ਮਾਨ ਸਰਕਾਰ ਮੁੜ ਸਤਾ ’ਚ ਆਵੇਗੀ : ਲੁੱਧੜ
ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਆਮ ਆਦਮੀ ਪਾਰਟੀ ਵਿਚ ਐੱਸਸੀ ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਸਰਪੰਚ ਰਾਜ ਕੁਮਾਰ ਲੁੱਧੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਨਤਾ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨਾਲ ਚਟਾਨ
Publish Date: Wed, 22 Apr 2026 04:15 PM (IST)
Updated Date: Wed, 22 Apr 2026 04:19 PM (IST)

ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਆਮ ਆਦਮੀ ਪਾਰਟੀ ਵਿਚ ਐੱਸਸੀ ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਸਰਪੰਚ ਰਾਜ ਕੁਮਾਰ ਲੁੱਧੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਨਤਾ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨਾਲ ਚਟਾਨ ਵਾਂਗ ਖੜ ਚੁੱਕੀ ਹੈ, ਜੋ ਬੀਤੇ ਸਮੇਂ ਤੋਂ ਲੋਕਾਂ ਦੇ ਹਰੇਕ ਦੁੱਖ ਸੁੱਖ ਦਾ ਸਹਾਈ ਬਣਦਾ ਆ ਰਿਹਾ ਹੈ ਅਤੇ ਚਹੁੰਪੱਖੀ ਵਿਕਾਸ ਕਾਰਜ ਤੇ ਭਲਾਈ ਦੇ ਕੰਮ ਕਰਵਾਉਣ ਤੋਂ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਇਸ ਤੋਂ ਹਰੇਕ ਵਰਗ ਸੰਤੁਸ਼ਟ ਹੈ ਅਤੇ ਇਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਵਾਲਾ ਭਰੋਸੇਯੋਗ ਲੀਡਰ ਹੈ। ਸਰਪੰਚ ਲੁੱਧੜ ਨੇ ਕਿਹਾ ਕਿ ਚਾਰ ਸਾਲਾਂ ਕਾਰਗੁਜ਼ਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਵਿਚ ਮਾਨ ਸਰਕਾਰ ਰਪੀਟ ਹੋਵੇਗੀ, ਕਿਉਂਕਿ ਇਸ ਸਰਕਾਰ ਦੌਰਾਨ ਲੋਕਾਂ ਨੂੰ ਆਸ ਤੋਂ ਵੱਧ ਸਹੂਲਤਾਂ ਮਿਲੀਆਂ ਹਨ। ਇਸ ਮੌਕੇ ਸਰਪੰਚ ਰਾਜ ਕੁਮਾਰ ਲੁੱਧੜ ਨਾਲ ਡਾ. ਰਾਕੇਸ਼ ਕੁਮਾਰ ਸ਼ਰਮਾ, ਮੈਂਬਰ ਅੰਗਰੇਜ਼ ਪਾਲ ਭਗਤ, ਜਸਪ੍ਰੀਤ ਸਿੰਘ ਭੱਟੀ, ਮੈਂਬਰ ਕਲਬੂਸ਼ਨ ਸ਼ਰਮਾ, ਮੈਂਬਰ ਚਰਨਜੀਤ ਕੌਰ, ਮੈਂਬਰ ਗਿਆਨ ਕੌਰ, ਮੈਂਬਰ ਰਾਜਵਿੰਦਰ ਕੌਰ, ਅਮੋਲਕ ਸਿੰਘ ਪੰਨੂ, ਰਣਜੀਤ ਸਿੰਘ ਰਾਣਾ, ਅਰਸਪ੍ਰੀਤ ਸਿੰਘ ਭੱਟੀ, ਕੈਪਟਨ ਵਿਜੇ ਕੁਮਾਰ, ਕੈਪਟਨ ਚਿਤਰੰਜਨ ਸਿੰਘ ਪੰਨੂ, ਗੁਰਪ੍ਰੀਤ ਗੋਲਾ, ਗੁਰਵਿੰਦਰ ਸਿੰਘ ਗੱਦਰ, ਫੌਜੀ ਕਸ਼ਮੀਰ ਸਿੰਘ, ਪਲਵਿੰਦਰ ਸਿੰਘ ਫੌਜੀ, ਬਾਬਾ ਸਰਵਣ ਸਿੰਘ, ਜਸਵੰਤ ਸਿੰਘ ਜਪਾਨੀ, ਸਤਪਾਲ, ਸੁਖਪਾਲ, ਆਦਿ ਹਾਜ਼ਰ ਸਨ।