20 ਅਪ੍ਰੈਲ ਨੂੰ ਡੀਸੀ ਦਫਤਰ ਬਾਹਰ ਹੋਵੇਗਾ ਰੋਸ ਪ੍ਰਦਰਸ਼ਨ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਅਤੇ ਆਸ ਪੰਜਾਬ ਪਾਰਟੀ ਦੀ ਅਹਿਮ ਮੀਟਿੰਗ ਪਾਰਟੀ ਦੇ ਸੰਸਥਾਪਕ ਮਹੰਤ ਰਮੇਸ਼ਾਨੰਦ ਸਰਸਵਤੀ ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਲਵਪ੍ਰੀਤ ਸ਼ਰਮਾ ਦੀ ਪ੍ਰਧਾਨਗੀ ਵਿਚ ਹੋਈ।
Publish Date: Fri, 17 Apr 2026 04:51 PM (IST)
Updated Date: Fri, 17 Apr 2026 04:54 PM (IST)

ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਤੇ ਆਸ ਪੰਜਾਬ ਪਾਰਟੀ ਨੇ ਕੀਤਾ ਐਲਾਨ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਅਤੇ ਆਸ ਪੰਜਾਬ ਪਾਰਟੀ ਦੀ ਅਹਿਮ ਮੀਟਿੰਗ ਪਾਰਟੀ ਦੇ ਸੰਸਥਾਪਕ ਮਹੰਤ ਰਮੇਸ਼ਾਨੰਦ ਸਰਸਵਤੀ ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਲਵਪ੍ਰੀਤ ਸ਼ਰਮਾ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਰਾਸ਼ਟਰੀ ਪ੍ਰਧਾਨ ਅਜੇ ਕੁਮਾਰ ਚੀਨੂ ਅਤੇ ਰਾਸ਼ਟਰੀ ਜਨਰਲ ਸਕੱਤਰ ਜੁਗਲ ਮਹਾਜਨ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੁਗਲ ਮਹਾਜਨ ਨੇ ਕਿਹਾ ਕਿ ਮੋਰਚੇ ਵੱਲੋਂ ਸਿਵਲ ਸਪਲਾਈ ਵਿਭਾਗ ਨੂੰ ਤਿੰਨ-ਚਾਰ ਵਾਰ ਮੰਗ ਪੱਤਰ ਦਿੱਤੇ ਗਏ ਹਨ। ਇਸ ਦੀਆਂ ਕਾਪੀਆਂ ਪੰਜਾਬ ਦੇ ਮੁੱਖ ਮੰਤਰੀ, ਚੀਫ਼ ਸੈਕਟਰੀ ਅਤੇ ਸਿਵਲ ਸਪਲਾਈ ਮੰਤਰੀ ਨੂੰ ਈ-ਮੇਲ ਰਾਹੀਂ ਭੇਜ ਕੇ ਜਾਣੂ ਕਰਵਾਇਆ ਗਿਆ ਹੈ ਕਿ ਅੰਮ੍ਰਿਤਸਰ ਵਿਚ ਗੈਸ ਦੀ ਕਾਲਾਬਾਜ਼ਾਰੀ ਦਾ ਜੋ ਸਿਲਸਿਲਾ ਚੱਲ ਰਿਹਾ ਹੈ, ਉਸ ਲਈ ਵਿਭਾਗ ਦੇ ਅਧਿਕਾਰੀ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਉਨ੍ਹਾਂ ਦੋਸ਼ ਲਗਾਏ ਕਿ ਵਿਭਾਗ ਦੇ ਅਧਿਕਾਰੀਆਂ ਨੇ ਨਾ ਤਾਂ ਫ਼ੋਨ ਚੁੱਕਣ ਦੀ ਖੇਚਲ ਕੀਤੀ ਅਤੇ ਨਾ ਹੀ ਕਿਸੇ ਰੈਸਟੋਰੈਂਟ, ਹੋਟਲ, ਢਾਬੇ ਜਾਂ ਚਾਹ ਦੀ ਦੁਕਾਨ ਤੇ ਛਾਪੇਮਾਰੀ ਕੀਤੀ। ਉਨ੍ਹਾਂ ਜਿਨ੍ਹਾਂ ਕੋਲ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਹੈ, ਉਹ ਕਾਲਾਬਾਜ਼ਾਰੀ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਗੈਸ ਅਤੇ ਪੈਟਰੋਲ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਵੀ ਸਹੀ ਢੰਗ ਨਾਲ ਨਹੀਂ ਨਿਭਾਈ ਗਈ। ਡੀਐੱਫਸੀ ਨੇ ਵੀ ਇਸ ਮਾਮਲੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਅਤੇ ਫ਼ੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ। ਇਨ੍ਹਾਂ ਸਾਰੇ ਮੁੱਦਿਆਂ ਦੇ ਵਿਰੋਧ ਵਿਚ ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਵੱਲੋਂ ਸੋਮਵਾਰ 20 ਅਪ੍ਰੈਲ ਨੂੰ ਡੀਸੀ ਦਫ਼ਤਰ ਦੇ ਬਾਹਰ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਬਾਅਦ ਕੈਂਟ ਚੌਕ ਵਿਚ ਸਿਵਲ ਸਪਲਾਈ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ। ਮੋਰਚੇ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸ਼ਾਸਨ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਪਰਮਿੰਦਰ ਸਿੰਘ ਹੀਰਾ, ਸੁਖਚੈਨ ਸਿੰਘ ਬੈਕਾ, ਹਰਜੀਤ ਸ਼ਾਹ, ਐਡਵੋਕੇਟ ਵਰਿੰਦਰ ਲਾਟੀ, ਮਾਸਟਰ ਮਨਜੀਤ ਸਿੰਘ, ਸੰਜੇ ਸੋਨੀ, ਗਗਨ ਮਹਿਰਾ, ਡਾਕਟਰ ਸਚਿਨ ਅਰੋੜਾ, ਵਿਲੀਅਮ ਮਸੀਹ, ਜਰਨੈਲ ਸਿੰਘ, ਸ਼ਰਵਣ ਕੁਮਾਰ, ਇੰਦਰ ਕੁਮਾਰ ਲਾਲੀ ਆਦਿ ਹਾਜ਼ਰ ਸਨ।