ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਤੇ ਇਪਸਾ ਆਸਟਰੇਲੀਆ ਵੱਲੋਂ ਸਮਾਗਮ 1 ਮਾਰਚ ਨੂੰ
ਸੁਸ਼ੀਲ ਅਰੋੜਾ, ਪੰਜਾਬੀ ਜਾਗਰਣ ਬਾਬਾ ਬਕਾਲਾ ਸਾਹਿਬ : ਪਿਛਲੇ 41 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਅਤੇ ਇਪਸਾ ਆਸਟਰੇਲੀਆ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ
Publish Date: Wed, 25 Feb 2026 04:44 PM (IST)
Updated Date: Wed, 25 Feb 2026 04:46 PM (IST)

ਸੁਸ਼ੀਲ ਅਰੋੜਾ, ਪੰਜਾਬੀ ਜਾਗਰਣ ਬਾਬਾ ਬਕਾਲਾ ਸਾਹਿਬ : ਪਿਛਲੇ 41 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਅਤੇ ਇਪਸਾ ਆਸਟਰੇਲੀਆ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਮਿਤੀ 1 ਮਾਰਚ 2026, ਐਤਵਾਰ ਸਵੇਰੇ 10.30 ਵਜੇ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ਼, ਨਜ਼ਦੀਕ ਗੁਰਦੁਆਰਾ ਬਾਬਾ ਪਾਲਾ ਜੀ ਅਤੇ ਛਾਉਣੀ ਸਾਹਿਬ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਅਤੇ ਇਪਸਾ ਆਸਟਰੇਲੀਆ ਦੇ ਕੋਆਰਡੀਨੇਟਰ ਸਰਬਜੀਤ ਸੋਹੀ ਦੀ ਜਾਣਕਾਰੀ ਅਨੁਸਾਰ ਐਤਕੀਂ 10ਵਾਂ ਪਰਮਿੰਦਰਜੀਤ ਯਾਦਗਾਰੀ ਐਵਾਰਡ-2026, ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੂੰ ਦਿੱਤਾ ਜਾਵੇਗਾ, ਜਿਸ ਵਿਚ 21000 ਰੁਪਏ ਦੀ ਨਗਰ ਰਾਸ਼ੀ, ਦੋਸ਼ਾਲਾ ਅਤੇ ਸਨਮਾਨ ਚਿੰਨ ਭੇਟ ਕੀਤਾ ਜਾਵੇਗਾ। ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਖਜ਼ਾਨਚੀ ਮਾਸਟਰ ਮਨਜੀਤ ਸਿੰਘ ਵੱਸੀ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਸੀਨੀਅਰ ਮੀਤ ਪ੍ਰਧਾਨ ਡਾ. ਪਰਮਜੀਤ ਸਿੰਘ ਬਾਠ, ਸਕੱਤਰ ਨਵਦੀਪ ਸਿੰਘ ਬਦੇਸ਼ਾ ਅਤੇ ਪ੍ਰੱੈਸ ਸਕੱਤਰ ਬਲਵਿੰਦਰ ਸਿੰਘ ਅਠੌਲਾ ਨੇ ਦੱਸਿਆ ਹੈ ਕਿ ਸਮਾਗਮ ਵਿਚ ਬਖਤਾਵਰ ਸਿੰਘ ਸ਼ੇਰਗਿੱਲ (ਆਈਏਐਸ (ਸਾਬਕਾ ਕਮਿਸ਼ਨਰ), ਪ੍ਰੋ. ਜਗਰੂਪ ਸਿੰਘ ਸੇਖੋਂ (ਸਾਬਕਾ ਮੁਖੀ ਰਾਜਨੀਤੀ ਸ਼ਾਸ਼ਤਰ ਵਿਭਾਗ ਜੀਐਨਡੀਯੂ ਅੰਮ੍ਰਿਤਸਰ) ਬਤੌਰ ਮੁੱਖ ਮਹਿਮਾਨ ਪੱੁਜਣਗੇ, ਜਦਕਿ ਪ੍ਰਧਾਨਗੀ ਮੰਡਲ ਵਿਚ ਮੱਖਣ ਸਿੰਘ ਕੋਹਾੜ (ਸੀਨੀਅਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਡਾ. ਗੋਪਾਲ ਸਿੰਘ ਬੁੱਟਰ ਸਹਾਇਕ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਬਾਜਵਾ, ਪ੍ਰਿੰਸੀਪਲ ਕੁਲਬੀਰ ਸਿੰਘ ਮਾਨ (ਦਸ਼ਮੇਸ਼ ਸਕੂਲ), ਡਾ. ਗਗਨਦੀਪ (ਪ੍ਰਧਾਨ ਮਝੈਲਾਂ ਦੀ ਸੱਥ), ਕੀਰਤ ਪ੍ਰਤਾਪ ਸਿੰਘ ਪੰਨੂੰ (ਪ੍ਰਧਾਨ ਮਾਝਾ ਜਨਵਾਦੀ ਲੇਖਕ ਸਭਾ), ਕੁਲਵਿੰਦਰ ਸਿੰਘ ਗਾਖਲ (ਪ੍ਰਧਾਨ ਪੰਜਾਬ ਸਾਹਿਤਕ ਮੰਚ, ਜਲੰਧਰ) ਸੁਸ਼ੋਭਿਤ ਹੋਣਗੇ। ਹਾਜ਼ਰੀਨ ਵੱਲੋਂ ਕਵੀ ਦਰਬਾਰ ਹੋਵੇਗਾ।