ਡਾਂ ਰੰਧਾਵਾ ਕੇਸ ਦੀ ਹੋਵੇ ਸੀਬੀਆਈ ਜਾਂਚ
ਭਾਜਪਾ ਸ਼ਿਵਾਲਾ ਮੰਡਲ ਵਲੋ ਸੀਬੀਆਈ ਜਾਂਚ ਦੀ ਕੀਤੀ ਮੰਗ
Publish Date: Tue, 24 Mar 2026 07:28 PM (IST)
Updated Date: Wed, 25 Mar 2026 04:08 AM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਵੇਅਰਹਾਊਸ ਦੇ ਜਿਲ੍ਹਾ ਮੈਨੇਜਰ ਗਗਨਦੀਪ ਸਿੰਘ ਦੀ ਮੌਤ ਦੀ ਸੀਬੀਆਈ ਜਾਂਚ ਕਰਨ ਦੀ ਮੰਗ ਨੂੰ ਲੈ ਕੇ ਭਾਜਪਾ ਸ਼ਿਵਾਲਾ ਮੰਡਲ ਦੇ ਪ੍ਰਧਾਨ ਡਾ. ਨੀਰਜ ਸਿੰਘ ਦੀ ਅਗਵਾਈ ਵਿਚ ਵਾਰਡ ਨੰਬਰ 22 ਦੇ ਨਿਊ ਪ੍ਰੀਤ ਨਗਰ ਇਲਾਕੇ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਡਾ. ਨੀਰਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ, ਹਾਲਾਤ ਦਿਨੋ ਦਿਨ ਖਰਾਬ ਹੀ ਹੁੰਦੇ ਜਾ ਰਹੇ ਹਨ ਅਤੇ ਆਪ ਸਰਕਾਰ ਦੇ ਹੀ ਇਕ ਮੰਤਰੀ ਵਲੋਂ ਡੀਐਮ ਗਗਨਦੀਪ ਸਿੰਘ ਰੰਧਾਵਾ ਨੂੰ ਇੰਨਾ ਜਿਆਦਾ ਤੰਗ ਪ੍ਰੇਸ਼ਾਨ ਕੀਤਾ ਗਿਆ ਸੀ ਕਿ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜੋ ਕਿ ਪੰਜਾਬ ਦੀ ਮਾਨ ਸਰਕਾਰ ਦੀ ਤਾਨਾਸ਼ਾਹੀ ਰਵੱਈਏ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮੁਲਜ਼ਮ ਨੂੰ ਬਿਨਾ ਕਿਸੇ ਦਲੀਲ ਅਪੀਲ ਦੇ ਸਖ਼ਤ ਸਜਾ ਦਿੱਤੀ ਜਾਵੇ ਅਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ, ਤਾਂ ਜੋ ਸਾਰੀ ਸੱਚਾਈ ਲੋਕਾਂ ਸਾਹਮਣੇ ਆ ਸਕੇ। ਇਸ ਮੌਕੇ ਰਵਿੰਦਰ ਗੋਸਵਾਮੀ, ਰਾਜੇਸ਼ ਕੁਮਾਰ ਜੱਗਾ, ਰਜਿੰਦਰ ਸ਼ਰਮਾ, ਮਨਮੋਹਨ ਗੁਪਤਾ, ਸੋਨੂੰ ਠਾਕੁਰ, ਰਾਮਦਾਸ ਯਾਦਵ, ਰਿੰਕੂ ਦੇਵੀ ਮਹਿਲਾ ਮੋਰਚਾ ਪ੍ਰਧਾਨ, ਮੰਜੂ ਦੇਵੀ, ਰਾਮ ਕੁਮਾਰੀ, ਪ੍ਰੇਮ ਕਲਾ, ਸੁਭਾ ਵਤੀ, ਵਿਨਾ ਦੇਵੀ, ਸੀਤਾ ਦੇਵੀ, ਸੋਨੀਆ ਆਦਿ ਹਾਜ਼ਰ ਸਨ।