‘ਆਪ’ ਤੋਂ ਅੱਕ ਚੁੱਕੇ ਲੋਕ ਕਾਂਗਰਸ ਨੂੰ ਭਵਿੱਖ ਦੀ ਉਮੀਦ ਵਜੋਂ ਵੇਖ ਰਹੇ : ਡਿੰਪਾ
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪੰਜਾਬ ਦੇ ਲੋਕਾਂ ਨੇ ਵੱਡੀ ਆਸ ਨਾਲ ਆਪ ਦੇ 92 ਵਿਧਾਇਕ ਚੁਣ ਕੇ ਭੇਜੇ ਸਨ। ਪਰ ਇਹ ਸਾਰੇ ਕਾਗਜੀ ਸ਼ੇਰ ਸਾਬਤ ਹੋਏ ਹਨ। ਆਪ ਦੇ
Publish Date: Thu, 09 Apr 2026 04:17 PM (IST)
Updated Date: Thu, 09 Apr 2026 04:20 PM (IST)

ਰਈਆ : ਪੰਜਾਬ ਦੇ ਲੋਕਾਂ ਨੇ ਵੱਡੀ ਆਸ ਨਾਲ ਆਪ ਦੇ 92 ਵਿਧਾਇਕ ਚੁਣ ਕੇ ਭੇਜੇ ਸਨ। ਪਰ ਇਹ ਸਾਰੇ ਕਾਗਜੀ ਸ਼ੇਰ ਸਾਬਤ ਹੋਏ ਹਨ। ਆਪ ਦੇ ਜੰਗਲ ਰਾਜ ਤੋਂ ਅੱਕ ਚੁੱਕੇ ਪੰਜਾਬ ਦੇ ਲੋਕ ਹੁਣ 2027 ਲਈ ਕਾਂਗਰਸ ਨੂੰ ਉਮੀਦ ਵਜੋਂ ਵੇਖ ਰਹੇ ਹਨ। ਇਹ ਵਿਚਾਰ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਹਲਕਾ ਬਾਬਾ ਬਕਾਲਾ ਦੇ ਪਿੰਡ ਬਾਣੀਆ ਵਿਖੇ ਕਾਂਗਰਸੀ ਆਗੂ ਬਖਤਾਵਰ ਸਿੰਘ ਬਾਣੀਆ ਦੇ ਗ੍ਰਹਿ ਵਿਖੇ ਮਿਸ਼ਨ 2027 ਦੀ ਤਿਆਰੀ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਇਸ ਮੀਟਿੰਗ ਵਿੱਚ ਸਾਬਕਾ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਉਘੇ ਨੌਜਵਾਨ ਆਗੂ ਸੁਰਜਨ ਸਿੰਘ ਸੋਨੂੰ ਭਲਾਈਪੁਰ, ਬਲਾਕ ਪ੍ਰਧਾਨ ਅਰਜਨਬੀਰ ਸਿੰਘ ਸਰਾਂ, ਹਰਜਿੰਦਰ ਸਿੰਘ ਰਾਮਪੁਰ, ਜਸਵਿੰਦਰ ਸਿੰਘ ਸ਼ਾਹ, ਅਮਰੀਕ ਸਿੰਘ ਸਰਪੰਚ ਕਰਤਾਰਪੁਰ, ਸੁਖਵਿੰਦਰ ਸਿੰਘ ਲਾਡੀ ਸਤੋਵਾਲ, ਮਾਸਟਰ ਸੰਤੋਖ ਸਿੰਘ ਚੀਮਾ, ਯੋਧਬੀਰ ਸਿੰਘ ਸਰਲੀ, ਸੂਬੇਦਾਰ ਬਲਜੀਤ ਸਿੰਘ ਝਲਾੜੀ, ਗੁਰਜੀਤ ਸਿੰਘ ਸਰਪੰਚ, ਰਾਜਮਹਿੰਦਰ ਬਾਊ ਭੈਣੀ ਰਾਮ ਦਿਆਲ ਆਦਿ ਹਾਜਰ ਸਨ। ਇਸ ਮੌਕੇ ਸੰਬੋਧਨ ਕਰਦੇ ਹੋਏ ਵਰਿੰਦਰ ਸਿੰਘ ਵਿੱਕੀ ਭਿੰਡਰ ਤੇ ਸੋਨੂੰ ਭਲਾਈਪੁਰ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਜੰਗਲ ਰਾਜ ਚੱਲ ਰਿਹਾ ਹੈ। ਵਿਦੇਸ਼ੀ ਨੰਬਰਾਂ ਤੋਂ ਕਾਲਾਂ ਕਰਕੇ ਲੋਕਾਂ ਕੋਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ।ਪੁਲੀਸ ਕੋਲੋਂ ਇਨਸਾਫ ਨਾ ਮਿਲਣ ਕਰਕੇ ਕੁਝ ਤਾਂ ਅੰਦਰ ਖਾਤੇ ਪੈਸੇ ਦੇ ਕੇ ਖਹਿੜਾ ਛੁਡਾ ਲੈਂਦੇ ਹਨ। ਜਿਹੜੇ ਉਨ੍ਹਾਂ ਦੀ ਗੱਲ ਨਹੀਂ ਮੰਨਦੇ ਉਨ੍ਹਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ।ਪੰਜਾਬੀਆਂ ਵਲੋਂ ਬੁਰੀ ਤਰਾਂ ਨਕਾਰੇ ਜਾ ਚੁੱਕੇ ਅਕਾਲੀ ਕਿਰਾਏ ਦੀਆਂ ਭੀੜਾਂ ਇਕੱਠੀਆਂ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ।ਪਰ ਪੰਜਾਬ ਦੇ ਲੋਕ ਆਪ, ਅਕਾਲੀ ਤੇ ਭਾਜਪਾ ਦੀਆਂ ਲੂੰਬੜ ਚਾਲਾਂ ਨੂੰ ਭਲੀ ਭਾਤ ਜਾਣਦੇ ਹਨ ।ਉਹ ਇੰਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ 2027 ਦੀ ਤਿਆਰੀ ਨੂੰ ਲੈ ਕੇ ਦਿਨ ਰਾਤ ਇੱਕ ਕਰ ਦੇਣ।