ਮਹੰਤ ਕੌਸ਼ਲ ਦਾਸ ਡੀਏਵੀ ਨੇ ਨੈਸ਼ਨਲ ਪੱਧਰ ਹਾਕੀ ’ਚ ਜਿੱਤਿਆ ਸਿਲਵਰ ਮੈਡਲ
ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਸਰਹੱਦੀ ਪਿੰਡ ਨੇਸ਼ਟਾ(ਅਟਾਰੀ) ਵਿਖੇ ਵਿੱਦਿਆ ਦਾ ਪ੍ਰਸਾਰ ਕਰ ਰਿਹਾ ਮਹੰਤ ਕੌਸ਼ਲ ਦਾਸ ਡੀਏਵੀ ਪਬਲਿਕ ਸਕੂਲ ਜਿਥੇ ਪੜ੍ਹਾਈ ਤੇ ਖੇਡਾਂ ਵਿਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਵਜੋਂ ਪਛਾਣ ਬਣਾ ਚੁੱਕਿਆ ਹੈ ਉਥੇ
Publish Date: Fri, 16 Jan 2026 04:45 PM (IST)
Updated Date: Fri, 16 Jan 2026 04:48 PM (IST)

ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਸਰਹੱਦੀ ਪਿੰਡ ਨੇਸ਼ਟਾ(ਅਟਾਰੀ) ਵਿਖੇ ਵਿੱਦਿਆ ਦਾ ਪ੍ਰਸਾਰ ਕਰ ਰਿਹਾ ਮਹੰਤ ਕੌਸ਼ਲ ਦਾਸ ਡੀਏਵੀ ਪਬਲਿਕ ਸਕੂਲ ਜਿਥੇ ਪੜ੍ਹਾਈ ਤੇ ਖੇਡਾਂ ਵਿਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਵਜੋਂ ਪਛਾਣ ਬਣਾ ਚੁੱਕਿਆ ਹੈ ਉਥੇ ਅਜ ਇੱਕ ਹੋਰ ਅਧਿਆਏ ਜੋੜਦਿਆ ਹੋਇਆ। ਇਸੇ ਸਕੂਲ ਦੀਆਂ ਅੰਡਰ 17 ਸ਼ੇ੍ਰਣੀ ਦੀਆਂ ਹਾਕੀ ਖਿਡਾਰਨਾਂ ਨੇ ਪਹਿਲੀ ਵਾਰ ਪੰਜਾਬ ਦੀ ਪ੍ਰਤੀਨਿਧਤਾ ਕਰਦਿਆ ਹੋਇਆ ਨੈਸ਼ਨਲ ਪੱਧਰ ਦੇ ਦਿੱਲੀ ਵਿਚ ਹੋਏ ਹਾਕੀ ਟੂਰਨਾਮੈਂਟ ਵਿਚ ਸਿਲਵਰ ਮੈਡਲ ਜਿੱਤ ਕਿ ਇਹ ਸਾਬਤ ਕਰ ਦਿੱਤਾ ਹੈ ਕਿ ਦਿਹਾਤੀ ਖੇਤਰ ਵਿਚ ਖੇਡਾਂ ਵਿਚ ਲੜਕੀਆਂ ਵੀ ਕਿਸੇ ਨਾਲੋਂ ਘਟ ਨਹੀਂ। ਇਸ ਮੌਕੇ ਪ੍ਰਿਸੀਪਲ ਡਾ. ਗੁਰਬਿੰਦਰ ਸਿੰਘ ਭੱਟੀ ਨੇ ਸਕੂਲ ਪਹੁੰਚਣ ਤੇ ਇਹਨਾਂ ਖਿਡਾਰੀਆਂ ਦਾ ਨਿੱਘਾ ਸਵਾਗਤ ਕਰਿਦਆ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਇਸ ਉਪਲਬਧੀ ਤੇ ਵਧਾਈ ਦਿੱਤੀ। ਗਲਬਾਤ ਦੌਰਾਨ ਕਿਹਾ ਕਿ ਸਾਡੇ ਸਕੂਲ ਦੀ ਖੁਸ਼ ਕਿਸਮਤੀ ਹੈ ਕਿ ਸਾਨੂੰ ਪੜ੍ਹਾਈ ਦੇ ਨਾਲ-ਨਾਲ ਹੋਣਹਾਰ ਖਿਡਾਰੀ ਵੀ ਮਿਲੇ ਹਨ। ਜਿਹਨਾਂ ਦੇ ਸਦਕਾ ਇਲਾਕੇ ਵਿਚ ਹੀ ਨਹੀਂ ਪੂਰੇ ਪੰਜਾਬ ਵਿਚ ਸਕੂਲ ਦਾ ਨਾਂ ਰੋਸ਼ਨ ਹੋ ਰਿਹਾ ਹੈ। ਉਨ੍ਹਾਂ ਕਿਹਾ ਹਾਕੀ ਕੋਚ ਤਜਿੰਦਰ ਸਿੰਘ ਵੀ ਵਧਾਈ ਦੇ ਪਾਤਰ ਹਨ। ਜਿਹਨਾਂ ਦੀ ਮੇਹਨਤ ਸਦਕਾ ਤੇ ਮੌਸਮ ਦੀ ਪ੍ਰਵਾਹ ਨਾ ਕਰਦਿਆ ਹੋਇਆ ਇਹਨਾਂ ਹੋਣਹਾਰ ਖਿਡਾਰਨਾਂ ਨੂੰ ਸਿਖਲਾਈ ਦਿੱਤੀ ਜਿਸ ਦਾ ਨਤੀਜਾ ਸਾਡੇ ਸਾਹਮਣੇ ਹੈ। ਉਨ੍ਹਾਂ ਅਗੇ ਗਲਬਾਤ ਦੌਰਾਨ ਕਿਹਾ ਕਿ ਇਸੇ ਤਰ੍ਹਾਂ ਰਾਂਚੀ (ਝਾਰਖੰਡ) ਵਿਚ ਦੌੜਾਂ ਦੇ ਹੋਏ ਟੂਰਨਾਂਮੈਂਟ ਵਿਚ ਸਕੂਲ ਦੇ ਦੌੜਾਕ ਜਸਕਰਨ ਸਿੰਘ ਨੇ 400 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਅਤੇ ਅੰਡਰ 17 ਸ਼੍ਰੇਣੀ ਵਿਚ ਮੁਸਕਾਨਪ੍ਰੀਤ ਕੌਰ ਨੇ 800 ਮੀਟਰ ਦੌੜ ਵਿਚ ਸਿਲਵਰ ਮੈਡਲ ਅਤੇ ਅਨੂਦੀਪ ਕੌਰ ਨੇ ਅੰਡਰ 19 ਸ਼੍ਰੇਣੀ ਤਾਇਕਵਾਡੋਂ ਵਿਚ ਸਿਲਵਰ ਮੈਡਲ ਤੇ ਕਬਜ਼ਾ ਕੀਤਾ। ਉਨ੍ਹਾਂ ਕਿਹਾ ਆਉਣ ਵਾਲੇ ਸੈਸ਼ਣ ਦੌਰਾਨ ਖਿਡਾਰੀਆਂ ਦੀ ਸਹੂਲਤ ਲਈ ਇੱਕ ਖਾਸ ਬਜਟ ਰੱਖਿਆ ਜਾਵੇਗਾ। ਇਸ ਮੌਕੇ ਡੀਏਵੀ ਸੰਸਥਾਵਾਂ ਦੇ ਡਾਇਰੈਕਟਰ ਡਾ. ਵੀਕੇ ਚੌਪੜਾ, ਚੇਅਰਮੈਨ ਸੁਦਰਸ਼ਨ ਕਪੂਰ, ਏਆਰਓ ਡਾ. ਅੰਜਨਾ ਗੁਪਤਾ ਅਤੇ ਸਕੂਲ ਪ੍ਰਬੰਧਕ ਡਾ. ਨੀਰਾ ਸ਼ਰਮਾ ਨੇ ਖਿਡਾਰੀਆਂ ਦੀ ਇਸ ਉਪਲਬਧੀ ਦੇ ਤਸੱਲੀ ਪ੍ਰਗਟ ਕਰਿਦਆ ਹੋਇਆ ਵਧਾਈ ਦਿੱਤੀ। ਇਸ ਮੌਕੇ ਲੈਕਚਰਾਰ ਅੰਕੂਰ ਚੌਹਾਨ, ਕੋਚ ਓਮ ਪ੍ਰਕਾਸ਼, ਕੁਲਦੀਪ ਕੌਰ, ਨਿਧੀ ਅਤੇ ਪ੍ਰਤਿਭਾ ਪਾਠਕ ਸਮੇਤ ਸਕੂਲ ਦਾ ਸਟਾਫ ਹਾਜ਼ਰ ਸੀ।