ਆਰਗੈਨਿਕ ਖੇਤੀ ਜਾਗਰੂਕਤਾ ਕੈਂਪ ਲਗਾਇਆ
ਤਰਲੋਚਨ ਸਿੰਘ, ਪੰਜਾਬੀ ਜਾਗਰਣ ਟਾਂਗਰਾ : ਸਾਉਣੀ ਦੀਆਂ ਫ਼ਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਪਿੰਡ ਮੁੱਛਲ ਵਿਖੇ ਕਸ਼ਮੀਰ ਸਿੰਘ ਦੇ
Publish Date: Fri, 27 Feb 2026 04:21 PM (IST)
Updated Date: Fri, 27 Feb 2026 04:25 PM (IST)

ਤਰਲੋਚਨ ਸਿੰਘ, ਪੰਜਾਬੀ ਜਾਗਰਣ ਟਾਂਗਰਾ : ਸਾਉਣੀ ਦੀਆਂ ਫ਼ਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਪਿੰਡ ਮੁੱਛਲ ਵਿਖੇ ਕਸ਼ਮੀਰ ਸਿੰਘ ਦੇ ਖੇਤਾਂ ਵਿਚ ਮੁੱਖ ਖੇਤੀਬਾੜੀ ਅਫਸਰ ਡਾ.ਗੁਰਸਾਹਿਬ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਰਸ਼ਪਾਲ ਸਿੰਘ ਦੀ ਅਗਾਵਾਈ ਹੇਠ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਅਤੇ ਆਰਗੈਨਿਕ ਖੇਤੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਵੱਖ-ਵੱਖ ਖੇਤੀ ਮਾਹਿਰਾਂ ਨੇ ਸਾਉਣੀ ਦੀਆਂ ਫਸਲਾਂ ਸਬੰਧੀ ਜਾਣਕਾਰੀ ਦਿੱਤੀ ਖਾਦਾਂ ਦੀ ਅੰਧਾ ਧੁੰਦ ਵਰਤੋਂ ਨੂੰ ਰੋਕਣ ਆਰਗੈਨਿਕ ਖੇਤੀ ਨੂੰ ਲੋਕਾਂ ਸਾਹਮਣੇ ਇਕ ਬਦਲ ਵਜ਼ੋ ਪੇਸ਼ ਕੀਤਾ ਤੇ ਆਰਗੈਨਿਕ ਖੇਤੀ ਕਰ ਰਹੇ ਕਿਸਾਨ ਦੇ ਖੇਤਾਂ ’ਚ ਸਾਰੀਆਂ ਪ੍ਰਦਰਸ਼ਨੀਆ ਦਾ ਦੌਰਾ ਕਰਵਾਇਆ ਗਿਆ। ਕੇਵੀਕੇ ਤੋਂ ਆਏ ਵਿਗਿਆਨੀ ਡਾ. ਆਸਥਾ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਦੇ ਤਰੀਕੇ, ਡਾ. ਰਮਿੰਦਰ ਕੌਰ ਨੇ ਸੰਯੂਕਤ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ, ਡਾ. ਸਤਵਿੰਦਰਬੀਰ ਸਿੰਘ ਨੇ ਵਿਸ਼ਵ ਪੱਧਰੀ ਮੌਸਮੀ ਪਰੀਵਰਤਨ ਦਾ ਭਾਰਤੀ ਖੇਤੀ ਤੇ ਪ੍ਰਭਾਵ ਅਤੇ ਡਾ. ਹਰਉਪਿੰਦਰਜੀਤ ਸਿੰਘ ਨੇ ਬੀਜ਼ ਪੈਦਾਵਾਰ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਆਰਗੈਨਿਕ ਖੇਤੀ ਕਰ ਰਹੇ ਕਿਸਾਨ ਲਖਵਿੰਦਰ ਸਿੰਘ ਜਹਾਗੀਰ ਨੇ ਆਰਗੈਨਿਕ ਖੇਤੀ ਦੇ ਮੰਡੀਕਰਣ ਲਈ ਵਿਭਾਗ ਵੱਲੋ ਕੀਤੇ ਉੋਪਰਾਲਿਆਂ ਬਾਰੇ ਦੱਸਿਆ ਅਤੇ ਕਿਸਾਨ ਕਸ਼ਮੀਰ ਸਿੰਘ ਨੇ ਆਪਣੇ ਤਜਰਬੇ ਕਿਸਾਨਾਂ ਨਾਲ ਸਾਂਝੇ ਕੀਤੇ। ਇਸ ਮੌਕੇ ਡਾ. ਹਰਮਨਦੀਪ ਸਿੰਘ ਨੇ ਆਏ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਿਸਾਨਾਂ ਵੱਲੋਂ ਲਗਾਈਆਂ ਖੇਤੀ ਪ੍ਰਦਰਸ਼ਨੀਆਂ ’ਤੇ ਆਰਗੈਨਿਕ ਖੇਤੀ ਵਿਚ ਕਿਸਾਨਾਂ ਨੇ ਭਰਪੂਰ ਦਿਲਚਸਪੀ ਵਿਖਾਈ। ਇਸ ਮੌਕੇ ਸਰਕਲ ਇੰਚਾਰਜ ਖੇਤੀਬਾੜੀ ਵਿਸਥਾਰ ਅਫਸਰ ਹਜੂਰ ਸਿੰਘ, ਅਮਰਦੀਪ ਸਿੰਘ, ਬਲਜਿੰਦਰ ਸਿੰਘ ਬੀਟੀਐਮ, ਅਮਰਜੀਤ ਸਿੰਘ, ਰਵਿੰਦਰ ਸਿੰਘ ਅਤੇ ਜਸਬੀਰ ਸਿੰਘ ਫੀਲਡ ਵਰਕਰ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਮਹਿਕਦੀਪ ਸਿੰਘ ਭੋਰਸੀ ਰਾਜਪੂਤਾ, ਸਰਬਜੀਤ ਸਿੰਘ, ਰਣਜੀਤ ਸਿੰਘ ਨਰੈਣਗੜ, ਕੁਲਦੀਪ ਸਿੰਘ ਕੋਟਲਾ, ਸਰਵਣ ਸਿੰਘ, ਬਹਾਦਰ ਸਿੰਘ ਮੱਤੇਵਾਲ ਆਦਿ ਮੌਜੂਦ ਸਨ।