- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : 15 ਜਨਵਰੀ ਦਿਨ ਵੀਰਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੀ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ ਵਿਖੇ ਹੋਣ ਵਾਲੀ 50ਵੀਂ ਕਨਵੋਕੇਸ਼ਨ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਬੰਧਨ ਪੱਬਾਂ ਭਾਰ ਹੋਇਆ

ਜੀਐਨਡੀਯੂ ਦੀ 50ਵੀਂ ਕਨਵੋਕੇਸ਼ਨ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਹੋਈਆ ਸਰਗਰਮ
ਰਾਸ਼ਟਰਪਤੀ, ਗਵਰਨਰ ਤੇ ਮੁੱਖ ਮੰਤਰੀ ਦੀ ਆਮਦ ਸਮੇਂ ਜ਼ਮੀਨ ਤੋਂ ਆਸਮਾਨ ਤੱਕ ਨਹੀਂ ਮਾਰ ਸਕੇਗਾ ਪਰਿੰਦਾ ਵੀ ਪਰ
ਗੁਰਮੀਤ ਸੰਧੂ, ਪੰਜਾਬੀ ਜਾਗਰਣ
ਅੰਮ੍ਰਿਤਸਰ : 15 ਜਨਵਰੀ ਦਿਨ ਵੀਰਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੀ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ ਵਿਖੇ ਹੋਣ ਵਾਲੀ 50ਵੀਂ ਕਨਵੋਕੇਸ਼ਨ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਬੰਧਨ ਪੱਬਾਂ ਭਾਰ ਹੋਇਆ ਫਿਰ ਰਿਹਾ ਹੈ ਤੇ ਇਸ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗਾਂ ਦੇ ਸਿਲਸਿਲੇ ਦਾ ਦੌਰ ਸ਼ਿਖਰਾਂ ’ਤੇ ਹੈ। ਸਮੁੱਚੇ ਪ੍ਰਬੰਧਾਂ ਦੀ ਸਮੀਖਿਆ ਤੇ ਨਜ਼ਰਸਾਨੀ ਵੀਸੀ ਪ੍ਰੋ. ਡਾ. ਕਰਮਜੀਤ ਸਿੰਘ ਦੇ ਵੱਲੋਂ ਖੁਦ ਕੀਤੀ ਜਾ ਰਹੀ ਹੈ। ਜਦੋਂ ਕਿ ਰਜਿਸਟਰਾਰ ਪ੍ਰੋ. ਡਾ. ਕਰਮਜੀਤ ਸਿੰਘ ਚਹਿਲ ਆਪਣੇ ਅਧਿਕਾਰਤ ਖੇਤਰ ਵਿਚ ਆਉਂਦੇ ਦਲ ਬਲ ਸਮੇਤ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਹੇ ਹਨ। ਜਿਕਰਯੋਗ ਹੈ ਕਿ ਇਸ 50ਵੀਂ ਕਨਵੋਕੇਸ਼ਨ ਦੇ ਦੌਰਾਨ ਦੇਸ਼ ਦੇ ਸਭ ਤੋਂ ਉਚ ਅਹੁੱਦੇ ’ਤੇ ਬਿਰਾਜਮਾਨ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਜਦੋਂ ਕਿ ਗਵਰਨਰ ਤੇ ਚਾਂਸਲਰ ਗੁਲਾਬ ਚੰਦ ਕਟਾਰੀਆ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕਰਨਗੇ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਦੂਸਰੇ ਪਾਸੇ ਜਿੱਥੇ ਇਸ 50ਵੀਂ ਕੋਨਵੋਕੇਸ਼ਨ ਨੂੰ ਲੈ ਕੇ ਜੀਐਨਡੀਯੂ ਪ੍ਰਸ਼ਾਸ਼ਨ ਦੇ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ। ਉਥੇ ਖੂਫੀਆ ਤੰਤਰ ਨਾਲ ਜੁੜੀਆਂ ਸੁਰੱਖਿਆ ਏਜੰਸੀਆ ਦੇ ਵੱਲੋਂ ਤੇ ਪੰਜਾਬ ਸਰਕਾਰ ਅਤੇ ਗ੍ਰਹਿ ਵਿਭਾਗ ਦੇ ਦਿਸ਼ਾਂ-ਨਿਰਦੇਸ਼ਾਂ ਤੇ ਜੀਐਨਡੀਯੂ ਕੈਂਪਸ ਨੂੰ ਆਪਣੇ ਕਲਾਵੇ ਵਿਚ ਲੈਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਦਰੋਪਦੀ ਦਰੋਪਦੀ ਮੁਰਮੂ, ਗਵਰਨਰ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਕਰੜੀ ਤੇ ਸਖਤ ਸੁਰੱਖਿਆ ਦੇ ਨਾਲ-ਨਾਲ ਡਿਗਰੀਆਂ ਹਾਸਲ ਕਰਨ ਵਾਲੇ ਹਜ਼ਾਰਾਂ ਮਹਿਲਾ ਪੁਰਸ਼ ਵਿਿਦਆਰਥੀਆਂ ਦੀ ਜਾਨ ਤੇ ਮਾਲ ਦੀ ਰਾਖੀ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਖੂਫੀਆ ਤੰਤਰ ਤੇ ਸੁਰੱਖਿਆ ਏਜੰਸੀਆ ਪੂਰੀ ਚੁਸਤੀ ਫੁਰਤੀ ਨਾਲ ਸਰਗਰਮ ਹੋ ਗਈਆਂ ਹਨ। ਜਦੋਂ ਕਿ ਵੱਕਾਰੀ ਕਿਸਮ ਦੇ ਇਸ ਪ੍ਰੋਗਰਾਮ ਨੰੁੂ ਲੈ ਕੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਦੀ ਵੀ ਅਹਿਮ ਜ਼ਿੰਮੇਵਾਰੀ ਮੰਨੀ ਗਈ ਹੈ। ਰਾਜ ਦੇ 6 ਜ਼ਿਿਲ੍ਹਆਂ ਦੀ ਪੁਲਿਸ ਵੱਡੀ ਤਾਦਾਦ ਵਿਚ ਜੀਐØੱਨਡੀਯੂ ਕੈਂਪਸ ਦੇ ਅੰਦਰ ਤੇ ਬਾਹਰ ਸ਼ਿਖਰ ਸਰਗਰਮੀਆਂ ਨੂੰ ਅੰਜਾਮ ਦੇਵੇਗੀ। ਹਰ ਆਉਣ ਜਾਣ ਵਾਲੇ ਵਿਅਕਤੀ ਤੇ ਮੋਟਰ ਗੱਡੀਆਂ ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਤੇ ਕੈਂਪਸ ਵਿਚ ਹੋਣ ਵਾਲੀ ਹਰੇਕ ਸਰਗਰਮੀ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਸਿਲਸਿਲੇ ਦੇ ਚੱਲਦਿਆਂ ਜੀਐਨਡੀਯੂ ਦੇ ਨਾਲ ਸਬੰਧਤ ਕਿਸੇ ਵੀ ਕੰਮਕਾਜ ਨੂੰ ਲੈ ਕੇ ਬਾਹਰੋਂ ਆਉਣ ਵਾਲੇ ਮਹਿਲਾ ਪੁਰਸ਼ਾਂ ਤੇ ਵਿਿਦਆਰਥੀਆਂ ਨੂੰ ਸੰਜੀਦਗੀ ਤੇ ਸੁਹਿਰਦਤਾ ਦੇ ਨਾਲ ਵਿਚਰਨਾ ਹੋਵੇਗਾ। ਮਾਰੂ ਤੇ ਆਧੁਨਿਕ ਕਿਸਮ ਦੇ ਹਥਿਆਰਾਂ ਨਾਲ ਲੈਸ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਤੇ ਕਰਮਚਾਰੀ ਜੀਐਨਡੀਯੂ ਕੈਂਪਸ ਵਿਚ ਤੈਨਾਤ ਰਹਿਣਗੇ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਕ ਵੱਕਾਰੀ ਪ੍ਰੋਗਰਾਮ ਦੇ ਦੌਰਾਨ ਮਰਹੂਮ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਆਪਣੇ ਕਾਰਜਕਾਲ ਸਮੇਂ ਸ਼ਮੂਲੀਅਤ ਕਰ ਚੁੱਕੇ ਹਨ। ਇਹ ਦੂਸਰਾ ਮੌਕਾ ਹੋਵੇਗਾ ਜਦੋਂ ਦੇਸ਼ ਦੀ ਪਹਿਲੀ ਮਹਿਲਾ ਤੇ ਰਾਸ਼ਟਰਪਤੀ ਦਰੋਪਦੀ ਮੁਰਮੂ 50ਵੀਂ ਕਨਵੋਕੇਸ਼ਨ ਦੇ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਦੇਸ਼ ਦੀ ਦੂਸਰੀ ਅਜਿਹੀ ਰਾਸ਼ਟਰਪਤੀ ਜੋ ਗੁਰੂ ਨਗਰੀ ਵਿਖੇ ਪਧਾਰ ਰਹੇ ਹਨ। ਇਸ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਦੇ ਇੱਕ ਵੱਕਾਰੀ ਸਮਾਰੋਹ ਦੇ ਦੌਰਾਨ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਆਪਣੇ ਸ਼ਾਸ਼ਨ ਕਾਲ ਦੌਰਾਨ ਉਚੇਚੇ ਤੌਰ ਤੇ ਹਾਜ਼ਰੀ ਭਰਦਿਆਂ ਪੰਜਾਬੀ ਮਹਿਮਾਨ ਨਿਵਾਜੀ ਤੇ ਪ੍ਰੌਹਣਾਚਾਰੀ ਦਾ ਲੁੱਤਫ ਉਠਾਉਂਦੇ ਹੋਏ ਦਿਲ ਦੇ ਪੈਮਾਨੇ ਤੋੜ ਕੇ ਪ੍ਰਸ਼ੰਸ਼ਾ ਕੀਤੀ ਸੀ। 50ਵੀਂ ਕੋਨਵੋਕੇਸ਼ਨ ਨੂੰ ਲੈ ਕੇ ਜੀਐਨਡੀਯੂ ਦੇ ਸਮੁੱਚੇ ਵਰਗਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।