ਤਰਨਤਾਰਨ ਤੋਂ ਮਹਾਰਾਸ਼ਟਰ ਤੱਕ ਪੁਲਿਸ ਐਕਸ਼ਨ: ਦਸਵੀਂ ਪਾਸ ਕੁੜੀ ਨੂੰ ਵਿਆਹ ਦੇ ਬਹਾਨੇ ਭਜਾਉਣ ਵਾਲਾ ਕਰਨ ਚੜ੍ਹਿਆ ਪੁਲਿਸ ਹੱਥੇ
ਸਥਾਨਕ ਇਕ ਇਲਾਕੇ ਦੀ ਨਾਬਾਲਿਗ ਕੁੜੀ ਨੂੰ ਕਥਿਤ ਤੌਰ ’ਤੇ ਵਿਆਹ ਦੇ ਝਾਂਸੇ ਵਿਚ ਵਰਗਲਾ ਕੇ ਲੈ ਜਾਣ ਵਾਲੇ ਮੁੰਡੇ ਨੂੰ ਕੁੜੀ ਸਮੇਤ ਮਹਾਰਾਸ਼ਟਰ ਦੀ ਰੇਲਵੇ ਪੁਲਿਸ ਨੇ ਕਾਬੂ ਕਰ ਲਿਆ। ਜਿਸ ਦੀ ਸੂਚਨਾ ਮਿਲਣ ਉਪਰੰਤ ਲੜਕੀ ਦਾ ਪਰਿਵਾਰ ਉਥੇ ਪੁੱਜਾ ਅਤੇ ਦੋਵਾਂ ਵਾਪਸ ਲਿਆ ਕੇ ਮੁੰਡੇ ਨੂੰ ਸਥਾਨਕ ਪੁਲਿਸ ਹਵਾਲੇ ਕਰ ਦਿੱਤਾ। ਜਿਸਦੇ ਖਿਲਾਫ ਨਾਬਾਲਿਗਾ ਨੂੰ ਅਗਵਾ ਕਰਨ ਕੇ ਉਸ ਦੇ ਸ਼ੋਸ਼ਣ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Wed, 10 Jun 2026 11:10 AM (IST)
Updated Date: Wed, 10 Jun 2026 11:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ - ਸਥਾਨਕ ਇਕ ਇਲਾਕੇ ਦੀ ਨਾਬਾਲਿਗ ਕੁੜੀ ਨੂੰ ਕਥਿਤ ਤੌਰ ’ਤੇ ਵਿਆਹ ਦੇ ਝਾਂਸੇ ਵਿਚ ਵਰਗਲਾ ਕੇ ਲੈ ਜਾਣ ਵਾਲੇ ਮੁੰਡੇ ਨੂੰ ਕੁੜੀ ਸਮੇਤ ਮਹਾਰਾਸ਼ਟਰ ਦੀ ਰੇਲਵੇ ਪੁਲਿਸ ਨੇ ਕਾਬੂ ਕਰ ਲਿਆ। ਜਿਸ ਦੀ ਸੂਚਨਾ ਮਿਲਣ ਉਪਰੰਤ ਲੜਕੀ ਦਾ ਪਰਿਵਾਰ ਉਥੇ ਪੁੱਜਾ ਅਤੇ ਦੋਵਾਂ ਵਾਪਸ ਲਿਆ ਕੇ ਮੁੰਡੇ ਨੂੰ ਸਥਾਨਕ ਪੁਲਿਸ ਹਵਾਲੇ ਕਰ ਦਿੱਤਾ। ਜਿਸਦੇ ਖਿਲਾਫ ਨਾਬਾਲਿਗਾ ਨੂੰ ਅਗਵਾ ਕਰਨ ਕੇ ਉਸ ਦੇ ਸ਼ੋਸ਼ਣ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਸਵਾ 16 ਸਾਲ ਦੀ ਲੜਕੀ ਨੇ ਦਸਵੀਂ ਪਾਸ ਕੀਤੀ ਹੈ। 1 ਜੂਨ ਨੂੰ ਸਵੇਰੇ 7 ਵਜੇ ਸਕੂਲ ਵਿੱਚੋਂ ਸਰਟੀਫੇਕਟ ਲੈਣ ਗਈ ਸੀ। ਜਿਥੋਂ ਕਰਨ ਨਾਮਕ ਮੁੰਡਾ ਉਸਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ। ਉਹ ਉਸਦੀ ਭਾਲ ਵਿਚ ਹੀ ਸਨ ਕਿ 4 ਜੂਨ ਨੂੰ ਉਨ੍ਹਾਂ ਨੂੰ ਮਹਾਰਾਸ਼ਟਰ ਰੇਲਵੇ ਪੁਲਿਸ ਦਾ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਤੇ ਇਕ ਲੜਕੇ ਨੂੰ ਸ਼ੱਕ ਦੇ ਅਧਾਰ ’ਤੇ ਫੜਿਆ ਗਿਆ ਹੈ। ਉਹ ਆਪਣੇ ਰਿਸ਼ਤੇਦਾਰ ਸਮੇਤ ਮਹਾਰਾਸ਼ਟਰ ਗਈ ਅਤੇ ਉਥੋਂ ਆਪਣੀ ਲੜਕੀ ਤੇ ਕਰਨ ਨੂੰ ਵੀ ਨਾਲ ਲੈ ਆਈ।
ਜਦੋਂਕਿ ਕਰਨ ਨੂੰ ਇਥੇ ਲਿਆ ਕੇ ਪੁਲਿਸ ਹਵਾਲੇ ਕਰਦਿਆਂ ਉਸ ਨੇ ਬਿਆਨ ਦਰਜ ਕਰਵਾਏ ਕਿ ਉਸਦੀ ਲੜਕੀ ਨੇ ਪਹਿਲਾਂ ਵੀ ਦੱਸਿਆ ਸੀ ਕਿ ਉਕਤ ਮੁੰਡਾ ਉਸ ਨੂੰ ਪਰੇਸ਼ਾਨ ਕਰਦਾ ਹੈ। ਉਸ ਨੇ ਦੱਸਿਆ ਕਿ ਲੜਕੀ ਦੀ ਛੋਟੀ ਉਮਰ ਹੋਣ ਕਰਕੇ, ਕਰਨ ਉਸ ਨੂੰ ਵਿਆਹ ਦੇ ਝਾਂਸੇ ’ਚ ਵਰਗਲਾ ਕੇ ਲੈ ਗਿਆ ਸੀ। ਉੱਧਰ ਪੁਲਿਸ ਨੇ ਕਰਨ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਹੈ ਤੇ ਇਸ ਮਾਮਲੇ ਦੀ ਅਗਲੀ ਜਾਂਚ ਸਬ ਇੰਸਪੈਕਟਰ ਸਿਮਰਜੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ।