ਜਥੇਬੰਦੀਆਂ ਵੱਲੋਂ ਨਵਾਂ ਸਾਲ ਸੰਘਰਸ਼ਾਂ ਦੀ ਮੁਹਿੰਮ ਤਹਿਤ ਸ਼ੁਰੂ ਕੀਤਾ
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਏਟਕ ਦੀ ਮੀਟਿੰਗ ਲਖਵਿੰਦਰ ਸਿੰਘ ਪੱਧਰੀ ਦੀ ਪ੍ਰਧਾਨਗੀ ਹੇਠ ਹੋਈ। ਗੁਰਨਾਮ ਸਿੰਘ ਗਿੱਲ ਜਥੇਬੰਦੀ ਦੇ ਸੂਬਾ ਸਰਪ੍ਰਸਤ ਦੇ ਸਵਰਗਵਾਸ ਹੋਣ ਅਤੇ ਨਰਿੰਦਰ ਬੱਲ ਦੀ ਸੱਸ
Publish Date: Sun, 11 Jan 2026 04:33 PM (IST)
Updated Date: Sun, 11 Jan 2026 04:36 PM (IST)

ਮੈਂਬਰਾਂ ਨੂੰ ਨਵੇਂ ਸਾਲ ਦਾ ਕੈਲੰਡਰ ਤਕਸੀਮ ਕੀਤਾ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਏਟਕ ਦੀ ਮੀਟਿੰਗ ਲਖਵਿੰਦਰ ਸਿੰਘ ਪੱਧਰੀ ਦੀ ਪ੍ਰਧਾਨਗੀ ਹੇਠ ਹੋਈ। ਗੁਰਨਾਮ ਸਿੰਘ ਗਿੱਲ ਜਥੇਬੰਦੀ ਦੇ ਸੂਬਾ ਸਰਪ੍ਰਸਤ ਦੇ ਸਵਰਗਵਾਸ ਹੋਣ ਅਤੇ ਨਰਿੰਦਰ ਬੱਲ ਦੀ ਸੱਸ ਸ੍ਰੀਮਤੀ ਊਸ਼ਾ ਰਾਣੀ ਗੁਰਦਾਸਪੁਰ ਦੇ ਵਿਛੋੜਾ ਦੇਣ ਤੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ। ਜਥੇਬੰਦੀ ਵੱਲੋਂ ਸਾਲ 2026 ਕੈਲੰਡਰ ਮੈਂਬਰਾਂ ਵਿਚ ਤਕਸੀਮ ਕੀਤਾ ਗਿਆ। ਸੂਬਾ ਵਰਕਿੰਗ ਜਨਰਲ ਸਕੱਤਰ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਨਰਿੰਦਰ ਬੱਲ ਨੇ ਜਾਣੂ ਕਰਵਾਉਂਦੇ ਕਿਹਾ ਕਿ ਚੜਦਾ ਸਾਲ ਪਾਵਰਕਾਮ ਮੈਨੇਜਮੈਂਟ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਂਝੇ ਧੜ੍ਹੇ ਵਿਚ ਸ਼ਾਮਿਲ ਜਥੇਬੰਦੀਆਂ ਵੱਲੋਂ ‘ਨਵਾਂ ਸਾਲ ਸੰਘਰਸ਼ਾਂ ਦੇ ਨਾਲ’ ਮੁਹਿੰਮ ਤਹਿਤ 1 ਜਨਵਰੀ 2026 ਤੋਂ 9 ਜਨਵਰੀ 2026 ਤੱਕ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ ਲੜੀ ਵਾਰ ਭੁੱਖ ਹੜਤਾਲ ਨਾਲ ਸੂਰੂ ਕੀਤੀ ਗਈ ਹੈ। ਭਾਰਤ ਸਰਕਾਰ ਅਤੇ ਪਾਵਰਕਾਮ ਦੀਆਂ ਜ਼ਾਇਦਾਦਾਂ ਵੇਚਣ ਦੀਆਂ ਕੋਝੀਆਂ ਚਾਲਾਂ, ਬਿਜਲੀ ਬਿੱਲ 2025, ਲੇਬਰ ਕਾਨੂੰਨ ਚਾਰ ਕੋਢਾਂ ਵਿੱਚ ਬਦਲਣ ਦੇ ਕੇਂਦਰ ਸਰਕਾਰ/ਪੰਜਾਬ ਸਰਕਾਰ ਵਿਰੁੱਧ ਨਵੇਂ ਸਾਲ ਤੋਂ ਵਿਿਢਆ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ। ਆਗੂਆਂ ਕਿਹਾ ਕਿ 16 ਜਨਵਰੀ 2026 ਨੂੰ ਜ਼ਿਲ੍ਹਾ ਪੱਧਰੀ ਧਰਨਿਆਂ ਵਿਚ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ। ਜੋਗਿੰਦਰ ਸਿੰਘ ਸੂਬਾ ਕਮੇਟੀ ਆਗੂ, ਕੁਲਵੰਤ ਸਿੰਘ, ਗੁਰਭੇਜ ਸਿੰਘ ਗਿੱਲ, ਜਗਦੀਸ਼ ਸਿੰਘ, ਭਜਨ ਸਿੰਘ ਦਾਲਮ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਛੇਵੇਂ ਪੇ-ਕਮਿਸ਼ਨ ਦੀਆਂ ਸ਼ਿਫਾਰਸ਼ਾਂ ਅਨੁਸਾਰ 1 ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ 2.59 ਦਾ ਸੁਧਾਈ ਫੈਕਟਰ ਡੀਏ ਦੀਆਂ ਬਕਾਇਆ ਕਿਸ਼ਤਾਂ ਤੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਦੇ ਨਾਲ 200 ਰੁਪਏ ਜਜੀਆ ਟੈਕਸ ਬੰਦ ਕੀਤਾ ਜਾਵੇ। ਸਾਂਝੇ ਧੜ੍ਹੇ ਵਿਚ ਸ਼ਾਮਿਲ ਜਥੇਬੰਦੀਆਂ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਨੂੰ ਪਾਵਰਕਾਮ ਮੈਨੇਜਮੈਂਟ ਵੱਲੋਂ 14 ਜਨਵਰੀ 2026 ਨੂੰ ਦਿੱਤੀ ਮੀਟਿੰਗ ਵਿਚ ਕੋਈ ਠੋਸ ਨਤੀਜਾ ਨਹੀ ਨਿਕਲਦਾ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਇਸ ਵਿਰੱੁਧ 21 ਜਨਵਰੀ 2026 ਨੂੰ ਮੁੱਖ ਦਫਤਰ ਪਟਿਆਲਾ ਵਿਖੇ ਵੱਡੀ ਗਿਣਤੀ ਵਿਚ ਮੁਲਾਜ਼ਮ ਧਰਨੇ ਵਿਚ ਸ਼ਾਮਿਲ ਹੋਣਗੇ। ਇਸ ਤਿੱਖੇ ਸੰਘਰਸ਼ ਵਿਚ ਜਥੇਬੰਦੀ ਵੱਲੋਂ ਬੜੇ ਜੋਸ਼ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਸਬ ਅਰਬਨ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਜਥੇਬੰਦੀ ਦੇ ਧਿਆਨ ਵਿਚ ਲਿਆਂਦਾ ਹੈ ਕਿ ਸਬ ਅਰਬਨ ਮੰਡਲ ਵੱਲੋਂ ਬਾਰ-ਬਾਰ ਪਟਿਆਲਾ ਦੇ ਪੱਤਰਾਂ ਵਿਚ ਜੇਕਰ ਪੁਰਾਣੇ ਸਕੇਲਾਂ ਦੀ ਛੁੱਟੀ ਦੇ 2016/2017 ਦੇ ਬਣਦੇ ਬਕਾਏ ਅਜੇ ਤੱਕ ਨਹੀ ਦਿੱਤੇ ਗਏ ਤਾਂ ਇਸ ਦੀ ਜਾਣਕਾਰੀ ਮੰਡਲ ਸਕੱਤਰ ਸਬ ਅਰਬਨ ਮੰਡਲ ਕੁਲਵੰਤ ਸਿੰਘ ਫਤਿਹਗੜ੍ਹ ਸ਼ੁੱਕਰਚੱਕ ਨੇ ਦਿੱਤੀ।