ਐੱਮਪੀ ਔਜਲਾ ਵੱਲੋਂ ਖ਼ੁਦਕੁਸ਼ੀ ਦੇ ਮਾਮਲੇ 'ਚ ਉੱਚ ਪੱਧਰੀ ਜਾਂਚ ਦੀ ਮੰਗ
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਰਕਾਰੀ ਹਸਪਤਾਲਾਂ ਵਿੱਚ ਲਾਪਰਵਾਹੀ ਤੇ ਨਜ਼ਰਅੰਦਾਜ਼ੀ ਦੇ ਲੱਗ ਰਹੇ ਗੰਭੀਰ ਦੋਸ਼ਾਂ ਦਾ ਸਖ਼ਤ ਨੋਟਿਸ ਲੈਂਦਿਆਂ ਅੰਮ੍ਰਿਤਸਰ ਦੇ ਲੋਕ ਸਭਾ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ
Publish Date: Wed, 21 Jan 2026 04:31 PM (IST)
Updated Date: Wed, 21 Jan 2026 04:33 PM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਰਕਾਰੀ ਹਸਪਤਾਲਾਂ ਵਿੱਚ ਲਾਪਰਵਾਹੀ ਤੇ ਨਜ਼ਰਅੰਦਾਜ਼ੀ ਦੇ ਲੱਗ ਰਹੇ ਗੰਭੀਰ ਦੋਸ਼ਾਂ ਦਾ ਸਖ਼ਤ ਨੋਟਿਸ ਲੈਂਦਿਆਂ ਅੰਮ੍ਰਿਤਸਰ ਦੇ ਲੋਕ ਸਭਾ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਲੋਪੋਕੇ ਦੇ ਸਰਕਾਰੀ ਹਸਪਤਾਲ ਵਿਚ 13 ਜਨਵਰੀ ਨੂੰ ਵਿਨੋਦ ਕੁਮਾਰ ਨਾਂ ਦੇ ਇੱਕ ਨੌਜਵਾਨ ਵੋਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਉੱਚ ਪੱਧਰੀ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਘਟਨਾ ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਸਿਹਤ ਸੇਵਾਵਾਂ ਦੀ ਹਾਲਤ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ। ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਆਈਏਐੱਸ ਨੂੰ ਲਿਖੀ ਚਿੱਠੀ ਵਿੱਚ ਐੱਮਪੀ ਔਜਲਾ ਨੇ ਵਿਨੋਦ ਕੁਮਾਰ ਪੁੱਤਰ ਸਵ. ਸਰਵਨ ਕੁਮਾਰ ਵਾਸੀ ਪਿੰਡ ਚੋਗਾਵਾਂ (ਅੰਮ੍ਰਿਤਸਰ ਜ਼ਿਲ੍ਹਾ) ਦੀ ਦੁਖਦਾਈ ਮੌਤ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਹ ਅਸਲ ਵਿਚ ਇੱਕ ਮੌਤ ਨਹੀਂ ਸਗੋਂ ਸਰਕਾਰੀ ਸਿਹਤ ਸੇਵਾਵਾਂ ਦੀ ਕਾਰਗੁਜਾਰੀ ਤੇ ਇੱਕ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਇਹ ਕਿੱਡੀ ਵੱਡੀ ਵਿਡੰਮਣਾ ਹੈ ਕਿ ਹਸਪਤਾਲ ਵਿਚ ਕੀਮਤੀ ਜ਼ਿੰਦਗੀ ਨੂੰ ਬਚਾਉਣ ਲਈ ਕੋਈ ਜਾਂਦਾ ਹੈ ਪਰ ਉਸ ਵੱਲੋਂ ਮਾੜੇ ਪ੍ਰਬੰਧਾਂ ਅਤੇ ਘਟੀਆ ਵਿਵਹਾਰ ਤੋਂ ਤੰਗ ਆ ਕੇ ਖ਼ੁਦਕਸ਼ੀ ਕਰ ਲਈ ਜਾਂਦੀ ਹੈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਵਿਨੋਦ ਕੁਮਾਰ ਨੂੰ ਗੰਭੀਰ ਦਰਦ ਅਤੇ ਸਾਹ ਲੈਣ ਵਿੱਚ ਮੁਸ਼ਕਲਾਂ ਹੋ ਰਹੀਆਂ ਸਨ ਪਰ ਹਸਪਤਾਲ ਦੇ ਸਟਾਫ਼ ਨੇ ਲਗਭਗ ਦੋ ਘੰਟੇ ਤੱਕ ਉਸ ਨੂੰ ਬਿਨਾਂ ਇਲਾਜ ਦੇ ਛੱਡ ਦਿੱਤਾ। ਪੀੜ ਨਾ ਸਹਾਰ ਦਾ ਹੋਇਆ ਉਹ ਮਾਨਸਿਕ ਤੌਰ ’ਤੇ ਇਨ੍ਹਾਂ ਟੁੱਟ ਗਿਆ ਕਿ ਉਸ ਨੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਤੋਂ ਦੁੱਖੀ ਹੋ ਕਿ ਅਤੇ ਡਾਕਟਰਾਂ ਦੇ ਸਿਰ ਚੜ੍ਹ ਕੇ ਹਸਪਤਾਲ ਦੇ ਅੰਦਰ ਹੀ ਪਾਣੀ ਵਾਲੀ ਟੈਂਕੀ ਦੇ ਗ੍ਰਿਲ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਮਰਹੂਮ ਦੇ ਵੱਡੇ ਭਰਾ ਸੰਜੀਵ ਕੁਮਾਰ ਵੱਲੋਂ ਦਿੱਤੇ ਬਿਆਨ ਅਨੁਸਾਰ ਉਹ ਡਾਕਟਰਾਂ ਦੇ ਵਿਵਹਾਰ ਤੋਂ ਦੁੱਖੀ ਹੋਇਆ ਕਹਿ ਰਿਹਾ ਸੀ ਮੈਨੂੰ ਬਚਾ ਲਵੋਂ ਅਤੇ ਜਲਦੀ ਅੰਮ੍ਰਿਤਸਰ ਲੈ ਜਾਓ, ਡਾਕਟਰ ਦੋ ਘੰਟਿਆਂ ਤੋਂ ਮੇਰੇ ਕੋਈ ਇਲਾਜ ਨਹੀਂ ਕਰ ਰਹੇ। ਇਸੇ ਦੌਰਾਨ ਹਸਪਤਾਲ ਸਟਾਫ਼ ਦੇ ਹੋਰ ਮੈਂਬਰ ਉਸ ਵੱਲੋਂ ਅਜਿਹਾ ਬੋਲਣ ਤੇ ਉਸ ਦੇ ਦੁਆਲੇ ਹੋ ਗਏ ਤੇ ਇੱਥੋਂ ਤਕ ਕਿਹਾ ਪਹਿਲਾ ਤੇਰਾ ਸੰਘ ਹੀ ਨਾ ਪਾੜ ਦਈਏ। ਹਸਪਤਾਲ ਦੇ ਇਕ ਹੋਰ ਮੁਲਾਜ਼ਮ ਵੋਲੋਂ ਰੁੱਖੇ ਤਰੀਕੇ ਨਾਲ ਵਿਵਹਾਰ ਕੀਤਾ ਜਾ ਰਿਹਾ ਸੀ ਅਤੇ ਇੱਥੋਂ ਤੱਕ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਤੈਨੂੰ ਚੁੱਕ ਕੇ ਹਸਪਤਾਲ ਤੋਂ ਬਾਹਰ ਸੁੱਟ ਦੇਣਾ। ਪਰਿਵਾਰ ਵੱਲੋਂ ਅੰਮ੍ਰਿਤਸਰ ਰੈਫਰ ਕਰਨ ਜਾਂ ਸਹੀ ਇਲਾਜ ਦੀ ਮੰਗ ਕੀਤੀ ਗਈ ਪਰ ਕੋਈ ਤੁਰੰਤ ਕਾਰਵਾਈ ਨਹੀਂ ਹੋਈ। ਜਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਹੋਣ ਉਪਰੰਤ 14 ਜਨਵਰੀ ਨੂੰ ਦੁਰਗਿਆਣਾ ਮੰਦਰ ਦੇ ਨੇੜੇ ਸ਼ਿਵ ਪੁਰੀ ਸ਼ਮਸ਼ਾਨ ਘਾਟ ਵਿਚ ਵਿੱਚ ਸਸਕਾਰ ਹੋਇਆ। ਔਜਲਾ ਨੇ ਇਸ ਗੱਲ ਤੇ ਵੀ ਹੈਰਾਨੀ ਪ੍ਰਗਟਾਈ ਕਿ ਇੱਕ ਹਫਤੇ ਤੋਂ ਉਪਰ ਹੋ ਜਾਣ ਦੇ ਬਾਵਜੂਦ ਥਾਣਾ ਲੋਪੋਕੇ (ਅੰਮ੍ਰਿਤਸਰ ਦਿਹਾਤੀ) ਵੋਲੋਂ ਪਰਿਵਾਰ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵਿਖਾਉਣ ਵਿਚ ਕੋਈ ਸਹਿਯੋਗ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਤੱਥ ਵੀ ਸਾਰੇ ਦੁਖਦ ਮਾਮਲੇ ਡੂੰਘੇ ਸ਼ੱਕ ਦੇ ਘੇਰੇ ਨੂੰ ਵਧਾਉਂਦੇ ਹਨ। ਐੱਮਪੀ ਔਜਲਾ ਨੇ ਚਿੱਠੀ ਵਿੱਚ ਲਿਿਖਆ ਹੈ ਕਿ ਇਹ ਘਟਨਾ ਸਰਕਾਰੀ ਹਸਪਤਾਲ ਲੋਪੋਕੇ ਦੀ ਕਾਰਗੁਜ਼ਾਰੀ, ਜਵਾਬਦੇਹੀ ਅਤੇ ਸੰਵੇਦਨਸ਼ੀਲਤਾ ’ਤੇ ਗੰਭੀਰ ਸਵਾਲ ਉਠਾਉਂਦੀ ਹੈ। ਜੇਕਰ ਸਮੇਂ ਸਿਰ ਮੁੱਢਲੀ ਐਮਰਜੈਂਸੀ ਸੇਵਾ ਮੁਹੱਈਆ ਕਰਵਾਈ ਜਾਂਦੀ ਤਾਂ ਇਹ ਕੀਮਤੀ ਜਾਨ ਬਚਾਈ ਜਾ ਸਕਦੀ ਸੀ। ਉਨ੍ਹਾਂ ਨੇ ਤੁਰੰਤ ਉੱਚ ਪੱਧਰੀ ਜਾਂਚ ਕਰਵਾਉਣ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਓਬੀਸੀ ਭਲਾਈ ਸਟੈਂਡਿੰਗ ਕਮੇਟੀ ਅਤੇ ਵਿਦੇਸ਼ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਐੱਮਪੀ ਔਜਲਾ ਦੀ ਇਸ ਦਖਲਅੰਦਾਜ਼ੀ ਨਾਲ ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਸਿਹਤ ਸਹੂਲਤਾਂ ਦੀ ਖਰਾਬ ਹਾਲਤ ਬਾਰੇ ਵਧਦੀਆਂ ਚਿੰਤਾਵਾਂ ਸਾਹਮਣੇ ਆ ਗਈਆਂ ਹਨ। ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਮਿਿਲਆ ਪਰ ਸੂਤਰਾਂ ਅਨੁਸਾਰ ਸਬੰਧਤ ਸਿਹਤ ਵਿਭਾਗ ਵੋਲੋਂ ਸਰਕਾਰੀ ਹਸਪਤਾਲ ਦੇ ਐਸ ਐਮ ਓ ਕੋਲੋ ਸਾਰੇ ਮਾਮਲੇ ਦੀ ਰਿਪੋਰਟ ਮੰਗ ਲਈ ਗਈ ਹੈ ਅਤੇ ਪੁਲਿਸ ਵਿਭਾਗਾ ਵੀ ਇਸ ਗੰਭੀਰ ਮਾਮਲੇ ਨੂੰ ਲੈ ਕਿ ਸਰਗਰਮ ਹੋ ਗਿਆ ਹੈ।ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਸਰਕਾਰੀ ਹਸਪਤਾਲਾਂ ਤੋਂ ਆਮ ਲੋਕਾਂ ਦੇ ਉੱਠ ਰਹੇ ਵਿਸ਼ਵਾਸ਼ ਤੇ ਉਨ੍ਹਾਂ ਗੰਭੀਰ ਚਿੰਤਾ ਪ੍ਰਗਟਾਈ ਅਤੇ ਇਸ ਦੇ ਕਾਰਨ ਸਟਾਫ਼ ਦੀ ਕਮੀ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਦਸਦਿਆਂ ਕਿਹਾ ਕਿ ਇਸ ਘਟਨਾ ਤੋਂ ਇਲਾਵਾ ਹੋਰ ਵੀ ਲਾਪਰਵਾਹੀ ਦੇ ਮਾਮਲੇ ਵਾਰ-ਵਾਰ ਸਾਹਮਣੇ ਆ ਰਹੇ ਹਨ ਜੋ ਸਰਕਾਰ ਦੇ ਸਾਰੇ ਦਵਾਇਆ ਨੂੰ ਝੁੱਠਲਾ ਰਹੇ ਹਨ।ਐੱਮਪੀ ਨੇ ਪਰਿਵਾਰ ਨੂੰ ਹਰ ਹਾਲਤ ਵਿਚ ਇਨਸਾਫ਼ ਦਿਵਾਉਣ ਦਾ ਦ੍ਰਿੜ ਸਕੰਲਪ ਦੁਹਰਾਇਆ ਅਤੇ ਸਾਰੇ ਘਟੀਆ ਸਿਹਤ ਸਿਸਟਮ ਨੂੰ ਅਸਫਲਤਾਵਾਂ ਦਾ ਮੁੱਖ ਕਾਰਨ ਦੱਸਿਆ। ਕੈਪਸ਼ਨ : ਗੱਲਬਾਤ ਦੌਰਾਨ ਐੱਮਪੀ ਗੁਰਜੀਤ ਸਿੰਘ ਔਜਲਾ।