ਗੈਸ ਸਿਲੰਡਰ ਦੀ ਸਪਲਾਈ ਦੇਰੀ ਨਾਲ ਮਿਲਣ ਕਾਰਨ ਲੋਕ ਪਰੇਸ਼ਾਨ
ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੂਸ ਦੀ ਜੰਗ ਕਾਰਨ ਗੈਸ ਤੇ ਪੈਟਰੋਲ ਦੀ ਸਪਲਾਈ ਘਾਟ ਕਾਰਨ ਲੋਕਾਂ ਨੇ ਪੈਟਰੋਲ ਤੇ ਗੈਸ ਇਕੱਠਾ ਕਰਨ ਲਈ ਗੈਸ ਏਜੰਸੀਆਂ ਤੇ ਪੈਟਰੋਲ ਪੰਪਾਂ ’ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ
Publish Date: Thu, 23 Apr 2026 04:41 PM (IST)
Updated Date: Thu, 23 Apr 2026 04:46 PM (IST)

ਬੁਕਿੰਗ ਦੇ ਬਾਵਜੂਦ ਆਮ ਵਰਗ ਦੀਆਂ ਮੁਸ਼ਕਲਾਂ ਵਧਾ ਰਿਹਾ ਸਿਲੰਡਰ ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੂਸ ਦੀ ਜੰਗ ਕਾਰਨ ਗੈਸ ਤੇ ਪੈਟਰੋਲ ਦੀ ਸਪਲਾਈ ਘਾਟ ਕਾਰਨ ਲੋਕਾਂ ਨੇ ਪੈਟਰੋਲ ਤੇ ਗੈਸ ਇਕੱਠਾ ਕਰਨ ਲਈ ਗੈਸ ਏਜੰਸੀਆਂ ਤੇ ਪੈਟਰੋਲ ਪੰਪਾਂ ’ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ, ਪਰ ਪੈਟਰਲ ਦੀ ਕਮੀ ਤੇ ਗੈਸ ਦੀ ਸਪਲਾਈ ਦੀ ਕਮੀ ਨਹੀਂ ਆਵੇਗੀ। ਇਸ ਬਾਰੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਬਿਆਨ ਦਿੱਤਾ ਸੀ ਕਿ ਦੇਸ਼ ਵਾਸੀਆਂ ਨੂੰ ਕੋਈ ਕਮੀ ਨਹੀਂ ਆਵੇਗੀ। ਇਸ ਤੋਂ ਬਾਅਦ ਪੈਟਰੋਲ ਪੰਪਾਂ ਤੇ ਤਾਂ ਲੋਕਾਂ ਦੀਆ ਲੰਬੀਆਂ ਕਤਾਰਾਂ ਵਿਚ ਬੇਹੱਦ ਕਮੀ ਹੈ, ਪਰ ਗੈਸ ਏਜੰਸੀਆਂ ਤੇ ਲੋਕਾਂ ਦੀ ਦੀਆਂ ਲੰਬੀਆਂ ਕਤਾਰਾਂ ਵਿਚ ਕੋਈ ਕਮੀ ਨਹੀਂ ਆਈ। ਜਿਸ ਕਾਰਨ ਮਜਬੂਰਨ ਲੋਕਾਂ ਨੂੰ ਸ਼ਰਾਰਤੀ ਅਨਸਰਾਂ 954 ਰੁਪਏ ਦੀ ਕੀਮਤ ਵਾਲਾ ਸਿਲੰਡਰ ਬਲੈਕ ਵਿਚ 1500 ਤੋਂ 2000 ਰੁਪਏ ਤੱਕ ਖਰੀਦਣਾ ਪਿਆ। ਇਸ ਬਾਰ ਲੋਕਾਂ ਨੇ ਸਰਕਾਰਾਂ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਤੇ ਇਸ ਨਾਲ ਸਰਕਾਰ ਵੱਲੋਂ ਹਰੇਕ ਵਿਅਕਤੀ ਨੂੰ ਆਨਲਾਈਨ ਬੁਕਿੰਗ ਕਰਨ ਦਾ ਐਲਾਨ ਕਰ ਦਿੱਤਾ ਗਿਆ। ਸਰਕਾਰ ਨੇ ਦਾਅਵਾ ਕੀਤਾ ਕਿ ਆਨਲਾਈਨ ਬੁਕਿੰਗ ਕਰਨ ਉਪਰੰਤ 25 ਦਿਨ ਬਾਅਦ ਸਿਲੰਡਰ ਲਾਭਪਾਤਰ ਦੇ ਘਰ ਪਹੁੰਚੇਗਾ, ਪਰ ਇਹ ਦਾਅਵਾ ਵੀ ਖੋਖਲਾ ਸਾਬਤ ਹੋਇਆ। ਇਸ ਪ੍ਰਕਿਿਰਆ ਦੇ ਸ਼ੁਰੂ ਹੋਣ ਨਾਲ ਵੀ ਕਈ ਵਿਅਕਤੀਆਂ ਨੂੰ ਸਿਲੰਡਰ ਦੀ ਡਿਲਵਰੀ ਦੇ ਮੈਸੇਜ ਆ ਗਏ, ਪਰ ਉਨ੍ਹਾਂ ਦੇ ਘਰ ਸਿਲੰਡਰ ਨਹੀਂ ਮਿਿਲਆ। ਇਸ ਬਾਰੇ ‘ਪੰਜਾਬੀ ਜਾਗਰਣ’ ਨਾਲ ਲੋਕਾਂ ਨੇ ਆਪਣਾ ਨਾਮ ਨਾ ਲਿਖਣ ਦੀ ਸੂਰਤ ਵਿਚ ਦੱਸਿਆ ਕਿ ਸਿਲੰਡਰ ਦੀ ਆਨਲਾਈਨ ਬੁਕਿੰਗ ਕਰਵਾਉਣ ’ਤੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਆ ਰਹੀ ਹੈ। ਜਦੋਂ ਆਨਲਾਈਨ ਬੁਕਿੰਗ ਕਰਵਾਉਣ ਤੇ ਵੀ ਸਿਲੰਡਰ ਨਹੀਂ ਮਿਲੇਗਾ ਤਾਂ ਮਜਬੂਰਨ ਘਰ ਦੀ ਰਸੋਈ ਚਲਾਉਣ ਲਈ ਬਲੈਕ ਵਿਚ ਸਿਲੰਡਰ ਲੈਣਾ ਪਵੇਗਾ। ਇਥੇ ਇਹ ਦੱਸਣਯੋਗ ਹੈ ਕਿ ਦਿਹਾਤੀ ਇਲਾਕਿਆਂ ਵਿਚ ਜਿਆਦਾਤਰ ਲੋਕ ਜਾਣਕਾਰ ਨਾ ਹੋਣ ਕਾਰਨ ਆਨਲਾਈਨ ਬੁਕਿੰਗ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ। ਇਸ ਦੇ ਹੱਲ ਲਈ ਗੈਸ ਏਜੰਸੀਆਂ ਨੂੰ ਸਲੰਡਰ ਡਲੀਵਰੀ ਵਿਅਕਤੀ ਨੂੰ ਲੋਕਾਂ ਨੂੰ ਬੁਕਿੰਗ ਕਰਵਾਉਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਲੋਕਾਂ ਨੂੰ ਗੈਸ ਸਿਲੰਡਰ ਦਾ ਜਲਦੀ ਮਸਲਾ ਹੱਲ ਹੋਵੇਗਾ : ਡੀਐੱਫਸੀ ਹਰਵੀਨ ਕੌਰ ਇਸ ਮਾਮਲੇ ਬਾਰੇ ਡੀਐੱਫਸੀ ਹਰਵੀਨ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਗੈਸ ਦੀ ਸਪਲਾਈ ਬਾਰੇ ਵਿਭਾਗ ਦੇ ਇੰਸਪੈਕਟਰ ਦੀ ਡਿਊਟੀ ਲਗਾਈ ਗਈ ਕਿਸੇ ਉਪਭੋਗਤਾਵਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਕਿਸੇ ਗੈਸ ਏਜੰਸੀ ਦਾ ਮਾਲਕ ਜਾਂ ਮੁਲਾਜ਼ਮ ਗੈਸ ਸਿਲੰਡਰ ਵੱਧ ਕੀਮਤ ਵਿਚ ਵੇਚਦਾ ਪਾਇਆ ਗਿਆ ਤਾਂ ਉਸ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਕੁਝ ਲਾਭਪਾਤਰਾਂ ਵਲੋਂ ਸਲੰਡਰ ਨਾ ਮਿਲਣ ਕਾਰਨ ਜਦ ਏਜੰਸੀ ਹੋਲਡਰਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਕੁਝ ਲਾਭਪਾਤਰਾਂ ਦੀ ਕੇਵਾਈ ਪੈਂਡਿੰਗ ਹੋਣ ਕਾਰਨ ਬੁਕਿੰਗ ਵਿਚ ਮੁਸ਼ਕਿਲ ਆ ਰਹੀ ਹੈ। ਇਸ ਲਈ ਉਪਭੋਗਤਾਵਾਂ ਨੂੰ ਗੈਸ ਏਜੰਸੀ ਦਫਤਰ ਨਾਲ ਸੰਪਰਕ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿਸੇ ਵੀ ਲਾਭਪਾਤਰ ਨੂੰ ਗੈਸ ਦੀ ਸਪਲਾਈ ਲੈਣ ਲਈ ਕੋਈ ਪ੍ਰੇਸ਼ਾਨੀ ਆਵੇ ਤਾਂ ਉਨ੍ਹਾਂ ਨੂੰ ਦਫਤਰੀ ਸਮੇਂ ਵਿਚ ਮਿਲ ਸਕਦੇ ਹਨ। ਜੇਕਰ ਉਹ ਕਿਸੇ ਕਾਰਨ ਦਫਤਰ ਵਿਚ ਨਾ ਹੋਣ ਤਾਂ ਉਨ੍ਹਾਂ ਦਾ ਸਟਾਫ ਮੌਜੂਦ ਹੁੰਦਾ ਹਰੇਕ ਲਾਭਪਤਾਰ ਦਾ ਕੰਮ ਪਹਿਲ ਅਧਾਰ ’ਤੇ ਹੋਵੇਗਾ। ਬੁਕਿੰਗ ਦੇ ਬਾਵਜੂਦ ਸਿਲੰਡਰ ਪ੍ਰਾਪਤ ਕਰਨਾ ਬਣਿਆ ਟੇਢੀ ਖੀਰ : ਵੀਰ ਵਿਜੇ ਭਾਰਤੀਯ ਵਾਲਮੀਕਿ ਯੂਥ ਸੈਨਾ ਦੇ ਚੇਅਰਮੈਨ ਤੇ ਸਮਾਜ ਸੇਵਕ ਵੀਰ ਵਿਜੇ ਕੁਮਾਰ ਨੇ ਕਿਹਾ ਕਿ ਗੈਸ ਸਿਲੰਡਰਾਂ ਦੀ ਕਾਲਾਬਜਾਰੀ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁਕਿੰਗ ਦੇ ਬਾਵਜੂਦ ਆਮ ਵਰਗ ਦੇ ਲਈ ਸਿਲੰਡਰ ਪ੍ਰਾਪਤ ਕਰਨਾ ਟੇਢੀ ਖੀਰ ਬਣ ਗਿਆ ਹੈ। ਕਈ ਰੇਹੜੀ ਚਾਲਕ ਜੋ ਆਪਣੀ ਰੋਜੀ ਰੋਟੀ ਕਮਾਉਣ ਲਈ ਸਿਲੰਡਰ ਦੀ ਵਰਤੋ ਕਰਦੇ ਸਨ, ਹੁਣ ਕੋਲੇ ਦੀ ਅੰਗਠੀਆਂ ਰਾਹੀਂ ਕੰਮ ਚਲਾਉਂਦੇ ਦੇਖੇ ਗਏ ਹਨ। ਵੀਰ ਵਿਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੇ ਇਕ ਸਾਥੀ ਵਲੋਂ 13 ਅਪ੍ਰੈਲ ਨੂੰ ਸਿਲੰਡਰ ਬੁੱਕ ਕਰਵਾਇਆ ਗਿਆ ਸੀ, ਪਰ 17 ਅਪ੍ਰੈਲ ਤੱਕ ‘ਪ੍ਰੋਸੈਸ ਪੈਂਡਿੰਗ’ ਦਾ ਸੁਨੇਹਾ ਆਉਂਦਾ ਰਿਹਾ। ਡਲੀਵਰੀ ਮੈਨ ਨੇ ਕਿਹਾ ਕਿ ਤੁਹਾਡੀ ਪਰਚੀ ਨਹੀਂ ਆਈ। 19 ਅਪ੍ਰੈਲ ਤੋਂ ਬਾਅਦ ਵੀ ਬੁਕਿੰਗ ਸਾਫਟਵੇਅਰ ਪ੍ਰੋਸੈਸ ਪੈਂਡਿੰਗ ਦਿਖਾਉਂਦਾ ਰਿਹਾ। ਅੰਤ ਵਿਚ ਜਦ ਉਨ੍ਹਾਂ 21 ਅਪ੍ਰੈਲ ਨੂੰ ਛੇਹਰਟਾ ਸਥਿਤ ਗੈਸ ਸਲੰਡਰ ਏਜੰਸੀ ਪਹੁੰਚ ਕੇ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਪਰਚੀ ਜਾਣਬੁੱਝ ਕੇ ਨਹੀਂ ਕੱਢੀ ਜਾ ਰਹੀ ਸੀ ਅਤੇ ਉਨ੍ਹਾਂ ਦਾ ਸਲੰਡਰ ਕਿਸੇ ਹੋਰ ਖਾਤੇ ਕਾਲਾਬਜਾਰੀ ਕੀਤਾ ਜਾਣਾ ਸੀ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਹਾਲਾਕਿ ਏਜੰਸੀ ਜਾ ਕੇ ਉਹ ਸਿਲੰਡਰ ਪ੍ਰਾਪਤ ਕਰਨ ਵਿਚ ਕਾਮਯਾਬ ਹੋਏ।