ਮਜੀਠੀਆ ਦਾ ਮਜੀਠਾ ਪੁੱਜਣ ’ਤੇ ਭਰਵਾਂ ਸਵਾਗਤ
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਮਿਸ਼ਨ 2027 ਤਹਿਤ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਪਾਰਟੀ ਦੇ ਜਨਰਲ ਸਕੱਤਰ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ
Publish Date: Wed, 25 Feb 2026 04:25 PM (IST)
Updated Date: Wed, 25 Feb 2026 04:28 PM (IST)

ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਮਿਸ਼ਨ 2027 ਤਹਿਤ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਪਾਰਟੀ ਦੇ ਜਨਰਲ ਸਕੱਤਰ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੇ ਪੁਸ਼ਤੈਨੀ ਹਲਕਾ ਮਜੀਠਾ ਦੇ ਸ਼ਹਿਰ ਮਜੀਠਾ ਵਿਚ ਪਹੁੰਚੇ। ਇਹ ਉਨ੍ਹਾਂ ਦੀ ਜੇਲ੍ਹ ਤੋਂ 7 ਮਹੀਨੇ ਬਾਅਦ ਹੋਈ ਰਿਹਾਈ ਉਪਰੰਤ ਮਜੀਠਾ ਵਿਚ ਪਹਿਲੀ ਆਮਦ ਸੀ, ਜਿਥੇ ਸ਼ਹਿਰ ਵਾਸੀਆਂ, ਅਕਾਲੀ ਵਰਕਰਾਂ ਤੇ ਸਰਗਰਮ ਆਗੂਆਂ ਨੇ ਭਰਵਾਂ ਸਵਾਗਤ ਕੀਤਾ। ਵਰਕਰਾਂ ਵੱਲੋ ਆਤਿਸ਼ਬਾਜੀ ਚਲਾ ਕੇ, ਫੁੱਲਾਂ ਦੀ ਵਰਖਾ ਕਰਕੇ ਅਤੇ ਭੰਗੜੇ ਪਾ ਕੇ ਮਜੀਠੀਆ ਦਾ ਨਿੱਘਾ ਸਵਾਗਤ ਕੀਤਾ। ਸਵਾਗਤ ਸਮਾਰੋਹ ਦੌਰਾਨ ਮਜੀਠੀਆ ਖੁੱਲੀ ਜੀਪ ਵਿਚ ਸਵਾਰ ਸਨ, ਪਰ ਮਜੀਠੀਆ ਨੇ ਪੈਦਲ ਹੀ ਸ਼ਹਿਰ ਦੇ ਬਜ਼ਾਰਾਂ ਵਿਚ ਸ਼ਹਿਰ ਵਾਸੀਆਂ ਨੂੰ ਨਿੱਜੀ ਤੌਰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕਰਨ ਨੂੰ ਤਰਜੀਹ ਦਿੱਤੀ। ਵਰਕਰਾਂ ਦੇ ਭਰਵੇ ਇਕੱਠ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਝੂਠੇ ਕੇਸ ਵਿਚ 7 ਮਹੀਨੇ ਜੇਲ੍ਹ ਵਿਚ ਅੰਦਰ ਬੰਦ ਰੱਖਿਆ ਅਤੇ ਲੋਕਾਂ ਵਿਚ ਪ੍ਰਚਾਰ ਕੀਤਾ ਕਿ ਹੁਣ ਮਜੀਠੀਆ 2027 ਤੱਕ ਜੇਲ੍ਹ ਵਿਚੋਂ ਬਾਹਰ ਨਹੀਂ ਆਵੇਗਾ, ਪਰ ਹਲਕੇ ਦੇ ਲੋਕਾਂ ਦੀਆਂ ਅਰਦਾਸਾਂ ਬੇਨਤੀਆਂ ਅਤੇ ਪਿਆਰ ਸਦਕਾ ਅੱਜ ਉਹ ਫਿਰ ਹਲਕੇ ਦੇ ਲੋਕਾਂ ਵਿਚ ਹਨ। ਉਨ੍ਹਾਂ ਨੇ ਪੰਜਾਬ ਦੀ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜਿੰਨਾ ਚਿਰ ਪੰਜਾਬ ਵਿਚ ਐਕਟਿੰਗ ਡੀਜੀਪੀ ਰਹੇਗਾ, ਉਨ੍ਹਾਂ ਚਿਰ ਸੂਬੇ ਵਿਚ ਅਮਨ ਕਾਨੂੰਨ ਬਹਾਲ ਨਹੀਂ ਹੋ ਸਕਦਾ। ਉਨ੍ਹਾਂ ਨੇ ਪੰਜਾਬ ਵਿਚ ਪੱਕਾ ਡੀਜੀਪੀ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਦਾ ਸਵਾਗਤ ਕਰਨ ਵਾਲਿਆਂ ਵਿਚ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੀ ਆਪਣੇ ਸਾਥੀਆਂ ਸਮੇਤ ਮੌਜੂਦ ਰਹੇ। ਜਿਨ੍ਹਾਂ ਆਪਣੇ ਸੰਬੌਧਨ ਵਿਚ ਕਿਹਾ ਕਿ ਕਦੇ ਕੋਈ ਸਮਾ ਸੀ ਜਦ ਉਨ੍ਹਾਂ ਦੋਵਾਂ ਵਿਚ ਕਾਫੀ ਮਤਭੇਦ ਸਨ, ਪਰ ਉਨ੍ਹਾਂ ਨੇ ਕਦੀ ਵੀ ਇਕ ਦੂਸਰੇ ਦੇ ਪਰਿਵਾਰਾਂ ਦੇ ਖਿਲਾਫ ਕੋਈ ਬਿਆਨਬਾਜੀ ਨਹੀ ਕੀਤੀ ਪਰ ਅੱਜ ਆਮ ਆਦਮੀ ਪਾਰਟੀ ਵੱਲੋਂ ਸਾਰੀਆਂ ਹੱਦਾਂ ਪਾਰ ਕਰਕੇ ਵਿਰੋਧੀਆਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਹੜੀ ਕਿ ਚਿੰਤਾ ਵਾਲੀ ਗੱਲ ਹੈ। ਲਾਲੀ ਮਜੀਠੀਆ ਨੇ ਕਿਹਾ ਕਿ 2027 ਦੀਆਂ ਚੋਣਾਂ ਵਿਚ ਉਹ ਬਿਕਰਮ ਸਿੰਘ ਮਜੀਠੀਆ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਰੱਖਣਗੇ। ਬਿਕਰਮ ਸਿੰਘ ਮਜੀਠੀਆ ਨੇ ਹਲਕਾ ਅਤੇ ਸ਼ਹਿਰ ਵਾਸੀਆਂ ਦਾ ਦਿਲੀ ਧੰਨਵਾਦ ਕੀਤਾ ਅਤੇ 2027 ਵਿਚ ਹੋਣ ਵਾਲੀਆਂ ਚੋਣਾਂ ਵਿਚ ਫਿਰ ਤੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਹੁਣ ਤੋਂ ਤਿਆਰੀ ਕਰਨ ਲਈ ਕਿਹਾ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਦਾ ਸਵਾਗਤ ਕਰਨ ਵਾਲਿਆਂ ਵਿਚ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਸੰਤੋਖ ਸਿੰਘ ਸਮਰਾ, ਪ੍ਰਧਾਨ ਸਲਵੰਤ ਸਿੰਘ ਸੇਠ, ਸਾਬਕਾ ਪ੍ਰਧਾਨ ਤੇ ਕੌਸਲਰ ਤਰੁਨ ਕੁਮਾਰ ਅਬਰੋਲ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਨਈਅਰ, ਸਾਬਕਾ ਵਾਈਸ ਚੇਅਰਮੈਨ ਦੁਰਗਾ ਦਾਸ, ਅਜੈ ਚੋਪੜ੍ਹਾ, ਮਨਪ੍ਰੀਤ ਸਿੰਘ ਉਪਲ, ਸਿਆਸੀ ਸਕੱਤਰ ਮਜੀਠੀਆ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਲਖਬੀਰ ਸਿੰਘ ਗਿੱਲ, ਜੱਥੇਦਾਰ ਸਰਬਜੀਤ ਸਿੰਘ ਸੁਪਾਰੀਵਿੰਡ, ਸਾਬਕਾ ਚੇਅਰਮੈਨ ਅਮਨਦੀਪ ਗਿੱਲ ਸੁਪਾਰੀਵਿੰਡ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਗਿੱਲ, ਸਾਬਕਾ ਮੀਤ ਪ੍ਰਧਾਨ ਦਿਲਬਾਗ ਸਿੰਘ ਗਿੱਲ, ਸੁਰਿੰਦਰਪਾਲ ਸਿੰਘ ਗੋਕਲ, ਚਰਨਜੀਤ ਸਿੰਘ ਗੋਲਾ, ਜਥੇਦਾਰ ਹਰਪਾਲ ਸਿੰਘ, ਉਕਾਰ ਸਿੰਘ, ਸਾਰਜ ਗਿੱਲ, ਲਾਟੀ ਨੰਬਰਦਾਰ, ਹਰਪਾਲ ਸਿੰਘ ਗਿੱਲ, ਬਿੱਲਾ ਸ਼ਾਹ ਆੜ੍ਹਤੀਆ, ਸੰਤ ਪ੍ਰਕਾਸ਼ ਸਿੰਘ, ਰਾਜਵਿੰਦਰ ਸਿੰਘ ਰਾਜਾ ਲਦੇਹ, ਜਤਿੰਦਰਪਾਲ ਸਿੰਘ ਸਾਬਾ ਹਮਜਾ, ਹਰਕੀਰਤ ਸਿੰਘ ਸ਼ਹੀਦ, ਸਰਬਜੀਤ ਸਿੰਘ ਚੰਦੀ, ਮੁਖਵੰਤ ਸਿੰਘ ਆਬਾਦੀ ਵਰਪਾਲ, ਰਸ਼ਪਾਲ ਸਿੰਘ ਗਿੱਲ, ਪਵਿਤਪਾਲ ਸਿੰਘ, ਹਰਜੋਤ ਸਿੰਘ ਸੋਖੀ, ਮੋਕਸ਼ ਅਬਰੋਲ, ਦਿਲਪ੍ਰੀਤ ਸਿੰਘ ਜਲਾਲਪੁਰਾ, ਰਾਜਨ ਆੜਤੀਆਂ, ਐਡਵੋਕੇਟ ਪ੍ਰਸ਼ਾਂਤ ਸ਼ਰਮਾਂ, ਦੀਪਕ ਆੜਤੀਆ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।