ਕਿਡਸ ਪ੍ਰਾਈਡ ਸਕੂਲ ’ਚ ਲਗਾਈ ਨਾਨ-ਫਾਇਰ ਕੁਕਿੰਗ ਕਲਾਸ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਡਸ ਪ੍ਰਾਈਡ ਸਕੂਲ ਮਾਹਲ ਬਾਈਪਾਸ ਵਿਖੇ ਨਾਨ-ਫਾਇਰ ਕੁਕਿੰਗ ਕਲਾਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਐੱਮਡੀ ਸ਼ਾਂਤੀ ਜੈਨ ਅਤੇ ਪ੍ਰਿੰਸੀਪਲ ਪੈ੍ਰਟੀ ਜੈਨ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
Publish Date: Fri, 24 Apr 2026 04:12 PM (IST)
Updated Date: Fri, 24 Apr 2026 04:16 PM (IST)

ਬੱਚਿਆਂ ਨੇ ਸਿੱਖਿਆ ਬਿਨਾਂ ਗੈਸ ਤੋਂ ਖਾਣਾ ਤਿਆਰ ਕਰਨਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਡਸ ਪ੍ਰਾਈਡ ਸਕੂਲ ਮਾਹਲ ਬਾਈਪਾਸ ਵਿਖੇ ਨਾਨ-ਫਾਇਰ ਕੁਕਿੰਗ ਕਲਾਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਐੱਮਡੀ ਸ਼ਾਂਤੀ ਜੈਨ ਅਤੇ ਪ੍ਰਿੰਸੀਪਲ ਪੈ੍ਰਟੀ ਜੈਨ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸਾਰੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਬੱਚਿਆਂ ਨੂੰ ਨਾਨ-ਕੁਕਿੰਗ ਫਾਇਰ ਕਲਾਸ ਵਿਚ ਹੋਣ ਵਾਲੇ ਪਦਾਰਥਾਂ ਬਾਰੇ ਦੱਸਿਆ। ਉਨ੍ਹਾਂ ਨੇ ਵੱਖ-ਵੱਖ ਢੰਗ ਨਾਲ ਬਿਸਕੁਟ, ਸਲਾਦ, ਸੈਂਡਵਿਚ, ਭੇਲਪੂਰੀ ਅਤੇ ਚਿਪਸ ਆਦਿ ਦੀਆਂ ਵੱਖ-ਵੱਖ ਡਿਸ਼ਾਂ ਨਾਲ ਛੋਟੇ-ਛੋਟੇ ਸਨੈਕਸ ਬਣਾ ਕੇ ਬੱਚਿਆਂ ਨੂੰ ਦਿਖਾਏ। ਉਨ੍ਹਾਂ ਬੱਚਿਆਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਇਹ ਝਟਪਟ ਬਿਨਾਂ ਗੈਸ ਤੋਂ ਤਿਆਰ ਹੋਣ ਵਾਲਾ ਇਕ ਅਸਾਨ ਤਰ੍ਹਾਂ ਦਾ ਨਾਸ਼ਤਾ ਹੈ। ਇਸ ਤਰ੍ਹਾਂ ਬੱਚਿਆਂ ਨੂੰ ਪ੍ਰਿੰਸੀਪਲ ਪ੍ਰੈਟੀ ਨੇ ਦੱਸਿਆ ਕਿ ਅੱਜ ਦੇ ਸਮੇਂ ਵਿਚ ਜੰਕ ਫੂਡ ਤੋਂ ਬਚਣ ਲਈ ਸਾਨੂੰ ਇਹ ਛੋਟੇ-ਛੋਟੇ ਸਨੈਕਸ ਘਰ ਵਿਚ ਖੁਦ ਬਣਾ ਕੇ ਖਾਣੇ ਚਾਹੀਦੇ ਹਨ, ਜਿਸ ਵਿਚ ਅਨੇਕਾਂ ਤਰ੍ਹਾਂ ਦੀਆਂ ਪੋਸ਼ਟਿਕ ਚੀਜਾਂ ਖਾ ਸਕਦੇ ਹਾਂ। ਇਸ ਨਾਲ ਬੱਚੇ ਆਪਣੇ ਆਪ ’ਤੇ ਆਤਮ ਨਿਰਭਰ ਵੀ ਬਣਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਕਿਸਮ ਦਾ ਖਤਰਾ ਵੀ ਨਹੀਂ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਘਰ ਵਿਚ ਕੋਈ ਨਾ ਹੋਵੇ ਤਾਂ ਬੱਚੇ ਖੁਦ ਹੀ ਭੁੱਖ ਲੱਗਣ ’ਤੇ ਕੁਝ ਨਾ ਕੁਝ ਨਾਨ-ਕੁਕਿੰਗ ਫਾਇਰ ਡਿਸ਼ ਬਣਾ ਕੇ ਆਪਣਾ ਨਾਸ਼ਤਾ ਤਿਆਰ ਕਰ ਸਕਦੇ ਹਨ ਤਾਂ ਕਿ ਉਹ ਇਹ ਸਭ ਚੀਜਾਂ ਸਿੱਖ ਕੇ ਆਤਮ ਨਿਰਭਰ ਬਣਨ। ਸਭ ਬੱਚਿਆਂ ਨੇ ਬੜੇ ਖੁਸ਼ ਹੋ ਕੇ ਸਨੈਕਸ ਦਾ ਸੁਆਦ ਚਖਿਆ ਅਤੇ ਪ੍ਰਿੰਸੀਪਲ, ਐੱਮਡੀ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।