ਖ਼ਾਲਸਾ ਸਾਜਨਾ ਦਿਵਸ ਤੇ ਸਕੂਲ ਦਾ ਸਥਾਪਨਾ ਦਿਵਸ ਮਨਾਇਆ
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਅਤੇ ਸਿੱਖਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮੋਹਰੀ ਬਣ ਚੁੱਕੇ ਸਕੂਲ ਸੇਂਟ
Publish Date: Thu, 16 Apr 2026 04:14 PM (IST)
Updated Date: Thu, 16 Apr 2026 04:18 PM (IST)

ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਅਤੇ ਸਿੱਖਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮੋਹਰੀ ਬਣ ਚੁੱਕੇ ਸਕੂਲ ਸੇਂਟ ਸੋਲਜਰ ਇਲੀਟ ਕਾਨਵੇਂਟ ਸਕੂਲ ਸੋਹੀਆਂ ਰੋਡ ਮਜੀਠਾ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਸਕੂਲ ਦਾ 9ਵਾਂ ਸਥਾਪਨਾ ਦਿਵਸ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਜਸਪਿੰਦਰ ਸਿੰਘ ਕਾਹਲੋ ਦੀ ਅਗਵਾਈ ਹੇਠ ਬੜੀ ਸ਼ਰਧਾ, ਭਾਵਨਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਸਮਾਗ਼ਮ ਦੇ ਸ਼ੁਰੂ ਵਿਚ ਚੇਅਰਮੈਨ ਜਸਪਿੰਦਰ ਸਿੰਘ ਕਾਹਲੋ ਵਲੋਂ ਅਰਥਾਂ ਸਹਿਤ ਕੀਤੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਵਿਿਦਆਰਥੀਆਂ ਵੱਲੋਂ ਸੰਗੀਤ ਅਧਿਆਪਕ ਰਾਮ ਸਰੂਪ ਦੀ ਅਗਵਾਈ ਹੇਠ ਰਾਗਾਂ ਤੇ ਅਧਾਰਤ ਕੀਰਤਨ ਕਰਕੇ ਤੇ ਕਵੀਸ਼ਰੀ ਗਾਇਨ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਈ। ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਵੱਡੀ ਗਿਣਤੀ ਵਿਚ ਆਏ ਹੋਏ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੇ ਨੌਵੇਂ ਸਥਾਪਨਾ ਦਿਵਸ ਸਬੰਧੀ ਅਤੇ ਸਕੂਲ ਪ੍ਰਾਪਤੀਆਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਚੇਅਰਮੈਨ ਜਸਪਿੰਦਰ ਸਿੰਘ ਕਾਹਲੋ ਵੱਲੋਂ ਖਾਲਸਾ ਸਾਜਨਾ ਦਿਵਸ ਦੇ ਇਤਿਹਾਸ ਨਾਲ ਸੰਬੰਧਿਤ ਬਹੁਤ ਬਰੀਕੀਆਂ ਦੇ ਨਾਲ ਸਿੱਖ ਇਤਿਹਾਸ ਸਬੰਧੀ ਵਿਿਦਅਰਥੀਆਂ ਨੂੰ ਜਾਣੂ ਕਰਵਾਇਆ। ਇਸ ਦੌਰਾਨ ਮੁੱਖ ਪ੍ਰਬੰਧਕ ਹਰਜਿੰਦਰ ਪਾਲ ਕੌਰ, ਡਾਇਰੈਕਟਰ ਅਮਨਦੀਪ ਕੌਰ ਥਿੰਦ, ਡਾਇਰੈਕਟਰ ਅਮਰਪ੍ਰੀਤ ਕੌਰ (ਪ੍ਰਿੰਸੀਪਲ ਜੰਡਿਆਲਾ ਗੁਰੂ ਮੇਨ ਬ੍ਰਾਂਚ), ਮੀਨਾਕਸ਼ੀ ਤਰੇਹਨ ਪ੍ਰਿੰਸੀਪਲ ਸੇਂਟ ਸੋਲਜਰ ਸਕੂਲ ਮਜੀਠਾ ਅਤੇ ਵਾਈਸ ਪ੍ਰਿੰਸੀਪਲ ਸ਼ਿਖਾ ਨੇ ਆਏ ਹੋਏ ਮਾਪਿਆਂ ਤੇ ਬੱਚਿਆਂ ਨੂੰ ਖ਼ਾਲਸੇ ਦੇ ਸਾਜਨਾ ਦਿਵਸ ਅਤੇ ਸਕੂਲ ਦੇ ਨੌਵੇਂ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ।