ਕਤਲ ਮਾਮਲੇ ’ਚ ਧੱਕੇਸ਼ਾਹੀ ਹੋਣ ’ਤੇ ਵਕੀਲਾਂ ਕੀਤੀ ਹੜਤਾਲ
ਕਤਲ ਮਾਮਲੇ ’ਚ ਧੱਕੇਸ਼ਾਹੀ ਹੋਣ ’ਤੇ ਵਕੀਲਾਂ ਕੀਤੀ ਹੜਤਾਲ
Publish Date: Tue, 21 Apr 2026 07:25 PM (IST)
Updated Date: Wed, 22 Apr 2026 04:10 AM (IST)

ਰਮਦਾਸ ਪੁਲਿਸ ਥਾਣੇ ਦੀ ਕਾਰਜਸ਼ੈਲੀ ਤੇ ਸਵਾਲ ਚੁੱਕੇ, ਕਚਹਿਰੀ ’ਚ ਨਾਅਰੇਬਾਜ਼ੀ ਫੋਟੋ 52 ਹਿੰਦੀ ਹੈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਤਲ ਕੇਸ ਵਿਚ ਦੋ ਵਕੀਲ ਭਰਾਵਾਂ ਸੁਖਨੀਤ ਸਿੰਘ ਅਤੇ ਸੁਖਮਨਪ੍ਰੀਤ ਸਿੰਘ ਨਾਲ ਹੋ ਰਹੀ ਧੱਕੇਸ਼ਾਹੀ ਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨੇ ਰਮਦਾਸ ਪੁਲਿਸ ਥਾਣੇ ਵਿਰੁੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਪਿਤਾ ਦਲਬੀਰ ਸਿੰਘ ਦਾ ਕੁਝ ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਮਾਮਲਾ ਦਰਜ ਕਰਨ ਦੇ ਬਾਵਜੂਦ ਪੁਲਿਸ ਨੇ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ। ਇਸ ਤੋਂ ਇਲਾਵਾ ਮੁਲਜਮਾਂ ਨੂੰ ਗ੍ਰਿਫ਼ਤਾਰ ਵੀ ਨਹੀਂ ਕੀਤਾ ਗਿਆ। ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਾਂਸਰ, ਉਪ ਪ੍ਰਧਾਨ ਰਾਜਦੀਪ ਸਿੰਘ ਘੁੰਮਣ, ਸਕੱਤਰ ਵਿੱਕੀ ਮਹਿਰਾ, ਸੰਯੁਕਤ ਸਕੱਤਰ ਸੌਰਵ ਸ਼ਰਮਾ, ਖਜ਼ਾਨਚੀ ਰਾਕੇਸ਼ ਸ਼ਰਮਾ ਅਤੇ ਕਾਰਜਕਾਰੀ ਮੈਂਬਰ ਅਮਿਤ ਅਰੋੜਾ ਨੇ ਮੰਗਲਵਾਰ ਸਵੇਰੇ ਅਦਾਲਤ ਵਿਚ ਪੁਲਿਸ ਵਿਰੁੱਧ ਪ੍ਰਦਰਸ਼ਨ ਕੀਤਾ। ਕੰਮ ਰੋਕ ਦਿੱਤਾ ਗਿਆ ਅਤੇ ਰਮਦਾਸ ਪੁਲਿਸ ਥਾਣੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪ੍ਰਧਾਨ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋ ਵਕੀਲ ਭਰਾਵਾਂ ਦੇ ਪਿਤਾ ਦਲਬੀਰ ਸਿੰਘ ਦਾ ਰਮਦਾਸ ਖੇਤਰ ਵਿਚ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਆੜਤੀ ਪ੍ਰਗਟ ਸਿੰਘ ਅਤੇ ਆੜਤੀ ਜਸਪਾਲ ਸਿੰਘ ਵਿਰੁੱਧ ਅਧੂਰੀ ਅਤੇ ਤੱਥਾਂ ਨੂੰ ਨਜ਼ਰ ਅੰਦਾਜ ਕਰਕੇ ਐਫਆਈਆਰ ਦਰਜ ਕੀਤੀ। ਸ਼ਿਕਾਇਤਕਰਤਾ ਸੁਖਨੀਤ ਸਿੰਘ ਨੇ ਦੋਸ਼ ਲਗਾਇਆ ਕਿ ਪੁਲਿਸ ਇਸ ਮਾਮਲੇ ਵਿੱਚ ਮੁੱਖ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਸਬੰਧੀ ਏਬੀਏ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਸੋਹੇਲ ਮੀਰ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿਚ ਮੰਗ ਕੀਤੀ ਗਈ ਕਿ ਸਾਰੇ ਮੁਲਜ਼ਮਾਂ ਦਾ ਨਾਂ ਨਾਮਜ਼ਦ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।