ਵਾਲੀਬਾਲ ਟੂਰਨਾਮੈਂਟ ’ਚ ਰੈਵਲ ਡੇਲ ਪਬਲਿਕ ਸਕੂਲ ਦਾ ਦਬਦਬਾ
ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਸਰਹੱਦੀ ਪਿੰਡ ਅਟਾਰੀ ਦੇ ਨਾਲ ਲੱਗਦੇ ਪਿੰਡ ਰਣੀਕੇ ਵਿਖੇ ਸਥਿਤ ਰੈਵਲ ਡੇਲ ਪਬਲਿਕ ਸਕੂਲ ਵਿਖੇ 23 ਅਤੇ 24 ਅਪ੍ਰੈਲ ਨੂੰ ਆਯੋਜਿਤ ਜ਼ੋਨਲ ਪੱਧਰੀ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ।
Publish Date: Sat, 25 Apr 2026 04:16 PM (IST)
Updated Date: Sat, 25 Apr 2026 04:19 PM (IST)

ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਸਰਹੱਦੀ ਪਿੰਡ ਅਟਾਰੀ ਦੇ ਨਾਲ ਲੱਗਦੇ ਪਿੰਡ ਰਣੀਕੇ ਵਿਖੇ ਸਥਿਤ ਰੈਵਲ ਡੇਲ ਪਬਲਿਕ ਸਕੂਲ ਵਿਖੇ 23 ਅਤੇ 24 ਅਪ੍ਰੈਲ ਨੂੰ ਆਯੋਜਿਤ ਜ਼ੋਨਲ ਪੱਧਰੀ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਅੰਮ੍ਰਿਤਸਰ ਅਤੇ ਤਰਨਤਾਰਨ ਖੇਤਰ ਦੇ ਵੱਖ-ਵੱਖ ਸੀਆਈਐਸਸੀਈ ਮਾਨਤਾ ਪ੍ਰਾਪਤ ਸਕੂਲਾਂ ਦੇ ਲੜਕੇ ਅਤੇ ਲੜਕੀਆਂ ਨੇ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਰੋਤਿਆਂ ਦਾ ਧਿਆਨ ਆਪਣੀ ਵੱਲ ਖਿੱਚਿਆ ਲਿਆ। ਇਸ ਮੌਕੇ ਪ੍ਰਿੰਸੀਪਲ ਰਾਜੀਵ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਮੈਂਟ ਵਿਚ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿਚ 300 ਖਿਡਾਰੀਆਂ ਨੇ ਭਾਗ ਲੈ ਕੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਸ ਚੱਲੇ ਦੋ ਦਿਨਾਂ ਮੁਕਾਬਲਿਆਂ ਦੌਰਾਨ ਰੈਵਲ ਡੇਲ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਆਪਣੀ ਕਾਬਲੀਅਤ ਸਾਬਤ ਕਰਦਿਆਂ ਬੇਹਤਰੀਨ ਨਤੀਜੇ ਹਾਸਲ ਕੀਤੇ। ਲੜਕੀਆਂ ਵਿਚ ਅੰਡਰ-19 ਅਤੇ ਅੰਡਰ-17 ਵਰਗਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਗਿਆ, ਜਦ ਕਿ ਅੰਡਰ-14 ਵਿਚ ਤੀਜਾ ਸਥਾਨ ਪ੍ਰਾਪਤ ਹੋਇਆ। ਇਸੇ ਤਰ੍ਹਾਂ ਲੜਕਿਆਂ ਵਿਚ ਅੰਡਰ-19 ਵਰਗ ਨੇ ਪਹਿਲਾ ਸਥਾਨ ਜਿੱਤਿਆ ਅਤੇ ਅੰਡਰ-14 ਵਰਗ ਨੇ ਦੂਜਾ ਸਥਾਨ ਹਾਸਲ ਕਰਦਿਆਂ ਸਕੂਲ ਸਮੇਤ ਇਲਾਕੇ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਸਮੇਤ ਖੇਡ ਮਾਹਿਰਾਂ ਅਤੇ ਅਧਿਆਪਕਾਂ ਨੇ ਖਿਡਾਰੀਆਂ ਦੀ ਮਿਹਨਤ ਅਤੇ ਜਜ਼ਬੇ ਦੀ ਭਰਪੂਰ ਪ੍ਰਸ਼ੰਸਾ ਕੀਤੀ