ਮਜੀਠਾ ਤੋਂ ਸਾਬਕਾ ਕੌਸਲਰ ਸਮੇਤ ਕਈ ਕਾਂਗਰਸੀ ਪਰਿਵਾਰ ‘ਆਪ’ ’ਚ ਸ਼ਾਮਲ
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਵਿਖੇ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੀ 18 ਜਨਵਰੀ ਵਾਲੀ ਰੈਲੀ ਹਲਕਾ ਮਜੀਠਾ ਦੇ ਸਿਆਸੀ ਸਮੀਕਰਨ ਬਦਲ ਦੇਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ
Publish Date: Thu, 15 Jan 2026 04:49 PM (IST)
Updated Date: Thu, 15 Jan 2026 04:51 PM (IST)

18 ਦੀ ਰੈਲੀ ਹਲਕਾ ਮਜੀਠਾ ਦੇ ਸਿਆਸੀ ਸਮੀਕਰਨ ਬਦਲ ਦੇਵੇਗੀ : ਗਿੱਲ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਵਿਖੇ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੀ 18 ਜਨਵਰੀ ਵਾਲੀ ਰੈਲੀ ਹਲਕਾ ਮਜੀਠਾ ਦੇ ਸਿਆਸੀ ਸਮੀਕਰਨ ਬਦਲ ਦੇਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੱਲੋ ਵਾਰਡ ਨੰਬਰ ਇਕ ਆਬਾਦੀ ਰੋੜੀ ਮਜੀਠਾ ਵਿਖੇ ਆਪ ਦੇ ਸੀਨੀਅਰ ਆਗੂ ਹਰਭੁਪਿੰਦਰ ਸਿੰਘ ਸ਼ਾਹ ਮਜੀਠਾ ਦੀ ਪ੍ਰੇਰਨਾ ਸਦਕਾ ਕਾਂਗਰਸ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਮੰਗਤ ਸਿੰਘ ਮੰਗੀ ਸਾਬਕਾ ਕੌਸਲਰ, ਬਲਵਿੰਦਰ ਸਿੰਘ ਰੋੜੀ ਅਤੇ ਇੰਨ੍ਹਾਂ ਦੇ ਨਾਲ ਕਈ ਹੋਰ ਕਾਂਗਰਸੀ ਪਰਿਵਾਰਾਂ ਦੇ ਸਨਮਾਨ ਵਿਚ ਕਰਵਾਏ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਕੀਤਾ। ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅਤੇ ਹਲਕਾ ਮਜੀਠਾ ਵਿਚ ਜਿਹੜੇ ਵਿਕਾਸ ਕੰਮ ਕਰਵਾਏ ਹਨ, ਉਨ੍ਹਾਂ ਨੂੰ ਦੇਖਦੇ ਹੋਏ ਹਲਕਾ ਮਜੀਠਾ ਦੇ ਲੋਕ ਆਪ ਮੁਹਾਰੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ ਅਤੇ 2027 ਵਿਚ ਦੁਬਾਰਾ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਦੀ ਸਰਕਾਰ ਬਣੀ ਦੇਖਣਾ ਚਾਹੁੰਦੇ ਹਨ। ਅੱਜ ਦੇ ਇਸ ਸਮਾਗਮ ਵਿਚ ਸ਼ਹਿਰ ਮਜੀਠਾ ਦੇ ਕਈ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਜਿਨ੍ਹਾਂ ਦਾ ਪਾਰਟੀ ਵਿਚ ਸ਼ਾਮਲ ਹੋਣ ਤੇ ਗਿੱਲ ਨੇ ਭਰਵਾਂ ਸਵਾਗਤ ਕੀਤਾ ਅਤੇ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਲਈ ਕਿਹਾ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਕੌਸਲਰ ਮੰਗਤ ਸਿੰਘ ਮੰਗੀ, ਬਲਵਿੰਦਰ ਸਿੰਘ ਰੋੜੀ ਅਤੇ ਹੋਰਨਾ ਨੇ ਕਿਹਾ ਕਿ ਅਸੀ ਸਾਰੇ ਆਮ ਆਦਮੀ ਪਾਰਟੀ ਵੱਲੋ ਹਾਲ ਹੀ ਵਿਚ ਲੋਕ ਹਿੱਤ ਵਿਚ ਲਏ ਗਏ ਫੈਸਲਿਆਂ ਨੂੰ ਮੁੱਖ ਰੱਖ ਕੇ ਪਾਰਟੀ ਵਿਚ ਸ਼ਾਮਲ ਹੋਏ ਹਾਂ। ਹੁਣ ਉਹ ਸਾਰੇ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਵਾਸਤੇ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਤਲਬੀਰ ਸਿੰਘ ਗਿੱਲ ਦੇ ਨਾਲ ਸਤਿੰਦਰ ਸਿੰਘ ਸ਼ਾਹ ਮਜੀਠਾ, ਹਰਭੁਪਿੰਦਰ ਸਿੰਘ ਸ਼ਾਹ ਮਜੀਠਾ, ਬਲਜਿੰਦਰ ਸਿੰਘ ਛੀਨਾ ਸਿਆਸੀ ਸਕੱਤਰ ਗਿੱਲ, ਜਸਵੰਤ ਸਿੰਘ ਪੰਨੂ ਮੈਬਰ ਜਿਲ੍ਹਾ ਪ੍ਰੀਸ਼ਦ, ਤਰਸੇਮ ਮਸੀਹ, ਬਲਵਿੰਦਰ ਸਿੰਘ, ਲਵਪ੍ਰੀਤ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਮੀਤ ਸਿੰਘ, ਕੁਲਵਿੰਦਰ ਕੌਰ, ਸ਼ਮਸ਼ੇਰ ਸਿੰਘ, ਜੋਬਨ ਸਿੰਘ, ਸਕੱਤਰ ਸਿੰਘ, ਗੁਲਜ਼ਾਰ ਮਸੀਹ, ਰਾਮਾ ਮਸੀਹ, ਜਗਤਾਰ ਸਿੰਘ, ਸੋਹਨ ਲਾਲ, ਕਸ਼ਮੀਰ ਸਿੰਘ, ਸਤਨਾਮ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਆਜਾਦ ਸਿੰਘ, ਚਰਨਜੀਤ ਕੌਰ,ਨਰਿੰਦਰ ਕੌਰ, ਸਿੰਦਰ ਕੌਰ, ਪ੍ਰਨੀਤ ਕੌਰ, ਪੂਨਮ, ਪ੍ਰਵੀਨ, ਸਰਬਜੀਤ ਕੌਰ, ਦਲਬੀਰ ਕੌਰ, ਕਰਮਬੀਰ ਸਿੰਘ, ਦਿਲਬਾਗ ਸਿੰਘ, ਸੂਬਾ ਮਸੀਹ, ਬੂਰਾ ਮਸੀਹ, ਰਾਜੂ ਮਸੀਹ, ਕੁਲਦੀਪ ਸਿੰਘ, ਬੂਟਾ ਮਸੀਹ, ਜਗਤਾਰ ਮਸੀਹ, ਸੈਮੂਅਲ ਮਸੀਹ, ਹਰਜਿੰਦਰ ਸਿੰਘ, ਜਸਵੰਤ ਸਿੰਘ, ਕਰਨਦੀਪ ਸਿੰਘ ਆਦਿ ਹਾਜ਼ਰ ਸਨ।