ਮੈਰਾਥਨ ਦਾ ਹਿੱਸਾ ਬਣੇ ਰੋਜ਼ ਬੱਡਸ ਸਕੂਲ ਦੇ ਵਿਦਿਆਰਥੀ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਜ਼ ਬੱਡਸ ਪਬਲਿਕ ਸਕੂਲ ਨਜ਼ਦੀਕ ਗਾਇਤਰੀ ਮੰਦਰ ਕਾਲੇ ਰੋਡ ਵਿਖੇ ਪ੍ਰਿੰਸੀਪਲ ਹਰਪ੍ਰੀਤ ਕੌਰ, ਡਾਇਰੈਕਟਰ ਨਰਿੰਦਰ ਪਾਲ ਸਿੰਘ ਤੇ ਪ੍ਰੈਜ਼ੀਡੈਂਟ ਦਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਕੂਲ ਦੇ ਵਿਿਦਆਰਥੀਆਂ
Publish Date: Wed, 25 Feb 2026 04:26 PM (IST)
Updated Date: Wed, 25 Feb 2026 04:28 PM (IST)

ਵਿਦਿਆਰਥੀਆਂ ਨੇ ਦਿੱਤਾ ਫਿੱਟ ਤੇ ਤੰਦਰੁਸਤੀ ਦਾ ਸੁਨੇਹਾ : ਪ੍ਰਿੰ. ਹਰਪ੍ਰੀਤ ਕੌਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਜ਼ ਬੱਡਸ ਪਬਲਿਕ ਸਕੂਲ ਨਜ਼ਦੀਕ ਗਾਇਤਰੀ ਮੰਦਰ ਕਾਲੇ ਰੋਡ ਵਿਖੇ ਪ੍ਰਿੰਸੀਪਲ ਹਰਪ੍ਰੀਤ ਕੌਰ, ਡਾਇਰੈਕਟਰ ਨਰਿੰਦਰ ਪਾਲ ਸਿੰਘ ਤੇ ਪ੍ਰੈਜ਼ੀਡੈਂਟ ਦਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਕੂਲ ਦੇ ਵਿਿਦਆਰਥੀਆਂ ਵੱਲੋਂ ‘ਰਨ ਫੋਰ ਫਨ’ ਬਾਰਡਰ ਸਕਿਓਰਟੀ ਫੋਰਸ ਪੰਜਾਬ ਫਰੰਟੀਅਰ ਵੱਲੋਂ ਅੰਮ੍ਰਿਤਸਰ ਵਿਚ ਬਾਰਡਰਮੈਨ ਮੈਰਾਥਨ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਸ ਦਾ ਥੀਮ ਸਰਹੱਦੀ ਆਬਾਦੀ ਦੇ ਨਾਲ ਹੱਥ ਮਿਲਾ ਕੇ ਫਿੱਟ ਅਤੇ ਤੰਦਰੁਸਤੀ ਦਾ ਸੁਨੇਹਾ ਦੇਣਾ ਸੀ। ਇਸ ਦੌੜ ਵਿਚ ਸਕੂਲ ਦੇ ਪੰਜਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਿਦਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਦੌੜ ਸਬੰਧੀ ਵਿਿਦਆਰਥੀਆਂ ਵਿਚ ਕਾਫੀ ਜੋਸ਼ ਦੇਖਣ ਨੂੰ ਮਿਿਲਆ। ਜੇਤੂ ਵਿਿਦਆਰਥੀਆਂ ਨੂੰ ਸਕੂਲ ਅਤੇ ਬੀਐਸਐਫ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮਹੱਤਵਪੂਰਨ ਸਮਾਰੋਹ ਦੌਰਾਨ ਸਕੂਲ ਦੇ ਸਟਾਫ ਵੱਲੋਂ ਵੀ ਆਪਣੀ ਯੋਗ ਭੂਮਿਕਾ ਨਿਭਾਈ ਗਈ ਅਤੇ ਵਿਿਦਆਰਥੀਆਂ ਦੇ ਜੋਸ਼ ਦੀ ਸ਼ਲਾਘਾ ਕੀਤੀ। ਸਮਾਰੋਹ ਦੌਰਾਨ ਸਕੂਲ ਵੱਲੋਂ ਅਤੇ ਬੀਐਸਐਫ ਵੱਲੋਂ ਵੀ ਵਿਿਦਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਬੱਚਿਆਂ ਵੱਲੋਂ ਸੱਭਿਆਚਾਰ ਪ੍ਰੋਗਰਾਮ ਦੀ ਪੇਸ਼ ਕੀਤਾ ਗਿਆ। ਵਿਿਦਆਰਥੀਆਂ ਅਤੇ ਸਟਾਫ ਵੱਲੋਂ ਪ੍ਰਿੰਸੀਪਲ ਹਰਪ੍ਰੀਤ ਕੌਰ ਦਾ ਧੰਨਵਾਦ ਕੀਤਾ ਗਿਆ ਤਾਂ ਜੋ ਉਹ ਸਕੂਲ ਨੂੰ ਅਜਿਹੇ ਮੌਕੇ ਪ੍ਰਧਾਨ ਕਰਵਾਉਂਦੇ ਰਹਿਣ ਅਤੇ ਵਿਿਦਆਰਥੀਆਂ ਦਾ ਸਰਵ ਪੱਖੀ ਵਿਕਾਸ ਹੋ ਸਕੇ। ਅਧਿਆਪਕਾਂ ਦਾ ਕਹਿਣਾ ਸੀ ਅਜਿਹੇ ਸਮਾਰੋਹ ਵਿਿਦਆਰਥੀਆਂ ਨੂੰ ਮਾਨਸਿਕ ਸਰੀਰਿਕ ਅਤੇ ਬੌਧਿਕ ਤੌਰ ’ਤੇ ਮਜਬੂਤ ਬਣਾਉਂਦੇ ਹਨ। ਇਸ ਦੌਰਾਨ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਵਿਿਦਆਰਥੀਆਂ ਨੂੰ ਜੀਵਨ ਵਿਚ ਫਿੱਟ ਰਹਿਣ ਦਾ ਸੰਦੇਸ਼ ਦਿੰਦਿਆਂ ਅਜਿਹੇ ਸਮਾਗਮਾਂ ਵਿਚ ਸ਼ਾਮਲ ਲਈ ਪ੍ਰੇਰਿਤ ਕੀਤਾ। ਵਿਿਦਆਰਥੀਆਂ ਦੇ ਮਾਪਿਆਂ ਵੱਲੋਂ ਵੀ ਪ੍ਰਿੰਸੀਪਲ ਹਰਪ੍ਰੀਤ ਕੌਰ ਅਤੇ ਹੋਰ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।