ਅਸਪਾਇਰ ਡਾਂਸ ਅਕੈਡਮੀ ’ਚ ਅੱਜ ਹੋਵੇਗਾ ‘ਲੋਹੜੀ ਸੈਲੀਬ੍ਰੇਸ਼ਨ’
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ‘ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ’ ਵਲੋਂ ਲੋਹੜੀ ਦਾ ਤਿੳੇੁਹਾਰ ‘ਲੋਹੜੀ ਸੈਲੀਬ੍ਰੇਸ਼ਨ’ ਦੇ ਬੈਨਰ ਹੇਠ ਅੱਜ ਧੂੰਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਬੱਚਿਆਂ ਨੂੰ ਚਾਈਨਾ ਡੋਰ ਨਾਲ ਪਤੰਗਬਾਜੀ ਨਾ
Publish Date: Sun, 11 Jan 2026 04:38 PM (IST)
Updated Date: Sun, 11 Jan 2026 04:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ‘ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ’ ਵਲੋਂ ਲੋਹੜੀ ਦਾ ਤਿੳੇੁਹਾਰ ‘ਲੋਹੜੀ ਸੈਲੀਬ੍ਰੇਸ਼ਨ’ ਦੇ ਬੈਨਰ ਹੇਠ ਅੱਜ ਧੂੰਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਬੱਚਿਆਂ ਨੂੰ ਚਾਈਨਾ ਡੋਰ ਨਾਲ ਪਤੰਗਬਾਜੀ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ‘ਸਟੋਪ ਚਾਈਨਾ ਡੋਰ’ ਦੇ ਸਲੋਗਨ ਹੇਠ ਬੱਚਿਆਂ ਨੂੰ ਚਾਈਨਾ ਡੋਰ ਦੇ ਨੁਕਸਾਨ ਬਾਰੇ ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ ਦੇ ਐੱਮਡੀ ਰੇਖਾ ਅਤੇ ਡਇਰੈਕਟਰ ਰਿਸ਼ਬ ਅਨੇਜਾ ਨੇ ਸਾਂਝੇ ਤੌਰ ’ਤੇ ਜਾਗਰੂਕ ਕੀਤਾ ਜਾਵੇਗਾ। ਅਕੈਡਮੀ ਦੇ ਐੱਮਡੀ ਰੇਖਾ ਅਤੇ ਡਾਇਰੈਕਟਰ ਰਿਸ਼ਬ ਅਨੇਜਾ ਨੇ ਇਸ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੌਰਾਨ ਬੱਚਿਆਂ ਤੋਂ ਇਲਾਵਾ ਕਈ ਮਹਿਮਾਨ ਵੀ ਸ਼ਿਰਕਤ ਕਰਨਗੇ। ਲੋਹੜੀ ਸੈਲੀਬ੍ਰੇਸ਼ਨ ਦੌਰਾਨ ਦੌਰਾਨ ਬੱਚੇ ਗਿੱਧਾ-ਭੰਗੜਾ ਅਤੇ ਲੋਹੜੀ ਨਾਲ ਸਬੰਧਤ ਗੀਤਾਂ ਤੇ ਆਪਣੇ ਹੁਨਰ ਦੀ ਪੇਸ਼ਕਾਰੀ ਕਰਨਗੇ। ਬੱਚਿਆਂ ਨੂੰ ਲੋਹੜੀ ਦੇ ਗਿਫਟ ਵੀ ਦਿੱਤੇ ਜਾਣਗੇ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਨਾਲ ਪਤੰਗਬਾਜੀ ਕਰਨ ਤੋਂ ਗੁਰੇਜ ਕਰਨ ਅਤੇ ਚਾਈਨਾ ਡੋਰ ਦਾ ਬਾਈਕਾਟ ਕਰਨ। ਉਨ੍ਹਾਂ ਕਿਹਾ ਕਿ ਇਹ ਖੂਨੀ ਡੋਰ ਸੜਕ ਹਾਦਸਿਆਂ ਦਾ ਕਾਰਨ ਬਣਦੀ ਹੈ ਅਤੇ ਮਨੁੱਖੀ ਜਾਨਾਂ ਦੇ ਨਾਲ-ਨਾਲ ਪਸ਼ੂ-ਪੰਛੀਆਂ ਲਈ ਵੀ ਖਤਰਨਾਕ ਹੈ। ਇਸ ਲਈ ਖੂਨੀ ਡੋਰ ਦਾ ਬਾਈਕਾਟ ਕਰੋ। ਚਾਈਨਾ ਡੋਰ ਕਾਰਨ ਦੋ ਪਹੀਆ ਵਾਹਨ ਚਾਲਕ ਦਾ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਹੈ। ਲੋਕ ਵੀ ਆਪਣੇ ਬੱਚਿਆਂ ਨੂੰ ਸਮਝਾਉਣ ਅਤੇ ਚਾਈਨਾ ਡੋਰ ਦਾ ਬਾਈਕਾਟ ਕਰਕੇ ਪੁਰਾਤਨ ਰਵਾਇਤੀ ਡੋਰ ਨਾਲ ਹੀ ਪਤੰਗਬਾਜ਼ੀ ਕਰਨੀ ਚਾਹੀਦੀ ਹੈ। ਇਸ ਮੌਕੇ ਸਾਇਸ਼ਾ, ਰੋਹਿਤ ਆਦਿ ਹਾਜ਼ਰ ਸਨ। ਕੈਪਸ਼ਨ : ਐੱਮਡੀ ਰੇਖਾ ਅਤੇ ਡਇਰੈਕਟਰ ਰਿਸ਼ਬ ਅਨੇਜਾ।