ਪੁਲਿਸ ਵੱਲੋਂ ਪਿੰਡਾਂ ਦੀਆਂ ਕਮੇਟੀਆਂ ਬਣਾ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ : ਬਾਜਵਾ
ਤਰਲੋਚਨ ਸਿੰਘ, ਪੰਜਾਬੀ ਜਾਗਰਣ ਟਾਂਗਰਾ : ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ’ਤੇ ਨਸ਼ਿਆਂ ਵਿਰੁਧ ਯੁੱਧ ਮੁਹਿੰਮ ਨੂੰ ਤੇਜ਼ ਕਰਨ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਪਿੰਡਾਂ ਦੀਆਂ ਕਮੇਟੀਆਂ ਬਣਾ ਕੇ
Publish Date: Fri, 27 Feb 2026 04:29 PM (IST)
Updated Date: Fri, 27 Feb 2026 04:31 PM (IST)

ਤਰਲੋਚਨ ਸਿੰਘ, ਪੰਜਾਬੀ ਜਾਗਰਣ ਟਾਂਗਰਾ : ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ’ਤੇ ਨਸ਼ਿਆਂ ਵਿਰੁਧ ਯੁੱਧ ਮੁਹਿੰਮ ਨੂੰ ਤੇਜ਼ ਕਰਨ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਪਿੰਡਾਂ ਦੀਆਂ ਕਮੇਟੀਆਂ ਬਣਾ ਕੇ ਮੀਟਿੰਗਾਂ ਦੀ ਲੜੀ ਤਹਿਤ ਸੰਪਰਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਟਾਂਗਰਾ ਵਿਖੇ ਥਾਣਾ ਤਰਸਿੱਕਾ ਦੇ ਐੱਸਐੱਚਓ ਬਲਵਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਸ਼ਿਆਂ ਵਿਰੁਧ ਯੁੱਧ ਅਤੇ ਅਪਰਾਧਿਕ ਘਟਨਾਵਾਂ ਨੂੰ ਜੜਾਂ ਤੋਂ ਖਤਮ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਐੱਸਐੱਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਪੁਲਿਸ ਹਰ ਸਮੇਂ ਹਾਜ਼ਰ ਹੈ। ਕਿਸੇ ਨੂੰ ਵੀ ਕੋਈ ਮੁਸ਼ਕਲ ਹੋਵੇ ਤਾਂ ਬਿਨਾਂ ਕਿਸੇ ਝਿਜਕ ਦੇ ਦਫਤਰ ਵਿਚ ਆ ਕੇ ਮਿਲ ਸਕਦਾ ਜਾਂ ਫੋਨ ਤੋ ਸੰਪਰਕ ਕਰ ਸਕਦਾ ਹੈ। ਇਸ ਸਮੇਂ ਚੌਕੀ ਇੰਚਾਰਜ ਸਿਕੰਦਰ ਲਾਲ, ਏਐਸਆਈ ਜਸਪਾਲ ਸਿੰਘ, ਏਐੱਸਆਈ ਭੁਪਿੰਦਰ ਸਿੰਘ ਟਾਂਗਰਾ, ਹਜਾਰਾ ਸਿੰਘ, ਲਖਵਿੰਦਰ ਕੌਰ ਚਾਹਲ ਸਰਪੰਚ ਟਾਂਗਰਾ ਮੈਂਬਰ, ਸ਼ਸ਼ੀ ਮੈਂਬਰ, ਅਮਰੀਕ ਸਿੰਘ ਮੈਂਬਰ, ਸਾਹਿਬ ਸਿੰਘ ਮੈਂਬਰ, ਤਰਸੇਮ ਸਿੰਘ ਸਾਬਕਾ ਹੈਡਮਾਸਟਰ, ਅਨੋਖ ਸਿੰਘ, ਅਨਿਲ ਕੁਮਾਰ ਉਪਲ, ਗੁਰਵਿੰਦਰ ਸਿੰਘ ਸੋਨੂੰ, ਬਲਾਕ ਪ੍ਰਧਾਨ ਬੀਸੀ ਸੈਲ ਆਦਿ ਹਾਜ਼ਰ ਸਨ।