨਾਂ ਦੀ ਸਿਫ਼ਾਰਸ਼ ਕਰਕੇ ਸਾਨੂੰ ਮਾਣ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਹੀ ਦੇਸ਼ ਦੇ ਗਰੀਬ ਮਜ਼ਦੂਰ ਤੇ ਕਿਸਾਨਾਂ ਦੀ ਬਾਂਹ ਫੜਦੀ ਆਈ ਹੈ ਤੇ ਅਗਾਂਹ ਵੀ ਕਾਂਗਰਸ ਪਾਰਟੀ ਦੇਸ਼ ਦੇ ਗਰੀਬ ਲੋਕਾਂ ਨਾਲ ਚਟਾਨ ਵਾਂਗ ਖੜੀ ਰਹੇਗੀ। ਇਸ ਦੌਰਾਨ ਇਸ ਨਿਯੁਕਤੀ ਤੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਕ ਗੁਲਦਸਤੇ ਵਾਂਗ ਹੈ ਜੋ ਹਰ ਵਰਗ ਤੇ ਹਰ ਬਰਾਦਰੀ ਦਾ ਬਰਾਬਰ ਦਾ ਸਤਿਕਾਰ ਕਰਦੀ ਹੈ। ਹਰੇਕ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਤਾਂ ਜੋ ਹਰ ਵਰਗ ਦੀਆਂ ਮੁਸ਼ਕਿਲਾਂ ਪਾਰਟੀ ਹਾਈਕਮਾਂਡ ਕੋਲ ਸਮੇਂ ਸਮੇਂ ਅਨੁਸਾਰ ਪਹੁੰਚਾਈਆਂ ਜਾ ਸਕਣ ਤੇ ਉਸ ਦਾ ਸਹੀ ਸਮੇਂ ਤੇ ਨਿਪਟਾਰਾ ਹੋ ਸਕੇ। ਇਸ ਮੌਕੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਜਗਦੇਵ ਸਿੰਘ ਬੱਗਾ, ਸਰਪੰਚ ਸ਼ਮਸ਼ੇਰ ਸਿੰਘ ਬਾਬੋਵਾਲ, ਕੁਲਵਿੰਦਰ ਸਿੰਘ ਰੀਟਾ, ਹਰਜੀਤ ਸਿੰਘ ਤਨੇਲ, ਝਿਲਮਿਲ ਸਿੰਘ ਬਾਠ, ਤਜਿੰਦਰ ਸਿੰਘ ਤਰਫਾਨ ਤੇ ਹੋਰ ਵੀ ਆਗੂ ਮੌਜੂਦ ਸਨ। ਕੈਪਸ਼ਨ : ਨਵ ਨਿਯੁਕਤ ਅਹੁਦੇਦਾਰ ਸਵਿੰਦਰ ਸਿੰਘ ਤਨੇਲ ਅਤੇ ਮਨਜੀਤ ਕੌਰ ਨਾਗ ਕਲਾਂ ।