ਬਿਜਲੀ ਮੰਤਰੀ ਦੀ ਮੁਲਾਜ਼ਮਾਂ ਨਾਲ ਮੀਟਿੰਗ ਰਹੀ ਬੇਸਿੱਟਾ
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਸਾਂਝੇ ਧੜੇ ਵੱਲੋਂ 10 ਅਪ੍ਰੈਲ 2026 ਨੂੰ ਹੈੱਡ ਆਫਿਸ ਪਟਿਆਲਾ ਵਿਖੇ ਜ਼ੋਰਦਾਰ ਧਰਨਾ ਲਗਾ ਕੇ ਦੋ ਗੇਟ ਬੰਦ ਕੀਤੇ ਗਏ।
Publish Date: Fri, 17 Apr 2026 04:19 PM (IST)
Updated Date: Fri, 17 Apr 2026 04:21 PM (IST)

ਮੰਗਾਂ ਦੀ ਪੂਰਤੀ ਨਾ ਹੋਣ ’ਤੇ ਅਰਥੀਫੂਕ ਮੁਜ਼ਾਹਰਾ ਕੀਤਾ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਸਾਂਝੇ ਧੜੇ ਵੱਲੋਂ 10 ਅਪ੍ਰੈਲ 2026 ਨੂੰ ਹੈੱਡ ਆਫਿਸ ਪਟਿਆਲਾ ਵਿਖੇ ਜ਼ੋਰਦਾਰ ਧਰਨਾ ਲਗਾ ਕੇ ਦੋ ਗੇਟ ਬੰਦ ਕੀਤੇ ਗਏ। ਜਿਸ ਦੇ ਦਬਾਅ ਹੇਠ ਬਿਜਲੀ ਮੰਤਰੀ ਤੇ ਮੈਨੇਜਮੈਂਟ ਨੇ 14 ਅਪ੍ਰੈਲ ਵੀਰਵਾਰ ਨੂੰ ਉਦਯੋਗਿਕ ਭਵਨ ਚੰਡੀਗੜ੍ਹ ਮੀਟਿੰਗ ਦਾ ਸਮਾਂ ਦਿੱਤਾ ਗਿਆ। ਪਰ ਮੀਟਿੰਗ ਵਿਚ ਬਿਜਲੀ ਮੰਤਰੀ ਦਾ ਰਵਈਆ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਹੋਣ ਕਰਕੇ ਮੀਟਿੰਗ ਬੇਸਿੱਟਾ ਰਹੀ। ਬਿਜਲੀ ਮੰਤਰੀ ਨੇ ਕਿਹਾ ਪੀਐੱਸਪੀਸੀਐੱਲ ਪ੍ਰਾਪਰਟੀ ਪੰਜਾਬ ਸਰਕਾਰ ਦੀ ਹੈ ਜਿਸ ਨੂੰ ਸੂਬਾ ਸਰਕਾਰ ਆਪਣੀ ਮਰਜੀ ਨਾਲ ਵੇਚ ਸਕਦੀ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ਮੰਤਰੀ ਨੇ ਬਾਹਰ ਜਾਣ ਦਾ ਬਹਾਨਾ ਬਣਾ ਕੇ ਮੀਟਿੰਗ ਖਤਮ ਕਰ ਦਿੱਤੀ। ਇਸ ਲਈ ਬਿਜਲੀ ਮੰਤਰੀ ਦੀਆਂ ਮੰਗਾਂ ਸਬੰਧੀ ਅਤੇ ਬਿਜਲੀ ਮੰਤਰੀ ਦੀਆਂ ਜ਼ਮੀਨਾਂ ਵੇਚਣ ਸਬੰਧੀ ਸਰਕਾਰ ਦੀ ਮਰਜੀ ਦੱਸਣ ’ਤੇ ਏਕਤਾ ਮੰਚ ਅਤੇ ਜੁਆਇੰਟ ਫੋਰਮ ਦੀਆਂ 16 ਜਥੇਬੰਦੀਆਂ ਵੱਲੋਂ ਉਦਯੋਗਿਕ ਭਵਨ ਚੰਡੀਗੜ੍ਹ ਵਿਖੇ ਬਿਜਲੀ ਮੰਤਰੀ ਅਤੇ ਪੰਜਾਬ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਅਮਰਜੀਤ ਸਿੰਘ ਬਾਬਾ ’ਤੇ ਨਰਿੰਦਰ ਬੱਲ ਨੇ ਵਰਕਿੰਗ ਜਨਰਲ ਸਕੱਤਰ ਪੰਜਾਬ ਨੇ ਸਾਂਝੇ ਤੌਰ ’ਤੇ ਕਿਹਾ ਕਿ ਬਿਜਲੀ ਮੰਤਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ‘ਤੇ ਕੋਈ ਗੋਰ ਨਹੀ ਕੀਤਾ। ਜਿਸ ਦੇ ਵਿਰੋਧ ਵਜੋਂ ਅੱਜ 17 ਅਪ੍ਰੈਲ ਮੁਸਤਫਾਬਾਦ ਬਟਾਲਾ ਰੋਡ ਅੰਮ੍ਰਿਤਸਰ ਦੇ ਮੇਨ ਗਟੇ ’ਤੇ ਅਰਥੀਫੂਕ ਮੁਜ਼ਹਰਾ ਕੀਤਾ ਗਿਆ। ਮੰਗਾਂ ਨੂੰ ਦੁਹਰਾਉਦਿਆਂ ਆਗੂਆਂ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾ ਤੇ ਕੇਂਦਰ ਦੇ ਲਾਗੂ ਕੀਤੇ ਸਕੇਲ ਰੱਦ ਕੀਤੇ ਜਾਣ, ਵੱਖ-ਵੱਖ ਕੈਟਾਗਿਰੀਆਂ ਦੇ ਲੱਗੇ ਸੁਲੇਸੀਅਮ ਵਿਆਜ ਮੁਕਤ ਕੀਤੇ ਜਾਣ, ਜਥੇਬੰਦੀਆਂ ਫੈਸਲਾ ਕੀਤਾ ਕਿ 21 ਅਪ੍ਰੈਲ 2026 ਨੂੰ ਲਧਿਆਣਾ ਈਸੜੂ ਭਵਨ ਮੀਟਿੰਗ ਨੂੰ ਸੱਦ ਕੇ ਘੋਲ ਨੂੰ ਹੋਰ ਤਿੱਖਾ ਤਿਖਾ ਕੀਤਾ ਜਾਵੇਗਾ। ਮੀਟਿੰਗ ਵਿਚ ਏਕਤਾ ਮੰਚ ਜੁਆਇੰਟ ਫੋਰਮ, ਹੋਰ ਜਥੇਬੰਦੀਆਂ ਤੋਂ ਇਲਾਵਾ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ, ਏਟਕ ਪੈਨਸ਼ਨ ਐਸੋਸੀਏਸ਼ਨ ਦੇ ਆਗੂ ਇਕਬਾਲ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ, ਸੁੱਚਪਾਲ ਮਾਨਕ ਮਲਹੋਤਰਾ, ਬਖਸ਼ੀਸ਼ ਸਿੰਘ ਬਲੀ ਰਾਮ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਨੇ ਸੰਬੋਧਨ ਕਰਦੇ ਕਿਹਾ ਕਿ 16/ ਡੀਏ ਹਾਈ ਕੋਰਟ ਦੇ ਫੈਸਲੇ ਅਨੁਸਾਰ ਲਾਗੂ ਹੋਵੇ।