ਕਈ ਪਰਿਵਾਰ ਭਾਰਤੀ ਜਨਤਾ ਪਾਰਟੀ ਛੱਡ ਕੇ ‘ਆਪ’ ’ਚ ਸ਼ਾਮਲ
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ, ਜਦ ਸ਼ਹਿਰ ਮਜੀਠਾ ਤੋਂ ਕੁਲਵੰਤ ਰਾਏ ਅਰੋੜਾ ਅਤੇ ਅਰੋੜਾ ਪਰਿਵਾਰ ਨਾਲ ਕਈ ਪਰਿਵਾਰ ਭਾਰਤੀ
Publish Date: Sun, 11 Jan 2026 04:37 PM (IST)
Updated Date: Sun, 11 Jan 2026 04:39 PM (IST)

ਪਾਰਟੀ ’ਚ ਹਰ ਪੱਖ ਤੋਂ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ : ਗਿੱਲ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ, ਜਦ ਸ਼ਹਿਰ ਮਜੀਠਾ ਤੋਂ ਕੁਲਵੰਤ ਰਾਏ ਅਰੋੜਾ ਅਤੇ ਅਰੋੜਾ ਪਰਿਵਾਰ ਨਾਲ ਕਈ ਪਰਿਵਾਰ ਭਾਰਤੀ ਜਨਤਾ ਪਾਰਟੀ ਨੂੰ ਹਮੇਸ਼ਾਂ ਲਈ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਹੋਏ। ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਜੀ ਆਈਆਂ ਕਿਹਾ ਅਤੇ ਪਾਰਟੀ ਵਿਚ ਆਉਣ ਤੇ ਸਵਾਗਤ ਕੀਤਾ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਲੋਕ ਹਿੱਤ ਵਿਚ ਲਏ ਇਤਿਹਾਸਕ ਫੈਸਲਿਆਂ ਤੋਂ ਖੁਸ਼ ਹੋ ਕੇ ਅੱਜ ਇਹ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ ਅਤੇ ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ਵਿਚ ਹਰ ਪੱਖ ਤੋਂ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿਰਫ ਚਾਰ ਸਾਲਾਂ ਵਿਚ ਰਿਕਾਰਡ 61 ਹਜ਼ਾਰ ਨੌਕਰੀਆਂ ਦੇ ਕੇ ਇਕ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਸਰਕਾਰ ਵੱਲੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਦੂਸਰਾ ਪੜਾਅ ਪਿੰਡ ਦਾ ਪਹਿਰੇਦਾਰ ਸ਼ੁਰੂ ਕਰਕੇ ਨਿਵੇਕਲੀ ਪਹਿਲ ਕੀਤੀ ਹੈ। ਗਿੱਲ ਨੇ ਕਿਹਾ ਕਿ ਸ਼ਹਿਰ ਮਜੀਠਾ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਜਿਸ ਵਾਸਤੇ ਗ੍ਰਾਟਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਗਿੱਲ ਨੇ 18 ਜਨਵਰੀ ਨੂੰ ਦਾਣਾ ਮੰਡੀ ਮਜੀਠਾ ਵਿਖੇ ਹੋਣ ਵਾਲੀ ਰੈਲੀ ਨੂੰ ਇਤਿਹਾਸਕ ਰੈਲੀ ਦੱਸਿਆ ਜਿਸ ਨਾਲ ਹਲਕਾ ਮਜੀਠਾ ਵਿਚ ਸਿਆਸੀ ਸਮੀਕਰਨ ਬਦਲ ਜਾਣਗੇ। ਉਨ੍ਹਾਂ ਨੇ ਸਮੂਹ ਵਰਕਰਾਂ ਨੂੰ ਇਸ ਰੈਲੀ ਵਿਚ ਸ਼ਾਮਲ ਹੋਣ ਲਈ ਕਿਹਾ। ਇਸ ਮੌਕੇ ਬਲਜਿੰਦਰ ਸਿੰਘ ਛੀਨਾ ਸਿਆਸੀ ਸਕੱਤਰ ਗਿੱਲ, ਸਤਿੰਦਰ ਸਿੰਘ ਸ਼ਾਹ ਮਜੀਠਾ, ਹਰਭੁਪਿੰਦਰ ਸਿੰਘ ਸ਼ਾਹ ਮਜੀਠਾ, ਰਾਜ ਬਲਵਿੰਦਰ ਸਿੰਘ ਮਜੀਠਾ, ਪਿੰਕਾ ਮਜੀਠਾ, ਕੁਲਵੰਤ ਸਿੰਘ ਗਿੱਲ, ਕੁਲਵੰਤ ਰਾਏ ਅਰੋੜਾ, ਬਲਵੰਤ ਰਾਏ ਅਰੋੜਾ, ਦਵਿੰਦਰਪਾਲ ਸ਼ੰਮੀ, ਅਬੈ ਅਰੋੜਾ, ਤਾਜ਼ ਅਰੋੜਾ, ਸਿਵਮ ਅਰੋੜਾ, ਗਗਨ ਅਰੋੜਾ, ਅਕਸ਼ੈ ਅਰੋੜਾ, ਲਵਲੀ ਅਰੋੜਾ, ਰਿੰਕੂ ਅਰੋੜਾ, ਪਵਨ ਸ਼ਰਮਾ, ਪਰਦੀਪ ਸ਼ਰਮਾ, ਮਨੀ, ਅਵਤਾਰ, ਬੱਬਲੀ ਸ਼ਰਮਾ, ਗੋਲਡੀ, ਪਵਨ ਅਰੋੜਾ, ਨਿਰਮਲ ਸਿੰਘ ਨਿੰਮਾ ਮਜੀਠਾ, ਸੁਖਵਿੰਦਰ ਸਿੰਘ , ਸੁਰਿੰਦਰਪਾਲ ਸਿੰਘ ਲਾਲੀ ਗਿੱਲ, ਮਨਿੰਦਰ ਗਿੱਲ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।