ਡਿਪਸ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਡਿਪਸ ਸਕੂਲ ਰਈਆ ਪਿੰਡ ਫੱਤੂਵਾਲ ਵਿਖੇ ਪੰਜਾਬ ਦਾ ਸਰਦੀ ਰੁੱਤ ਦਾ ਤਿਉਹਾਰ ਲੋਹੜੀ ਪੂਰੀ ਧੂੰਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਟਾਫ ਨੇ ਭੁੱਗਾ ਲਗਾਇਆ ਅਤੇ ਸੱਭਿਆਚਾਰ ਨੂੰ ਪੇਸ਼ ਕਰਦੇ ਸੁੰਦਰ ਮੁੰਦਰੀਏ
Publish Date: Wed, 14 Jan 2026 04:19 PM (IST)
Updated Date: Wed, 14 Jan 2026 04:21 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਡਿਪਸ ਸਕੂਲ ਰਈਆ ਪਿੰਡ ਫੱਤੂਵਾਲ ਵਿਖੇ ਪੰਜਾਬ ਦਾ ਸਰਦੀ ਰੁੱਤ ਦਾ ਤਿਉਹਾਰ ਲੋਹੜੀ ਪੂਰੀ ਧੂੰਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਟਾਫ ਨੇ ਭੁੱਗਾ ਲਗਾਇਆ ਅਤੇ ਸੱਭਿਆਚਾਰ ਨੂੰ ਪੇਸ਼ ਕਰਦੇ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਅਤੇ ਸਾਨੂੰ ਦੇ ਲੋਹੜੀ ਤੇਰੀ ਜੀਵੇ ਜੋੜੀ ਵਰਗੇ ਗੀਤ ਗਾ ਕੇ ਖੁਸ਼ੀ ਮਨਾਈ। ਢੋਲ ਦੇ ਡਗੇ ਉੱਤੇ ਭੰਗੜਾ ਅਤੇ ਗਿੱਧਾ ਪਾਇਆ ਗਿਆ ਅਤੇ ਸਾਰਿਆਂ ਨੂੰ ਹੀ ਮੁੰਡੇ ਅਤੇ ਕੁੜੀ ਦੀ ਬਰਾਬਰ ਲੋਹੜੀ ਮਨਾਉਣ ਦਾ ਸੰਦੇਸ਼ ਸਾਂਝਾ ਕੀਤਾ ਗਿਆ। ਇਸ ਮੌਕੇ ਜਗਬੀਰ ਸਿੰਘ ਰੰਧਾਵਾ ਨੇ ਕਿਹਾ ਲੋਹੜੀ ਦਾ ਤਿਉਹਾਰ ਸਭਨਾਂ ਨੂੰ ਮਿਲਜੁੱਲ ਕੇ ਪਿਆਰ ਮੁਹੱਬਤ ਨਾਲ ਮਨਾਉਣਾ ਚਾਹੀਦਾ ਹੈ ਅਤੇ ਭਾਈਚਾਰਕ ਸਾਂਝ ਹੋਰ ਮਜਬੂਤ ਕਰਨੀ ਚਾਹੀਦੀ ਹੈ। ਇਸ ਮੌਕੇ ਜੋਸਫ ਡੇਨੀਅਲ, ਕੇਕੇ ਅਰੋੜਾ, ਰਣਜੀਤ ਸਿੰਘ, ਸੁਖਚੈਨ ਸਿੰਘ, ਸ਼ਿੰਦਰਪਾਲ ਕੌਰ, ਰੁਪਿੰਦਰ ਕੌਰ, ਕੰਵਲਜੀਤ ਕੌਰ, ਸ਼ਵੇਤਾ, ਰਾਜਪ੍ਰੀਤ ਕੌਰ, ਸੀਮਾ, ਜਗਦੀਪ ਕੌਰ, ਮਨਦੀਪ ਕੌਰ, ਜਸਬੀਰ ਕੌਰ ਆਦਿ ਸਟਾਫ ਹਾਜ਼ਰ ਸਨ। ਇਸ ਮੌਕੇ ਡਿਪਸ ਸੰਸਥਾਵਾਂ ਦੇ ਐਮਡੀ ਤਰਵਿੰਦਰ ਸਿੰਘ, ਸੀਏਓ ਰਮਣੀਕ ਸਿੰਘ ਅਤੇ ਜਸ਼ਨ ਸਿੰਘ, ਚੇਅਰਪਰਸਨ ਜਸਵਿੰਦਰ ਕੌਰ, ਵਾਈਸ ਚੇਅਰਪਰਸਨ ਪ੍ਰੀਤਇੰਦਰ ਕੌਰ ਤੋਂ ਇਲਾਵਾ ਸੀਈਓ ਮੋਨਿਕਾ ਮੰਡੋਤਰਾ ਨੇ ਸਮੂਹ ਵਿਿਦਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ ਨੂੰ ਲੋਹੜੀ ਦੀ ਵਧਾਈ ਦਿੱਤੀ।