ਪ੍ਰਦੂਸ਼ਣ ਘਟਾਉਣ ਲਈ ਬੂਟੇ ਲਗਾਉਣਾ ਜ਼ਰੂਰੀ : ਪ੍ਰਿੰ. ਅਮਨਦੀਪ ਕੌਰ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਡਸ ਹੈਬੀਟੇਟ ਸਕੂਲ ਵਿਚ ‘ਅਰਥ-ਡੇ’ ਸਮਾਰੋਹ ਪ੍ਰਿੰਸੀਪਲ ਅਮਨਦੀਪ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਸਕੂਲ ਦੇ ਨੰਨੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਧਰਤੀ ਨੂੰ ਹਰਿਆ-
Publish Date: Wed, 22 Apr 2026 04:17 PM (IST)
Updated Date: Wed, 22 Apr 2026 04:19 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਡਸ ਹੈਬੀਟੇਟ ਸਕੂਲ ਵਿਚ ‘ਅਰਥ-ਡੇ’ ਸਮਾਰੋਹ ਪ੍ਰਿੰਸੀਪਲ ਅਮਨਦੀਪ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਸਕੂਲ ਦੇ ਨੰਨੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਧਰਤੀ ਨੂੰ ਹਰਿਆ-ਭਰਿਆ ਰੱਖਣ ਦਾ ਸੁਨੇਹਾ ਦਿੱਤਾ। ਬੱਚਿਆਂ ਨੇ ਹਰੇ ਅਤੇ ਨੀਲੇ ਰੰਗ ਦੇ ਕੱਪੜੇ ਪਹਿਨੇ ਸਨ ਅਤੇ ਵੱਖ-ਵੱਖ ਤਰ੍ਹਾਂ ਦੇ ਚਾਰਟ ਬਣਾ ਕੇ ਧਰਤੀ ਨੂੰ ਬਚਾਉਣ ਤੇ ਹਰਿਆ-ਭਰਿਆ ਬਣਾਉਣ ਦਾ ਸੁਨੇਹਾ ਦਿੱਤਾ। ਪ੍ਰਿੰਸੀਪਲ ਅਮਨਦੀਪ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਬੂਟੇੇ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਬਣਾਉਣ ਲਈ ਵੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖ ਦੀਆਂ ਗਲਤ ਗਤੀਵਿਧੀਆਂ ਕਾਰਨ ਅੱਜ ਸਮੁੱਚਾ ਦੇਸ਼ ਜਲਵਾਯੂ ਪਰਿਵਰਤਨ ਵਰਗੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਜਿਸ ਚ ਹਵਾ ਪ੍ਰਦੂਸ਼ਣ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਇਸ ਲਈ ਹਰ ਸਾਲ ਹਰ ਦੇਸ਼ ਵਿਸ਼ਵ ਧਰਤੀ ਦਿਵਸ ਮਨਾ ਕੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰ ਰਿਹਾ ਹੈ। ਧਰਤੀ ਦਾ ਤਾਪਮਾਨ ਇਸ ਸਮੇਂ ਵੱਧਦਾ ਜਾ ਰਿਹਾ ਹੈ। ਇਸ ਲਈ ਧਰਤੀ ’ਤੇ ਹਰਿਆਲੀ ਵਧਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਜਰੂਰੀ ਹੈ। ਇਸ ਦੌਰਾਨ ਕਿਡਸ ਹੈਬੀਟੇਟ ਸਕੂਲ ਵਿਚ ਬੂਟੇ ਵੀ ਲਗਾਏ ਗਏ।