ਆਰਆਰਡਬਲਯੂਏ ਦੀ ਮਹੀਨਾਵਾਰ ਮੀਟਿੰਗ ਦੌਰਾਨ ਵਿਚਾਰੇ ਕਈ ਅਹਿਮ ਮਸਲੇ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੇਲਵੇ ਰਿਟਾਇਰਡ ਵੈਲਫਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਯੂਆਰਐਮਯੂ ਦੇ ਆਫ਼ਿਸ ਰੇਲਵੇ ਰੋਡ ਵਿਖੇ ਸੰਪੰਨ ਹੋਈ। ਮੀਟਿੰਗ ਦੀ ਪ੍ਰਧਾਨਗੀ ਉਪ ਪ੍ਰਧਾਨ ਅਜੀਤ ਸਿੰਘ ਨੇ ਕੀਤੀ। ਸਟੇਜ ਤੇ ਸਹਾਇਕ ਸੈਕਟਰੀ
Publish Date: Thu, 08 Jan 2026 04:31 PM (IST)
Updated Date: Thu, 08 Jan 2026 04:33 PM (IST)

ਡੀਆਰਐੱਮ ਸੇਵਾਮੁਕਤ ਰੇਲ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਦੇਣ : ਸੰਧੂ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੇਲਵੇ ਰਿਟਾਇਰਡ ਵੈਲਫਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਯੂਆਰਐਮਯੂ ਦੇ ਆਫ਼ਿਸ ਰੇਲਵੇ ਰੋਡ ਵਿਖੇ ਸੰਪੰਨ ਹੋਈ। ਮੀਟਿੰਗ ਦੀ ਪ੍ਰਧਾਨਗੀ ਉਪ ਪ੍ਰਧਾਨ ਅਜੀਤ ਸਿੰਘ ਨੇ ਕੀਤੀ। ਸਟੇਜ ਤੇ ਸਹਾਇਕ ਸੈਕਟਰੀ ਗੁਰਪ੍ਰੀਤ ਸਿੰਘ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਾਰੇ ਸਾਥੀਆਂ ਨੂੰ ਨਵੇਂ ਸਾਲ ਦੀ ਪਲੇਠੀ ਮੀਟਿੰਗ ਦੀਆਂ ਵਧਾਈਆਂ ਦਿਤੀਆਂ। ਗੁਰਪ੍ਰੀਤ ਸਿੰਘ ਨੇ ਪਿਛਲੇ ਮਹੀਨੇ ਮਨਾਏ ਪੈਨਸ਼ਨ ਡੇ ਤੇ ਸਾਰੇ ਸਾਥੀਆਂ ਵੱਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਨੂੰ ਲੈ ਕੇ ਧੰਨਵਾਦ ਕੀਤਾ। ਸੈਕਟਰੀ ਸਵਰਨ ਸਿੰਘ ਸੰਧੂ ਨੇ ਬੀ ਬਲਾਕ ਰੇਲਵੇ ਹਸਪਤਾਲ ਵਿਚ ਰਿਟਾਇਰਡ ਸਾਥੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਪੱਕਾ ਡੀਐਮਓ ਨਾ ਹੋਣ ਕਰਕੇ ਬਹੁਤ ਸਾਰੇ ਕੇਸ ਲੇਟ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ਲਈ ਇਕ ਫੁੱਲ ਟਾਇਮ ਡੀਐਮਓ ਨਿਰਧਾਰਤ ਕੀਤਾ ਜਾਵੇ। ਉਨ੍ਹਾਂ ਆਲ ਇੰਡੀਆ ਲੈਵਲ ਤੇ ਰਿਟਾਇਰਡ ਐਸੋਸੀਏਸ਼ਨਾਂ ਦੀ ਕਾਰਗੁਜਾਰੀ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਕਿਵੇਂ ਸਾਡੀ ਐਸੋਸੀਏਸ਼ਨ ਬਾਕੀਆਂ ਨਾਲੋਂ ਵੱਖਰੀ ਹੈ। ਉਨ੍ਹਾਂ ਡੀਆਰਐਮ ਕੋਲੋਂ ਇਹ ਵੀ ਜ਼ੋਰਦਾਰ ਮੰਗ ਕੀਤੀ ਕੇ ਸ਼ਿਕਾਇਤ ਨਿਵਾਰਨ ਕੈਂਪ ਨੂੰ ਮਹੀਨਾਵਾਰ ਲਗਾਉਣਾ ਯਕੀਨੀ ਬਨਾਇਆ ਜਾਵੇ। ਸਾਥੀ ਬਲਜੀਤ ਸਿੰਘ ਮਠਾਰੂ ਤੇ ਸਾਥੀ ਭੁਪਿੰਦਰਜੀਤ ਸਿੰਘ ਨੇ ਵੀ ਸੰਸਥਾ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ ਤੇ ਸਾਥੀਆਂ ਨੂੰ ਹੋਰ ਵੀ ਵੱਧ ਚੜ੍ਹ ਕੇ ਸਾਥ ਦੇਣ ਦੀ ਅਪੀਲ ਕੀਤੀ। ਸਾਥੀ ਬਲਦੇਵ ਸਿੰਘ ਆਰਪੀਐਫ ਤੇ ਜਸਬੀਰ ਸਿੰਘ ਪੁਰੀ ਨੇ ਸਾਂਝੇ ਤੌਰ ’ਤੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ। ਮੀਟਿੰਗ ਵਿਚ ਉਚੇਚੇ ਤੌਰ ’ਤੇ ਪਹੁੰਚੇ ਡਵੀਜਨਲ ਸੈਕਟਰੀ ਰਾਜੇਸ਼ ਕੁਮਾਰ ਨੇ ਸਾਥੀਆਂ ਨੂੰ ਨਵੇਂ ਸਾਲ ਵਿਚ ਕੁੱਝ ਨਵਾਂ ਕਰਕੇ ਦਿਖਾਉਣ ਦੀ ਤਾਕੀਦ ਕਰਦਿਆਂ ਹਰ ਤਰ੍ਹਾਂ ਦੇ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ (ਰਿਟਾ.) ਸਾਥੀਆਂ ਦੇ ਨਾਲ ਹਰ ਸਮੇੇਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਸਾਥੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸਾਥੀ ਅਸ਼ੋਕ ਕੁਮਾਰ ਨੇ ਬੀਤੇ ਵਰੇ੍ਹ ਦੀਆਂ ਪ੍ਰਾਪਤੀਆਂ ’ਤੇ ਰੋਸ਼ਨੀ ਪਾਈ। ਮੀਟਿੰਗ ਦੀ ਸਮਾਪਤੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਅਜੀਤ ਸਿੰਘ ਨੇ ਆਪਣੇ ਵਿਚਾਰਾਂ ਨਾਲ ਕੀਤੀ ਤੇ ਸਾਥੀਆਂ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਉਪ ਪ੍ਰਧਾਨ ਅਜੀਤ ਸਿੰਘ ਵਾਲੀਆ, ਉਪ ਪ੍ਰਧਾਨ ਕਮਲਮੀਤ ਸਿੰਘ, ਉਪ ਪ੍ਰਧਾਨ ਹਰਦੀਪ ਸਿੰਘ, ਉਪ ਪ੍ਰਧਾਨ ਕਸ਼ਮੀਰ ਸਿੰਘ, ਮਨਜੀਤ ਸਿੰਘ, ਕਿਸ਼ੋਰੀ ਲਾਲ, ਹਰਚਰਨ ਸਿੰਘ, ਭੁਪਿੰਦਰਜੀਤ ਸਿੰਘ, ਗੁਰਮੁਖ ਸਿੰਘ, ਲਖਬੀਰ ਸਿੰਘ, ਸਤਵੰਤ ਸਿੰਘ, ਜੋਗਿੰਦਰ ਸਿੰਘ, ਅਰਜਨ ਸਿੰਘ, ਇੰਦਰਜੀਤ ਸਿੰਘ ਜੇਈ, ਕਿਸ਼ੋਰ ਕੁਮਾਰ, ਅਸ਼ੋਕ ਚਾਵਲਾ, ਇੰਦਰਪਾਲ ਸਿੰਘ, ਸੁਰਿੰਦਰ ਸਿੰਘ ਮੁਕਰ, ਹਰਚਰਨ ਸਿੰਘ ਅਸ਼ੋਕ ਕੁਮਾਰ, ਬਲਦੇਵ ਸਿੰਘ ਆਰਪੀਐਫ ਸੁਰਿੰਦਰ ਕੁਮਾਰ, ਜਸਬੀਰ ਸਿੰਘ ਪੁਰੀ, ਅਨਿਲ ਕੁਮਾਰ, ਸਤਵਿੰਦਰ ਸਿੰਘ ਅਤੇ ਬਹੁਤ ਸਾਰੇ ਜੁਝਾਰੂ ਸਾਥੀ ਸ਼ਾਮਿਲ ਹੋਏ।