ਓਬੀਸੀ ਵਿੰਗ ਦੀਆਂ ਨਿਯੁਕਤੀਆਂ ਕੀਤੀਆਂ
ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਅਤੇ ਕਾਂਗਰਸ ਓਬੀਸੀ ਵਿੰਗ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਬਿੱਟੂ ਐੱਮਆਰ ਵੱਲੋਂ ਵਾਰਡ ਨੰਬਰ 47 ਕਾਂਗਰਸ ਦੇ ਇੰਚਾਰਜ
Publish Date: Wed, 22 Apr 2026 04:11 PM (IST)
Updated Date: Wed, 22 Apr 2026 04:16 PM (IST)

ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਅਤੇ ਕਾਂਗਰਸ ਓਬੀਸੀ ਵਿੰਗ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਬਿੱਟੂ ਐੱਮਆਰ ਵੱਲੋਂ ਵਾਰਡ ਨੰਬਰ 47 ਕਾਂਗਰਸ ਦੇ ਇੰਚਾਰਜ ਅਮਰਜੀਤ ਸਿੰਘ ਜੋੜਾ ਦੇ ਸਹਿਯੋਗ ਨਾਲ ਪਾਰਟੀ ਦੇ ਮਿਹਨਤੀ ਆਗੂ ਕਿਰਪਾਲ ਸਿੰਘ ਬੱਬਰ ਨੂੰ ਕਾਂਗਰਸ ਓਬੀਸੀ ਡਿਪਾਰਟਮੈਂਟ ਦਾ ਸ਼ਹਿਰੀ ਮੀਤ ਪ੍ਰਧਾਨ, ਹਰਜੀਤ ਸਿੰਘ ਲੱਕੀ ਕਾਂਗਰਸ ਓਬੀਸੀ ਵਿੰਗ ਸਕੱਤਰ, ਪੁਲਵਿੰਦਰ ਸਿੰਘ ਕਾਂਗਰਸ ਓਬੀਸੀ ਵਿੰਗ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਇੰਦਰਬੀਰ ਸਿੰਘ ਬੁਲਾਰੀਆ ਤੇ ਨਰਿੰਦਰ ਸਿੰਘ ਬਿੱਟੂ ਐੱਮਆਰ ਨੇ ਕਿਹਾ ਕਿ ਜ਼ਮੀਨੀ ਪੱਧਰ ਤੇ ਕਾਂਗਰਸ ਦੀ ਮਜਬੂਤੀ ਲਈ ਮਿਹਨਤ ਕਰਨ ਵਾਲੇ ਕਾਂਗਰਸ ਆਗੂ ਤੇ ਵਰਕਰ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਉਨ੍ਹਾਂ ਕਿਹਾ ਕਿ ਕਿਰਪਾਲ ਸਿੰਘ ਬੱਬਰ ਨੂੰ ਜਿੰਮੇਵਾਰੀ ਮਿਲੀ ਹੈ ਇਸ ਨੂੰ ਪੂਰੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਸਮੇਂ ਬੁਲਾਰੀਆ ਦੇ ਪੀਏ ਸਤਬੀਰ ਸਿੰਘ, ਸਾਬਕਾ ਕੌਂਸਲਰ ਪੰਮਾ, ਵਾਰਡ ਨੰਬਰ 47 ਦੇ ਇੰਚਾਰਜ ਅਮਰਜੀਤ ਸਿੰਘ ਜੋੜਾ, ਵਾਰਡ ਨੰਬਰ 43 ਦੇ ਇੰਚਾਰਜ ਬਲਜਿੰਦਰ ਸਿੰਘ ਟਿੰਕੂ, ਹਰਜੀਤ ਸਿੰਘ ਲੱਕੀ, ਜਗੀਰ ਸਿੰਘ ਜੱਜ ਜੋੜਾ, ਭੁਪਿੰਦਰ ਸਿੰਘ ਲਾਡਾ, ਬੱਬੂ ਜੋੜਾ ਚੰਡੀਗੜ੍ਹ, ਗੁਰਦੀਪ ਸਿੰਘ, ਵਰਿੰਦਰ ਪਾਲ ਸਿੰਘ ਲਾਲੀ, ਜਤਿੰਦਰ ਸਿੰਘ ਬਬਲਾ, ਕੁਲਵਿੰਦਰ ਸਿੰਘ ਬਿੱਟੂ ਭੁਪਿੰਦਰ ਸਿੰਘ, ਮਨਮੋਹਨ ਸਿੰਘ, ਹਰਭਜਨ ਸਿੰਘ ਸਹਿਦੇਵ, ਨਵਜੋਤ ਸਿੰਘ ਤੇ ਹੋਰ ਵੀ ਸ਼ਖਸੀਅਤਾਂ ਮੌਜੂਦ ਸਨ।