ਭਾਈ ਰਾਜੋਆਣਾ ਦੀ ਫਾਂਸੀ 'ਤੇ ਝੱਬਰ ਦਾ ਵੱਡਾ ਦਾਅਵਾ: 'ਬਾਦਲ ਨੇ ਡਾ. ਮਨਮੋਹਨ ਸਿੰਘ ਅੱਗੇ ਰੱਖੀ ਸੀ ਫਾਂਸੀ ਰੁਕਵਾਉਣ ਦੀ ਸ਼ਰਤ'
ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਤੇ ਮੁੱਖ ਬੁਲਾਰੇ ਭਾਈ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਰਾਅ ਦੇ ਸਾਬਕਾ ਮੁੱਖੀ ਏਐਸ ਦੁਲੱਟ ਨੇ ਇਕ ਇੰਨਰਵਿਓ ਵਿਚ ਇੰਕਸ਼ਾਫ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਮਹਿਰੂਮ ਪ੍ਰਕਾਸ਼ ਸਿੰਘ ਬਾਦਲ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਨਾ ਦੇਣ ਬਾਰੇ ਤਤਕਾਲੀ ਪ੍ਰਧਾਨ ਮੰਤਰੀ ਮਹਿਰੂਮ ਡਾ. ਮਨਮੋਹਨ ਸਿੰਘ ਤੱਕ ਵੀ ਪਹੁੰਚ ਕੀਤੀ ਸੀ।
Publish Date: Fri, 30 Jan 2026 11:35 AM (IST)
Updated Date: Fri, 30 Jan 2026 11:36 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਤੇ ਮੁੱਖ ਬੁਲਾਰੇ ਭਾਈ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਰਾਅ ਦੇ ਸਾਬਕਾ ਮੁੱਖੀ ਏਐਸ ਦੁਲੱਟ ਨੇ ਇਕ ਇੰਨਰਵਿਓ ਵਿਚ ਇੰਕਸ਼ਾਫ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਮਹਿਰੂਮ ਪ੍ਰਕਾਸ਼ ਸਿੰਘ ਬਾਦਲ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਨਾ ਦੇਣ ਬਾਰੇ ਤਤਕਾਲੀ ਪ੍ਰਧਾਨ ਮੰਤਰੀ ਮਹਿਰੂਮ ਡਾ. ਮਨਮੋਹਨ ਸਿੰਘ ਤੱਕ ਵੀ ਪਹੁੰਚ ਕੀਤੀ ਸੀ। ਇੰਨਰਵਿਓ ਵਿਚ ਦੁਲੱਟ ਨੇ ਕਿਹਾ ਕਿ ਜਦੋਂ ਉਹ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨ ਲਈ ਰਿਹਾਇਸ਼ ‘ਤੇ ਗਏ ਸਨ, ਮੈਂ ਜਦੋਂ ਡਾ. ਮਨਮੋਹਨ ਸਿੰਘ ਨੂੰ ਮਿਲਿਆ ‘ਤੇ ਪੰਜਾਬ ਦੇ ਹਲਾਤਾਂ ਬਾਰੇ ਗਲ ਕਰਦਿਆਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ। ਦੁਲੱਟ ਨੇ ਕਿਹਾ ਕਿ ਮੇਰੀ ਗੱਲ ਸੁਣਦੇ ਸਾਰ ਹੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੀ ਇਹ ਕਹਿਣ ਆਏ ਸਨ, ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਨਹੀਂ ਹੋਣੀ ਚਾਹੀਦੀ।
ਦੁਲੱਟ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇਕ ਸਮਝਦਾਰ ਆਗੂ ਸਨ। ਇਹ ਵੀਡੀਓ ਸ਼ੋਸ਼ਲ ਮੀਡੀਆ ‘ਤੇ ਲਗਾਤਾਰ ਵਾਈਰਲ ਹੋ ਰਹੀ ਹੈ। ਇਸ ਸੰਸਾਰ ਵਿਚ ਪ੍ਰਕਾਸ਼ ਸਿੰਘ ਬਾਦਲ ਤੇ ਡਾ. ਮਨਮੋਹਨ ਸਿੰਘ ਨਹੀਂ ਰਹੇ ਪਰ ਭਾਈ ਰਾਜੋਆਣਾ ਦੀ ਫਾਂਸੀ ਦਾ ਫੈਂਸਲਾ ਹੁਣ ਤੱਕ ਵੀ ਨਹੀਂ ਹੋ ਸਕਿਆ ਕਿ ਫਾਂਸੀ ਹੋਵੇਗੀ ਜਾਂ ਫਿਰ ਸਿੱਖ ਭਾਵਨਾਵਾਂ ਦੀ ਕਦਰ ਕਰਦਿਆ ਫਾਂਸੀ ਦੀ ਮੁਆਫੀ ਹੋਵੇਗੀ। ਭਾਈ ਝੱਬਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆ ਸੁਪਰੀਮ ਕੋਰਟ ਦੇ ਫੈਂਸਲੇ ਦੇ ਖਿਲਾਫ ਜਾ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਐਸਵਾਈਐਲ ਦੇ ਮੁੱਦੇ ਨੂੰ ਸੰਭਾਲਦਿਆ ਪੰਜਾਬ ਦੀ ਸ਼ਾਤੀ ਨੂੰ ਬਰਕਰਾਰ ਰੱਖਦਿਆ ਆਪਣੇ ਫੈਂਸਲੇ ਪੰਜਾਬ ਪੱਖੀ ਲਏ ਸਨ, ਜੋ ਇਤਿਹਾਸ ਦੇ ਪੰਨਿਆਂ ਵਿਚ ਦਰਜ ਹਨ।