ਪੀਯੂ ਚੰਡੀਗੜ੍ਹ ਦੇ ਘਟਨਾਕ੍ਰਮ ਨੂੰ ਲੈ ਕੇ ਯੂਐਸਐਸਐਫ ਨੇ ਕੱਢਿਆ ਰੋਸ ਮਾਰਚ
ਪੀਯੂ ਚੰਡੀਗੜ੍ਹ ਦੇ ਘਟਨਾਕ੍ਰਮ ਨੂੰ ਲੈ ਕੇ ਯੂਐਸਐਸਐਫ ਨੇ ਕੱਢਿਆ ਰੋਸ ਮਾਰਚ
Publish Date: Tue, 10 Mar 2026 05:36 PM (IST)
Updated Date: Tue, 10 Mar 2026 05:39 PM (IST)

- ਸਿੱਖ ਕੌਮ ਨੂੰ ਨਾ ਤਾ ਕੋਈ ਝੁਕਾ ਸਕਦਾ ਤੇ ਨਾ ਹੀ ਦਬਾਅ ਸਕਦਾ: ਮਝੈਲ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਿੱਖ ਵਿਦਿਆਰਥੀ ਜੱਥੇਬੰਦੀ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਹੋਰਨਾਂ ਵਿਿਦਆਰਥੀ ਜੱਥੇਬੰਦੀਆਂ ਦੇ ਸਹਿਯੋਗ ਤੇ ਸਮਰਥਨ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਰੋਸ ਮਾਰਚ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਕਾਰਨ ਵਿਿਦਆਰਥੀ ਜੱਥੇਬੰਦੀ ਏਬੀਵੀਪੀ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ 4 ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ਗਏ ਪ੍ਰੋਗਰਾਮ ਦੇ ਦੌਰਾਨ ਇਸ ਦੀ ਵਿਰੋਧਤਾ ਕਰਨ ਵਾਲੀਆਂ ਵਿਿਦਆਰਥੀ ਜੱਥੇਬੰਦੀਆਂ ਤੇ ਹੋਰ ਵਿਿਦਆਰਥੀਆਂ ਦੇ ਉਪਰ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਅਣਮਨੁੱਖੀ ਤਸ਼ੱਦਦ ਖਿਲਾਫ ਆਵਾਜ਼ ਬੁਲੰਦ ਕਰਨ ਤੇ ਜ਼ੰਮਹੂਰੀ ਹੱਕਾਂ ਨੂੰ ਲੈ ਕੇ ਹਾਅ ਦਾ ਨਾਅਰਾ ਮਾਰਨਾ ਸੀ। ਫਿਰ ਇਹ ਰੋਸ ਮਾਰਚ ਜੀਐਨਡੀਯੂ ਕੈਂਪਸ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਵਿਭਾਗਾਂ ਤੋਂ ਹੁੰਦਾ ਹੋਇਆ ਭਾਈ ਗੁਰਦਾਸ ਲਾਇਬ੍ਰੇਰੀ ਦੇ ਨਜਦੀਕ ਆ ਕੇ ਸੰਪੰਨ ਹੋਇਆ। ਇਸ ਮੌਕੇ ਵਿਿਦਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖ ਵਿਦਿਆਰਥੀ ਜੱਥੇਬੰਦੀ ਯੂਨਾਈਟਿੱਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਜੁਗਰਾਜ ਸਿੰਘ ਮਝੈਲ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵੀਸੀ ਰੇਨੂੰ ਵਿੱਗ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਇਸ ਪ੍ਰੋਗਰਾਮ ਨੂੰ ਨਾ ਕਰਵਾਏ ਜਾਣ ਦਾ ਵਾਅਦਾ ਕੀਤਾ ਸੀ। ਪਰ ਖੁੱਦ ਹੀ ਵਾਅਦਾ ਖਿਲਾਫੀ ਕਰਕੇ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਇਸ ਤਨਾਅਪੂਰਨ ਮਾਹੌਲ ਨੂੰ ਜਨਮ ਦਿੱਤਾ ਹੈ, ਜਿਸ ਦਾ ਨਤੀਜਾ ਸੱਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਏਬੀਵੀਪੀ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿਚ ਆਰਐਸਐਸ ਪ੍ਰਚਾਰਕ ਬਨਵੀਰ ਸਿੰਘ ਤੇ ਇਕਬਾਲ ਸਿੰਘ ਲਾਲਪੁਰਾ ਨੂੰ ਵਿਸ਼ੇਸ਼ ਬੁਲਾਰਿਆਂ ਵਜੋਂ ਬੁਲਾਇਆ ਸੀ। ਜਿਨ੍ਹਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ 4 ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਤੋੜ ਮਰੋੜ ਕੇ ਤੇ ਅਸਲੀ ਇਤਿਹਾਸਕ ਪੱਖਾਂ ਨੂੰ ਅੱਖੋਂ ਪਰੋਖੇ ਕਰਕੇ ਪੇਸ਼ ਕੀਤਾ, ਜਿਸ ਨੂੰ ਲੈ ਕੇ ਵੱਖ-ਵੱਖ ਵਿਿਦਆਰਥੀ ਜੱਥੇਬੰਦੀਆਂ ਤੇ ਗੁਰੂ ਘਰ ਨੂੰ ਪਿਆਰ ਕਰਨ ਵਾਲੇ ਵਿਿਦਆਰਥੀ ਵਰਗ ਦੇ ਵੱਲੋਂ ਰੋਸ ਜਤਾਇਆ ਗਿਆ। ਜਿਸ ਦੇ ਫਲਸਰੂਪ ਪੁਲਿਸ ਦੇ ਵੱਲੋਂ ਕਾਇਦੇ ਕਾਨੂੰਨ ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਵਿਦਿਆਰਥੀਆਂ ਉਪਰ ਜਬਰ ਜੁਲਮ ਕੀਤਾ। ਇੱਥੇ ਹੀ ਬੱਸ ਨਹੀਂ ਜੰਮਹੂਰੀ ਕਦਰਾਂ ਕੀਮਤਾਂ ਦਾ ਕਤਲ ਕਰਦੇ ਹੋਏ ਪੁਲਿਸ ਵੱਲੋਂ ਸਮੁੱਚੇ ਵਿਦਿਆਰਥੀਆਂ ਤੇ ਲਾਠੀਆਂ ਵਰਾਈਆਂ ਗਈਆਂ ਤੇ ਅਣਮਨੁੱਖੀ ਤਸ਼ੱਦਦ ਢਾਹਿਆ। ਪੁਲਿਸ ਨੇ ਜ਼ਬਰ ਜ਼ੁਲਮ ਦੀਆਂ ਸਾਰੀਆਂ ਹੱਦਾਂ ਬੰਨੇ ਟੱਪਦੇ ਹੋਏ ਭਾਜਪਾ ਤੇ ਆਰਐਸਐਸ ਨੂੰ ਖੁਸ਼ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਇਸ ਸਮੁੱਚੇ ਵਰਤਾਰੇ ਦਾ ਜ਼ਿੰਮੇਵਾਰ ਧਿਰਾਂ ਨੂੰ ਖਾਮਿਆਜਾ ਭੁਗਤਣਾ ਪਵੇਗਾ। ਇਸ ਮੌਕੇ ਫੈਡਰੇਸ਼ਨ ਦੇ ਸਰਕਦਾ ਆਗੂ ਨਵਤੇਜ ਸਿੰਘ ਨੇ ਕਿਹਾ ਕਿ ਇਸ ਪੁਲਸਿਆ ਕਾਰਵਾਈ ਨੇ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼, ਧਰਮ ਤੇ ਕੌਮ ਨੂੰ ਬਚਾਉਣ ਵਾਸਤੇ ਸੱਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਵਿਸ਼ੇਸ਼ਕਰ ਸਿੱਖਾਂ ਦੇ ਵੱਲੋਂ ਦਿੱਤੀਆਂ ਗਈਆਂ। ਪਰ ਅਫਸੋਸ ਕਿ ਕੁੱਝ ਭਾਜਪਾ ਅਤੇ ਆਰਐਸਐਸ ਦੇ ਚਾਪਲੂਸ ਸਿੱਖ ਕੌਮ ਦੇ ਗੌਰਵਮਈ ਸੁਨਿਹਰੀ ਇਤਿਹਾਸ ਨੂੰ ਮਨਫੀ ਤੇ ਅਲੋਪ ਕਰਨ ਤੇ ਤੁੱਲੇ ਹੋਏ ਹਨ। ਜਿਸ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਿਦਆਰਥੀ ਵਰਗ ਹੀ ਇਸ ਸਿਲਸਿਲੇ ਦਾ ਸੱਭ ਤੋਂ ਮਜ਼ਬੂਤ ਤੇ ਤਾਕਤਵਰ ਜ਼ਰੀਆ ਹੈ। ਉਨ੍ਹਾਂ ਕਿਹਾ ਕਿ ਪੁਲਸਿਆ ਡੰਡਾ ਨਾ ਤਾਂ ਸਿੱਖਾਂ ਨੂੰ ਝੁਕਾ ਸਕਦਾ ਹੈ ਤੇ ਨਾ ਹੀ ਦਬਾਅ ਸੱਕਦਾ ਹੈ। ਉਨ੍ਹਾਂ ਕਿਹਾ ਕਿ ਉਹ ਪਿਤਾ ਪੁਰਖੀ ਕੁਰਬਾਨੀਆਂ ਕਰਨੀਆਂ ਜਾਣਦੇ ਹਨ ਤੇ ਹੁਣ ਇਸ ਵਿਰਾਸਤੀ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਮੇਜ਼ਬਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਇਸ ਵਧੀਕੀ ਦਾ ਜਵਾਬ ਦੇਣਾ ਹੋਵੇਗਾ। ਉਨ੍ਹਾਂ ਰੋਸ ਰੈਲੀਆਂ, ਧਰਨਿਆਂ ਤੇ ਮੁਜ਼ਾਹਰਿਆਂ ਦੀ ਗੱਲ ਵੀ ਆਖੀ। ਇਸ ਰੋਸ ਮਾਰਚ ਦੌਰਾਨ ਪੁਲਿਸ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਨ ਦੇ ਨਾਲ-ਨਾਲ ਨਾਆਰੇਬਾਜੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਏਐਸਓ ਆਗੂ ਜਸਕਰਨ ਸਿੰਘ, ਹਿਮਾਂਸ਼ੂ ਤੇ ਏਐਸਏਪੀ ਦੇ ਆਗੂ ਗੁਰਸਾਹਿਬ ਸਿੰਘ ਤੇ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਇਸ ਮਾਮਲੇ ਤੇ ਹਰ ਤਰ੍ਹਾਂ ਦਾ ਸਹਿਯੋਗ ਤੇ ਸਮਰੱਥਣ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਅਵਨਪ੍ਰੀਤ ਸਿੰਘ, ਗੁਰਪ੍ਰਤਾਪ ਸਿੰਘ ਖਾਰਾ, ਨੂਰਬੀਰ ਸਿੰਘ, ਅਗੰਦਪਾਲ ਸਿੰਘ, ਗੁਰਕਰਨ ਸਿੰਘ, ਮਨਮੋਹਨ ਸਿੰਘ, ਅਰਮਾਨ ਸਿੰਘ, ਅਜੈਪਾਲ ਸਿੰਘ, ਹਰਸ਼ਦੀਪ ਸਿੰਘ, ਗੁਰਨੂਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖਖ਼ਵੱਖ ਵਿਭਾਗਾਂ ਦੇ ਵਿਦਿਆਰਥੀ ਹਾਜ਼ਰ ਸਨ।