16 ਜਨਵਰੀ ਨੂੰ ਡੀਸੀ ਦਫ਼ਤਰ ਦੇ ਧਰਨੇ ਲਈ ਲਾਮਬੰਦੀ ਮੀਟਿੰਗ
ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ : ਸੰਯੁਕਤ ਕਿਸਾਨ ਮੋਰਚਾ ਪੰਜਾਬ ਅਤੇ ਮੁਲਾਜਮ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਫ਼ੈਸਲੇ ਅਨੁਸਾਰ ਟੈਕਨੀਕਲ ਸਰਵਿਿਸਜ਼ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਬਿਜਲੀ ਸੋਧ ਬਿੱਲ
Publish Date: Thu, 08 Jan 2026 04:26 PM (IST)
Updated Date: Thu, 08 Jan 2026 04:30 PM (IST)

ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ : ਸੰਯੁਕਤ ਕਿਸਾਨ ਮੋਰਚਾ ਪੰਜਾਬ ਅਤੇ ਮੁਲਾਜਮ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਫ਼ੈਸਲੇ ਅਨੁਸਾਰ ਟੈਕਨੀਕਲ ਸਰਵਿਿਸਜ਼ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਬਿਜਲੀ ਸੋਧ ਬਿੱਲ 2025, ਮਜ਼ਦੂਰ ਮੁਲਾਜ਼ਮ ਵਿਰੋਧੀ ਚਾਰ ਲੇਬਰ ਕੋਡ, ਕਿਸਾਨ ਵਿਰੋਧੀ ਸੀਡ ਬਿੱਲ 2025, ਮਗਨਰੇਗਾ ਸਕੀਮ ਦੀ ਥਾਂ ਨਵਾਂ ਕਾਨੂੰਨ ਜੀ ਰਾਮ ਜੀ ਵਿਰੁੱਧ ਲਾਮਬੰਦੀ ਕਰਨ ਲਈ ਪਿੰਡ ਹਰਸ਼ਾ ਛੀਨਾ ਸੁਬਾਜਪੁਰ ਵਿਖੇ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਸਾਂਝੀ ਮੀਟਿੰਗ ਕੀਤੀ। ਜਿਸ ਵਿੱਚ ਮਰਦਾਂ ਔਰਤਾਂ ਅਤੇ ਬੱਚਿਆਂ ਨੇ ਹਿੱਸਾ ਲਿਆ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਸੋਧ ਬਿੱਲ ਪਾਸ ਹੋਣ ਨਾਲ ਬਿਜਲੀ ਦੀ ਕੀਮਤਾਂ ਵਾਧਾ ਹੋਵੇਗਾ, ਵੰਡ ਪ੍ਰਣਾਲੀ ਵਿਚ ਨਿੱਜੀ ਕੰਪਨੀਆਂ ਦਾ ਦਾਖਲਾ ਹੋਵੇਗਾ, ਪੱਕੇ ਰੁਜ਼ਗਾਰ ਦਾ ਊਜਾੜਾ ਹੋਵੇਗਾ, ਸਬਸਿਡੀ ਤੇ ਕਰੋਸ ਸਬਸਿਡੀ ਬੰਦ ਹੋਣਗੀਆਂ। ਚਾਰ ਲੇਬਰ ਕੋਡ ਕਾਨੂੰਨ ਲਾਗੂ ਹੋਣ ਨਾਲ ਜਥੇਬੰਧ ਹੋਣ ਸੰਘਰਸ਼ ਕਰਨ ਤੇ ਰੋਕਾਂ ਮੜ੍ਹਦਾ ਹੈ। 8 ਘੰਟੇ ਤੋਂ 12 ਘੰਟੇ ਕੰਮ ਦਿਹਾੜੀ ਲਾਗੂ ਹੋਵੇਗੀ ਜੋ ਗੈਰ ਮਨੁੱਖੀ ਕਾਰਪੋਰੇਟ ਪੱਖੀ ਕਾਨੂੰਨ ਹੈ। ਮਗਨਰੇਗਾ ਕਾਨੂੰਨ ਦੇ ਨਾਂ ਦੀ ਤਬਦੀਲੀ ਹੀ ਨਹੀਂ ਇਸ ਦਾ ਪੱਕੇ ਤੌਰ ਤੇ ਭੋਗ ਪਾਉਣ ਦੀ ਕੇਂਦਰ ਵੱਲੋਂ ਤਿਆਰੀ ਹੈ। ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਾਰਪੋਰੇਟ ਪੱਖੀ ਲਾਗੂ ਕੀਤੀਆਂ ਜਾ ਰਹੀਆਂ ਨਿੱਜੀ ਕਰਨ ਦੀਆਂ ਨੀਤੀਆਂ ਨੂੰ ਮੋੜਾ ਦੇਣ ਲਈ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ 16 ਜਨਵਰੀ ਨੂੰ ਸਾਂਝੇ ਤੌਰ ’ਤੇ ਡੀਸੀ ਦਫ਼ਤਰ ਅਮ੍ਰਿਤਸਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੀਟਿੰਗ ਨੂੰ ਟੀਐਸਯੂ ਦੇ ਸਰਕਲ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ, ਜੁਗਰਾਜ ਸਿੰਘ ਛੀਨਾ, ਪਰਮਿੰਦਰ ਸਿੰਘ ਅਦਲੀਵਾਲ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ, ਕਾਬਲ ਸਿੰਘ ਛੀਨਾ, ਅਵਤਾਰ ਸਿੰਘ ਛੀਨਾ, ਸਰਪੰਚ ਸਾਧਾਂ ਸਿੰਘ ਤੇ ਮਜ਼ਦੂਰ ਸੁਕਿੰਦਰ ਸਿੰਘ, ਬਾਬਾ ਪ੍ਰਸ਼ੋਤਮ ਸਿੰਘ, ਕਸ਼ਮੀਰ ਕੌਰ ਨੇ ਸੰਬੋਧਨ ਕੀਤਾ।