ਨਰਾਤਿਆਂ ਦਾ ਆਗਾਜ਼: ਸ਼ੀਤਲਾ ਮਾਤਾ ਮੰਦਰ 'ਚ ਲੱਗੀਆਂ ਰੌਣਕਾਂ, ਸ਼ਰਧਾਲੂਆਂ ਨੇ ਕੀਤੀ ਸੁਖ-ਸ਼ਾਂਤੀ ਦੀ ਅਰਦਾਸ
ਚੇਤ ਮਹੀਨੇ ਦੇ ਪਹਿਲੇ ਨਰਾਤੇ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਧਾਰਮਿਕ ਪ੍ਰੋਗਰਾਮ ਕਰਵਾਏ ਗਏ, ਮਾਂ ਦੁਰਗਾ ਸਤੂਤੀ ਦੇ ਪਾਠ ਕੀਤੇ ਗਏ। ਸ਼੍ਰੀ ਦੁਰਗਿਆਣਾ ਤੀਰਥ ਵਿਚ ਸਥਿਤ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵਿਚ ਪ੍ਰਧਾਨ ਪ੍ਰੋ.ਲਕਸ਼ਮੀ ਕਾਂਤਾ ਚਾਵਲਾ ਤੇ ਜਨਰਲ ਸਕੱਤਰ ਅਰੂਣ ਖੰਨਾ ਦੀ ਅਗਵਾਈ ਵਿਚ ਮਾਂ ਭਗਵਤੀ ਦਾ ਵਿਸ਼ੇਸ਼ ਭਵਨ ਬਣਾਇਆ ਗਿਆ ਅਤੇ ਮੰਦਰ ਵਿਚ ਸ਼੍ਰੀ ਦੁਰਗਾ ਸਤੂਤੀ ਦਾ ਪਾਠ ਕੀਤਾ ਗਿਆ ਤੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿਚ ਧਾਰਮਿਕ ਪ੍ਰੋਗਰਾਮ ਕਰਵਾਏ ਗਏ। ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜਰੀ ਭਰੀ।
Publish Date: Thu, 19 Mar 2026 11:41 AM (IST)
Updated Date: Thu, 19 Mar 2026 11:45 AM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਚੇਤ ਮਹੀਨੇ ਦੇ ਪਹਿਲੇ ਨਰਾਤੇ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਧਾਰਮਿਕ ਪ੍ਰੋਗਰਾਮ ਕਰਵਾਏ ਗਏ, ਮਾਂ ਦੁਰਗਾ ਸਤੂਤੀ ਦੇ ਪਾਠ ਕੀਤੇ ਗਏ। ਸ਼੍ਰੀ ਦੁਰਗਿਆਣਾ ਤੀਰਥ ਵਿਚ ਸਥਿਤ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵਿਚ ਪ੍ਰਧਾਨ ਪ੍ਰੋ.ਲਕਸ਼ਮੀ ਕਾਂਤਾ ਚਾਵਲਾ ਤੇ ਜਨਰਲ ਸਕੱਤਰ ਅਰੂਣ ਖੰਨਾ ਦੀ ਅਗਵਾਈ ਵਿਚ ਮਾਂ ਭਗਵਤੀ ਦਾ ਵਿਸ਼ੇਸ਼ ਭਵਨ ਬਣਾਇਆ ਗਿਆ ਅਤੇ ਮੰਦਰ ਵਿਚ ਸ਼੍ਰੀ ਦੁਰਗਾ ਸਤੂਤੀ ਦਾ ਪਾਠ ਕੀਤਾ ਗਿਆ ਤੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿਚ ਧਾਰਮਿਕ ਪ੍ਰੋਗਰਾਮ ਕਰਵਾਏ ਗਏ। ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜਰੀ ਭਰੀ।
ਸਵੇਰ ਤੜਕੇ ਹੀ ਮੰਦਰਾਂ ਵਿਚ ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਨਜਰ ਆਈਆਂ ਅਤੇ ਸ਼ਰਧਾਲੂ ਨੇ ਮੰਦਰਾਂ ਵਿਚ ਮੱਥਾ ਟੇਕ ਪਹਿਲੇ ਨਰਾਤੇ ਦੇ ਵਰਤ ਦੀ ਸ਼ੁਰੂਆਤ ਕੀਤੀ। ਨਰਾਤਿਆਂ ਦੀ ਮਾਨਤਾ ਹੈ ਕਿ ਸੱਚੇ ਮੰਨ ਨਾਲ ਵਰਤ ਰੱਖ ਕੇ ਸਾਰੇ ਨਰਾਤੇ ਮਾਤਾ ਦੂਰਗਾ ਸਤੁਤੀ ਦਾ ਪਾਠ ਕਰਨ ਨਾਲ ਮੰਗੀ ਗਈ ਹਰ ਮੰਨਤ ਪੂਰੀ ਹੁੰਦੀ ਹੈ ਤੇ ਪਹਿਲੇ ਨਰਾਤੇ 'ਤੇ ਹੀ ਸ਼ਰਧਾਲੂਆਂ ਵਲੋਂ ਆਪਣੇ ਘਰਾਂ ਵਿੱਚ ਖੇਤਰੀ, ਨਾਰੀਅਲ, ਸੰਦੂਰ, ਮਾਤਾ ਰਾਣੀ ਦੀ ਚੁੰਨੀ ਤੇ ਹੋਰ ਸਮਗਰੀ ਰੱਖ ਕੇ ਹਰ ਰੋਜ਼ਾਨਾ ਪੂਜਾ ਕੀਤੀ ਜਾਂਦੀ ਹੈ ਅਤੇ ਅਸ਼ਟਮੀ ਵਾਲੇ ਦਿਨ ਕੰਜਕ ਪੂਜਨ ਕਰਨ ਤੋਂ ਬਾਅਦ ਵਰਤ ਦੀ ਸਮਾਪਤੀ ਕੀਤੀ ਜਾਂਦੀ ਹੈ।
ਇਸੇ ਤਰਾਂ ਹੀ ਸ਼ਿਵਾਲਾ ਬਾਗ ਭਾਈਆਂ, ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਰ ਕਰਤਾਰ ਨਗਰ, ਮੰਦਰ ਸ਼੍ਰੀ ਮਹਾਕਾਲੀ ਗੁਫਾ ਵਾਲਾ, ਮਾਤਾ ਲੌਂਗਾ ਵਾਲੀ ਦੇਵੀ, ਸ਼੍ਰੀ ਗੋਪਾਲ ਮੰਦਰ, ਸ਼੍ਰੀ ਹਰਿ ਮੰਦਰ, ਬੋਹੜ ਵਾਲਾ ਸ਼ਿਵਾਲਾ, ਉਦਾਸੀਨ ਅਖਾੜਾ ਨਿਰਵਾਨਸਰ, ਸ਼ਿਵਾਲਾ ਗੰਗਾ ਰਾਮ, ਰਘੁਨਾਥ ਮੰਦਰ ਤੇ ਹੋਰ ਮੰਦਰਾਂ ਵਿਚ ਸ਼੍ਰੀ ਦੁਰਗਾ ਸਤੂਤੀ ਪਾਠ ਤੇ ਮਾਂ ਭਗਵਤੀ ਦਾ ਗੁਣਗਾਣ ਕੀਤਾ ਗਿਆ।
ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਦੇ ਪੁਜਾਰੀ ਨੇ ਕਿਹਾ ਕਿ ਅੱਜ ਸਵੇਰੇ 7 ਵਜੇ ਤੋਂ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਗਲੇ ਵੀਰਵਾਰ ਨੂੰ ਸ਼੍ਰੀ ਦੁਰਗਾ ਅਸ਼ਟਮੀ ਵਾਲੇ ਦਿਨ ਲੋਕ ਆਪਣੇ ਘਰਾਂ ਵਿੱਚ ਕੰਜਕ ਪੂਜਨ ਕਰਨਗੇ ਅਤੇ ਘਰ ਵਿਚ ਰੱਖੀ ਖੇਤਰੀ ਦੀ ਪੂਜਾ ਕਰਨਗੇ।